Home ਪਰਸਾਸ਼ਨ ‘‘ਸੁਭਾਸ਼ ਚੰਦਰਾ ਬੋਸ ਆਪਦਾ ਪ੍ਰਬੰਧਨ ਪੁਰਸਕਾਰ’’ ਲਈ 31 ਅਗਸਤ ਤੱਕ ਅਰਜੀਆਂ ਦੀ...

‘‘ਸੁਭਾਸ਼ ਚੰਦਰਾ ਬੋਸ ਆਪਦਾ ਪ੍ਰਬੰਧਨ ਪੁਰਸਕਾਰ’’ ਲਈ 31 ਅਗਸਤ ਤੱਕ ਅਰਜੀਆਂ ਦੀ ਮੰਗ-ਡਿਪਟੀ ਕਮਿਸ਼ਨਰ

26
0


ਮੋਗਾ, 30 ਜੁਲਾਈ (ਅਸ਼ਵਨੀ ਕੁਮਾਰ) : ਭਾਰਤ ਸਰਕਾਰ ਵੱਲੋਂ ਸਲਾਨਾ ‘‘ਸੁਭਾਸ਼ ਚੰਦਰਾ ਬੋਸ ਆਪਦਾ ਪ੍ਰਬੰਧਨ ਪੁਰਸਕਾਰ’’ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾ ਸਕੇ ਅਤੇ ਉਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਸਕੇ। ਭਾਰਤ ਸਰਕਾਰ ਦੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਇਸ ਪੁਰਸਕਾਰ ਲਈ 31 ਅਗਸਤ, 2023 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਹੈ। ਪੁਰਸਕਾਰ ਲਈ ਯੋਗ ਵਿਅਕਤੀ ਜਾਂ ਸੰਸਥਾਵਾਂ ਵੱਲੋਂ ਸਰਕਾਰੀ ਵੈਬਸਾਈਟ https://awards.gov.in/ ਉੱਪਰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਪੁੁਰਸਕਾਰ ਨੇਤਾ ਸੁਭਾਸ਼ ਚੰਦਰਾ ਬੋਸ ਜੀ ਦੇ ਜਨਮ ਦਿਵਸ ਉੱਪਰ ਮਿਤੀ 23 ਜਨਵਰੀ ਨੂੰ ਦਿੱਤਾ ਜਾਵੇਗਾ। 51 ਲੱਖ ਸੰਸਥਾ ਨੂੰ ਅਤੇ 5 ਲੱਖ ਰੁਪਏ ਵਿਅਕਤੀ ਨੂੰ ਕੈਸ਼ ਇਨਾਮ ਦੇ ਕੇ ਇਸ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਅਪਲਾਈ ਕਰਨ ਦੀਆਂ ਸ਼ਰਤਾਂ, ਪੁਰਸਕਾਰ ਲਈ ਚੋਣ ਪ੍ਰਕਿਰਿਆ, ਲੋੜੀਂਦੀਆਂ ਯੋਗਤਾਵਾਂ ਜਾਂ ਆਪਦਾ ਪ੍ਰਬੰਧਨ ਲਈ ਕੀਤੇ ਗਏ ਕੰਮਾਂ ਦੀ ਸੂਚੀ ਆਦਿ ਸਭ ਕੁਝ ਸਰਕਾਰੀ ਵੈਬਸਾਈਟ https://awards.gov.in/ ਉੱਪਰ ਉਪਲੱਬਧ ਹੈ। ਚਾਹਵਾਨ ਵਿਅਕਤੀ ਜਾਂ ਸੰਸਥਾ ਜਿਹੜੇ ਆਪਦਾ ਪ੍ਰਬੰਧਨ ਦੌਰਾਨ ਵਧੀਆ ਸੇਵਾਵਾਂ ਦੇ ਰਹੇ ਹਨ ਜਾਂ ਦਿੱਤੀਆਂ ਹਨ ਉਹ ਉਕਤ ਵੈਬਸਾਈਟ ਉੱਪਰ 31 ਅਗਸਤ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

LEAVE A REPLY

Please enter your comment!
Please enter your name here