ਡਾਇਰੈਕਟਰ ਵੱਲੋਂ ਇੱਕ ਮਹੀਨੇ ਵਿੱਚ ਮੰਗਾਂ ਹੱਲ ਕਰਨ ਦਾ ਵਿਸ਼ਵਾਸ
ਚੰਡੀਗੜ੍ਹ 22 ਸਤੰਬਰ (ਕੁਲਵਿੰਦਰ ਸਿੰਘ-ਜੱਸੀ ਢਿੱਲੋਂ ) ਸਿਹਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਡਾਇਰੈਕਟਰ ਦਫ਼ਤਰ 34 ਏ ਚੰਡੀਗੜ੍ਹ ਵਿਖੇ ਲਾ ਮਿਸਾਲ ਧਰਨਾ ਮਾਰਿਆ ਗਿਆ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਤੇ ਜਨਰਲ ਸਕੱਤਰ ਗਗਨਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਮਲਟੀਪਰਪਜ਼ ਕੇਡਰ ਦਾ ਨਾਮ ਤਬਦੀਲ ਕਰਨ,ਕੱਟੇ ਭੱਤੇ ਬਹਾਲ ਕਰਨ ਬਾਰੇ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,2020 ਤੋਂ ਭਰਤੀ ਹੋਏ ਮੁਲਾਜ਼ਮਾਂ ਜਬਰੀ ਥੋਪਿਆ ਕੇਂਦਰੀ ਸਹੇਲੀ ਵਾਪਸ ਲੈਣ,ਬੰਦ ਪਏ ਟ੍ਰਨਿੰਗ ਸਕੂਲ ਚਾਲੂ ਕਰਵਾਉਣ, ਮਲਟੀਪਰਪਜ਼ ਕੇਡਰ ਦੀਆਂ ਸੀਨੀਆਰਤਾ ਸੂਚੀਆਂ ਸੋਧ ਕੇ ਜਾਰੀ ਕਰਨ ਸਬੰਧੀ,ਆਈ ਐਚ ਆਰ ਐਮ ਐਸ ਦੀ ਰਿਪੋਰਟ ਆਫ ਲਾਈਨ ਦੇਣ , ਮਲਟੀਪਰਪਜ ਹੈਲਥ ਵਰਕਰ ਮੇਲ ਦੇ ਡਿਪਲੋਮੇ ਨੂੰ ਨਰਸਿੰਗ ਕੌਂਸਲ ਤੋਂ ਰਜਿਸਟ੍ਰੇਸ਼ਨ ਕਰਨ ਸਬੰਧੀ ਮੰਗਾਂ ਤੇ ਲਗਾਤਾਰ ਲੜਾਈ ਲੜੀ ਜਾ ਰਹੀ ਹੈ। ਪਿਛਲੇ ਸਮੇਂ ਤੋਂ ਸਰਕਾਰ ਅਤੇ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ।ਕੇਡਰ ਦੀ ਵਿਸ਼ਾਲ ਏਕਤਾ ਅਤੇ ਜੁਝਾਰੂ ਮਾਨਸਿਕਤਾ ਦੇ ਕਾਰਨ ਇਹ ਧਰਨਾ ਲਾਮਿਸਾਲ ਹੋ ਨਿਬੜਿਆ ਜਿਸ ਦੇ ਚੱਲਦਿਆਂ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਡਾਇਰੈਕਟਰ ਦਫ਼ਤਰ ਦੇ ਨਾਲ ਹੱਲ ਹੋਣ ਵਾਲੀਆਂ ਮੰਗਾਂ ਤੇ ਇੱਕ ਮਹੀਨੇ ਵਿੱਚ ਹੱਲ ਕਰਨ ਦਾ ਵਿਸ਼ਵਾਸ ਦਵਾਇਆ। ਡਾਇਰੈਕਟਰ ਸਿਹਤ ਸੇਵਾਵਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਸਮੂਹ ਸਿਹਤ ਕਾਮਿਆਂ ਦੇ ਸੇਵਾ ਪੱਤਰੀ ਨੰ. ਅਲਾਟ ਕੀਤੇ ਜਾਣਗੇ।ਇਸ ਸਮੇਂ ਆਗੂਆਂ ਨੇ ਐਲਾਨ ਕੀਤਾ 3 ਅਕਤੂਬਰ ਨੂੰ ਇਹਨਾਂ ਮੰਗਾਂ ਦੀ ਸੂਬਾ ਕਮੇਟੀ ਵੱਲੋਂ ਫਲੋਅ ਅੱਪ ਕੀਤੀ ਜਾਵੇਗੀ।8 ਅਕਤੂਬਰ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ।ਅੱਜ ਦੇ ਇਸ ਧਰਨੇ ਨੂੰ ਗੁਲਜ਼ਾਰ ਖਾਂ ਸੰਗਰੂਰ, ਸੁਖਵਿੰਦਰ ਸਿੰਘ ਦੋਦਾ ਮੁਕਤਸਰ, ਟਹਿਲ ਸਿੰਘ ਫਾਜ਼ਿਲਕਾ, ਸੱਤਪਾਲ ਸਿੰਘ ਫਿਰੋਜ਼ਪੁਰ,ਪ੍ਰਦੀਪ ਸਿੰਘ ਅਮ੍ਰਿਤਸਰ, ਭੁਪਿੰਦਰਪਾਲ ਕੌਰ ਬਠਿੰਡਾ, ਗੁਰਪ੍ਰੀਤ ਸਿੰਘ ਮਾਨਸਾ, ਸਰਬਜੀਤ ਕੌਰ ਸੰਗਰੂਰ, ਰਣਧੀਰ ਸਿੰਘ ਸੰਗਰੂਰ, ਹਰਮਿੰਦਰਪਾਲ ਫ਼ਤਹਿਗੜ੍ਹ,ਮਾਲਾ ਰਾਣੀ ਫਿਰੋਜ਼ਪੁਰ,ਜੋਰਾ ਸਿੰਘ ਪਟਿਆਲਾ,ਦਵਿੰਦਰ ਸਿੰਘ ਮੋਗਾ, ਜਸਵਿੰਦਰ ਸਿੰਘ ਤਰਨਤਾਰਨ, ਸੁਖਵੀਰ ਸਿੰਘ ਰੋਪੜ, ਇੰਦਰਜੀਤ ਕੌਰ ਮੋਗਾ, ਜਸਵਿੰਦਰ ਸਿੰਘ ਤਰਨਤਾਰਨ, ਅਮਰਜੀਤ ਸਿੰਘ ਗੁਰਦਾਸਪੁਰ, ਫਾਰਮੇਸੀ ਅਫੀਸਰ ਐਸੋਸੀਏਸ਼ਨ ਵੱਲੋਂ ਰਾਜ ਕੁਮਾਰ ਕਾਲੜਾ,ਰਾਜ ਕੁਮਾਰ ਫਿਰੋਜ਼ਪੁਰ, ਕੁਲਵਿੰਦਰ ਸਿੰਘ ਬਠਿੰਡਾ, ਹਰਿੰਦਰ ਸਿੰਘ ਚਾਹਲ ਪਟਿਆਲਾ,ਰਵਿੰਦਰ ਲੂਥਰਾ ਕਨਵੀਨਰ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ,ਐਨ ਡੀ ਤਿਵਾੜੀ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ),ਗੋਪਾਲ ਦੱਤ ਜੋਸ਼ੀ ਜਨਰਲ ਸਕੱਤਰ ਫੈਡਰੇਸ਼ਨ ਆਫ ਯੂ ਟੀ ਇੰਪਲਾਈਜ ਵਰਕਰ ਚੰਡੀਗੜ੍ਹ, ਰਘਬੀਰ ਚੰਦ ਪ੍ਰਧਾਨ ਫੈਡਰੇਸ਼ਨ ਆਫ ਯੂ ਟੀ ਇੰਪਲਾਈਜ ਵਰਕਰ ਚੰਡੀਗੜ੍ਹ,ਰਜਿੰਦਰ ਕਟੌਚ ਜਨਰਲ ਸੈਕਟਰੀ ਪਬਲਿਕ ਹੈਲਥ ਵਰਕਰ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸਿਹਤ ਕਾਮਿਆਂ ਦਾ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਵੱਲੋਂ ਧੰਨਵਾਦ ਕੀਤਾ ਗਿਆ।