Home Education ਨਗਰ ਕੌਂਸਲ ਵਲੋਂ ਮਹਾਪ੍ਰਗਿਆ ਸਕੂਲ ਵਿੱਚ ਅਸਥਾਈ ਆਰ ਆਰ ਆਰ ਸੈਂਟਰ ਬਣਾਇਆ

ਨਗਰ ਕੌਂਸਲ ਵਲੋਂ ਮਹਾਪ੍ਰਗਿਆ ਸਕੂਲ ਵਿੱਚ ਅਸਥਾਈ ਆਰ ਆਰ ਆਰ ਸੈਂਟਰ ਬਣਾਇਆ

43
0


ਜਗਰਾਉਂ, 30 ਮਈ ( ਰਾਜੇਸ਼ ਜੈਨ)-“ਮੇਰੀ ਲਾਈਫ ਮੇਰਾ ਸਵੱਛ ਸਹਿਰ” ਮੁਹਿੰਮ ਤਹਿਤ ਪ੍ਰਧਾਨ ਜਤਿੰਦਰਪਾਲ ਅਤੇ ਕਾਰਜ ਸਾਧਕ ਅਫਸਰ ਕਾਰਜ ਸਾਧਕ ਅਫਸਰ ਹਰਨਿੰਦਰ ਸਿੰਘ ਦੀ ਅਗਵਾਈ ਹੇਠ ਸੈਨੀਟੇਸ਼ਨ ਬ੍ਰਾਚ ਵੱਲੋਂ ਸੇਂਟ ਮਹਾਪ੍ਰਗਿਆ ਸਕੂਲ ਵਿੱਚ ਅਸਥਾਈ (ਟੈਂਪਰੇਰੀ) RRR ਸੈਂਟਰ ਬਣਾਇਆ ਗਿਆ ਅਤੇ ਸੀ.ਐਫ.ਸੀਮਾ ਅਤੇ ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਵੱਲੋਂ ਸਕੂਲ ਵਿੱਚ RRR ਸੈਂਟਰ ਦੀ ਕੂਲੇਕਸ਼ਨ ਦੀ ਮੁਹਿੰਮ ਚਲਾਈ ਗਈ ਜਿਸ ਸਕੂਲੀ ਬੱਚਿਆ ਅਤੇ ਉਹਨਾ ਦੇ ਮਾਪਿਆ ਵੱਲੋਂ ਆਪਣੇ ਵਰਤੇ ਗਏ ਸਮਾਨ ਜਿਵੇਂ ਕਿ ਕੱਪੜੇ, ਜੁੱਤੀਆਂ-ਚੱਪਲਾਂ, ਬੈਗ, ਖਿਡੌਣੇ, ਕਿਤਾਬਾਂ ਅਤੇ ਹੋਰ ਸਟੇਸ਼ਨਰੀ, ਇਲੈਕਟ੍ਰੋਨਿਕਸ ਆਈਟਮਾਂ, ਭਾਂਡੇ-ਡੱਬੇ, ਪਾਣੀ ਦੀਆ ਬੋਤਲਾ ਆਦਿ ਇਸ ਆਰ.ਆਰ.ਆਰ ਕੇਂਦਰ ਵਿੱਚ ਜਮ੍ਹਾ ਕਰਵਾ ਗਿਆ । ਇਸ ਮੌਕੇ ਡਾਇਰੈਕਟਰ ਵਿਸ਼ਾਲ ਜੈਨ ਵੱਲੋ ਕਿਹਾ ਗਿਆ ਕਿ ਸਵੱਛ ਭਾਰਤ ਵੱਲੋਂ ਚਲਾਈ ਗਈ RRR ਸੈਂਟਰ ਬਹੁਤ ਹੀ ਵਧਿਆ ਮੁਹਿੰਮ ਹੈ ਜਿਸ ਨਾਲ ਲੋੜਵੰਦ ਵਿਅਕਤੀ ਅਤੇ ਪਰਿਵਾਰ ਇਨ੍ਹਾਂ ਵਸਤਾਂ ਨੂੰ ਮੁਫ਼ਤ ਵਿਚ ਲੈ ਸਕੇਗਾ ।ਇਸ ਮੌਕੇ ਪ੍ਰਿਸੀਪਲ ਪ੍ਰਭਜੋਤ ਕੌਰ ਵੱਲੋਂ ਸਕੂਲ ਦੇ ਸਮੂਹ ਬੱਚਿਆ ਅਤੇ ਮਾਪਿਆ ਵੱਲੋਂ RRR ਸੈਂਟਰ ਵਿੱਚ ਸਮਾਨ ਜਮ੍ਹਾ ਕਰਵਾਉਣ ਲਈ ਤਹਿ ਦਿਲੋ ਧੰਨਵਾਦ ਕੀਤਾ ਗਿਆ । ਇਸ ਮੋਕੇ ਸੁਪਰਡੰਟ ਸੈਨੀਟੇਸ਼ਨ ਕੁਲਜੀਤ ਸਿੰਘ ,ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਸਕੂਲ ਦੇ ਸਟਾਫ ਨੂੰ ਮਿੱਟੀ ਦੀਆ ਪਾਣੀ ਵਾਲੀ ਬੋਤਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਵਾਇਸ ਪ੍ਰਿਸੀਪਲ ਅਮਰਜੀਤ ਕੌਰ, ਮੇਨੇਜਰ ਮਨਜੀਤ ਇੰਦਰ ਕੁਮਾਰ, ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ, ਗਗਨਦੀਪ ਖੁੱਲਰ ਕਲਰਕ ਮੋਟੀਵੇਟਰ, ਗਗਨਦੀਪ ਸਿੰਘ ਧੀਰ, ਗੁਰਦੀਪ ਸਿੰਘ, ਮਨੀ, ਸਰਬਜੀਤ ਕੌਰ ਹਾਜ਼ਰ ਸਨ ।

LEAVE A REPLY

Please enter your comment!
Please enter your name here