ਜਗਰਾਓਂ, 6 ਜੂਨ ( ਜਗਰੂਪ ਸੋਹੀ)-ਵੱਧ ਰਹੇ ਸੜਕੀ ਹਾਦਸਿਆ ਅਤੇ ਸੜਕੀ ਹਾਦਸਿਆ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਨੂੰ (ਬਚਾਉਣ) ਲਈ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਦੇ ਏ ਐੱਸ ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਐੱਸ ਐੱਸ ਪੀ ਨਵਨੀਤ ਸਿੰਘ ਬੈ’ਸ ਲੁਧਿਆਣਾ ਦਿਹਾਤੀ ਦੇ ਦਿਸਾ-ਨਿਰਦੇਸਾ ਤਹਿਤ , ਗੁਰਬਿੰਦਰ ਸਿੰਘ ਡੀ ਐਸ ਪੀ ਟਰੈਫਿਕ ਦੀ ਅਗਵਾਈ ਵਿੱਚ ਮਿੰਨੀ ਟਰੱਕ ਅਤੇ ਟੈਪੂ ਯੁਨੀਅਨ ਜਗਰਾਉਂ ਵਿਖੇ ਟਰੈਫਿਕ ਸੈਮੀਨਾਰ ਲਗਾਕੇ ਗੱਡੀਆਂ ਦੇ ਡਰਾਈਵਰਾ ਅਤੇ ਹੈਲਪਰਾ ਨੂੰ ਟਰੈਫਿਕ ਨਿਯਮਾਂ ਬਾਰੇ ਅਤੇ ਨਸਿਆ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਗੱਡੀਆਂ ਦੇ ਡਰਾਈਵਰਾ ਨੂੰ ਤੇਜ ਰਫਤਾਰ ਗੱਡੀ ਨਾ ਚਲਾਉਣ, ਸਰਾਬ ਪੀ ਕੇ ਗੱਡੀ ਨਾ ਚਲਾਉਣ, ਗੱਡੀ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਓਵਰ ਲੋਡ ਗੱਡੀ ਨਾ ਚਲਾਉਣ, ਓਵਰ ਟੇਕ ਨਾ ਕਰਨ , ਰਾਤ ਸਮੇਂ ਲੋਅ ਬੀਮ ਲਾਈਟਾਂ ਤੇ ਐਂਡੀਕੇਟਰ ਦੀ ਵਰਤੋਂ, ਅਤੇ ਟਰੈਫਿਕ ਨਿਯਮਾਂ, ਸੜਕੀ ਚਿੰਨਾ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ ਮੋਕੇ ਪਰ ਪ੍ਰਧਾਨ ਸੁਖਵੀਰ ਸਿੰਘ, ਹਰੀ ਸਿੰਘ, ਮਨਪ੍ਰੀਤ ਸਿੰਘ ਤੇ ਗੱਡੀਆਂ ਦੇ ਸਾਰੇ ਡਰਾਈਵਰ ਹਾਜ਼ਰ ਸਨ।