ਤਰਨ ਤਾਰਨ, 27 ਜੂਨ (ਰਾਜ਼ਨ ਜੈਨ) : 2023 ਆਈ. ਸੀ. ਐੱਫ. ਡਰੈਗਨ ਬੋਟ ਵਰਲਡ ਕੱਪ, ਜੋ ਕਿ ਚਾਈਨਾ ਵਿਖੇ 04 ਜੂਨ ਤੋਂ 07 ਜੂਨ ਤੱਕ ਹੋਇਆ ਵਿੱਚ ਜਿਲ੍ਹਾ ਤਰਨ ਤਾਰਨ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਦੇ ਕੰਵਲਜੀਤ ਸਿੰਘ ਨੇ ਗੇਮ ਰੋਇੰਗ ਵਿੱਚ ਕਾਂਸੇ ਦਾ ਮੈਡਲ ਹਾਸਲ ਕਰਕੇ ਆਪਣੇ ਜਿਲ੍ਹੇ ਤਰਨ ਤਾਰਨ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਜਿਲ੍ਹਾ ਪ੍ਰਸ਼ਾਸ਼ਨ ਤਾਰਨ ਤਾਰਨ, ਵੱਲੋਂ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਨੇ ਕੰਵਲਜੀਤ ਸਿੰਘ ਨੂੰ ਵਧਾਈ ਦਿੰਦਿਆ ਹੌਂਸਲਾ ਅਫਜਾਈ ਕੀਤੀ।ਇਸ ਮੌਕੇ ਜਿਲ੍ਹਾ ਖੇਡ ਅਫਸਰ ਤਰਨ ਤਾਰਨ ਸ੍ਰੀ ਇੰਦਰਵੀਰ ਸਿੰਘ ਨੇ ਕੰਵਲਜੀਤ ਦੀ ਇਸ ਉਪਲੱਬਧੀ ‘ਤੇ ਖੁਸ਼ੀ ਜਾਹਿਰ ਕਰਦਿਆ ਹੋਇਆ ਕਿਹਾ ਕਿ ਖੇਡ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਡ ਖੇਤਰ ਨੂੰ ਹੋਰ ਵੀ ਉਤਸ਼ਾਹਿਤ ਤੇ ਚੁਸਤ ਫੁਰਤ ਬਣਾਉਣ ਲਈ ਵਚਨਬੱਧ ਹੈ ਤੇ ਇਸਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਸਾਰੇ ਕੋਚਿਜ਼ ਅਤੇ ਸਟਾਫ ਨੇ ਕੰਵਲਜੀਤ ਸਿੰਘ ਨੂੰ ਇਸ ਉਪੱਲਬਧੀ ਤੇ ਵਧਾਈ ਦਿੱਤੀ।