Home Education ਹੇਲਨ ਕੇਲਰ ਦੇ ਜਨਮ ਦਿਵਸ ਨੂੰ ਸਮੱਰਪਿਤ ਨੈਸ਼ਨਲ ਲੈਵਲ ਦੇ ਭਾਸ਼ਣ ਮੁਕਾਬਲੇ...

ਹੇਲਨ ਕੇਲਰ ਦੇ ਜਨਮ ਦਿਵਸ ਨੂੰ ਸਮੱਰਪਿਤ ਨੈਸ਼ਨਲ ਲੈਵਲ ਦੇ ਭਾਸ਼ਣ ਮੁਕਾਬਲੇ ਚ ਪੁਨਰਜੋਤ ਆਈ ਬੈਂਕ ਸੋਸਾਇਟੀ ਵਲੋਂ ਜੇਤੂਆਂ ਨੂੰ ਵੰਡੇ ਗਏ ਇਨਾਮ

40
0

ਲੁਧਿਆਣਾ ( ਜਸਵੀਰ ਸਿੰਘ ਹੇਰਾਂ ) ਪੁਨਰਜੋਤ ਆਈ ਬੈਂਕ ਲੁਧਿਆਣਾ ਅਤੇ ਪੰਜਾਬ ਭਵਨ ਕੈਨੇਡਾ ਵੱਲੋਂ ਚੌਥਾ ਨੈਸ਼ਨਲ ਲੈਵਲ ਆਨਲਾਇਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਡਾਕਟਰ ਰਮੇਸ਼, ਅਸ਼ੋਕ ਮਹਿਰਾ, ਸੁਭਾਸ਼ ਮਲਿਕ ਅਤੇ ਸੁੱਖੀ ਬਾਠ ਦੀ ਅਗਵਾਈ ਵਿੱਚ ਕਰਵਾਇਆ ਗਿਆ । ਇਸ ਮੁਕਾਬਲੇ ਦੇ ਮੁੱਖ ਕੋਆਰਡੀਨੇਟਰ ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਇਸ ਨੈਸ਼ਨਲ ਲੈਵਲ ਭਾਸ਼ਣ ਮੁਕਾਬਲੇ ਵਿੱਚ 20ਵੀਂ ਸਦੀ ਦੀ ਮਹਾਨ ਲੇਖਿਕਾ ਹੇਲਨ ਕੇਲਰ ਜੋ ਨਾ ਸੁਣ ਸਕਦੀ ਸੀ ਅਤੇ ਨਾ ਹੀ ਦੇਖ ਸਕਦੀ ਸੀ ਦੇ ਜੀਵਨ ਬਾਰੇ 14 ਤੋਂ 18 ਸਾਲ ਦੇ ਵਿਿਦਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਸ਼ੇ ਤੇ ਇਸ ਉਮਰ ਗਰੁੱਪ ਦੇ 140 ਤੋਂ ਵੱਧ ਵਿਿਦਆਰਥੀਆਂ ਵੱਲੋਂ ਜਾਣਕਾਰੀ ਭਰਪੂਰ ਭਾਸ਼ਣ ਦੀਆਂ ਦੋ ਮਿੰਟ ਦੀਆਂ ਵੀਡੀਓ ਬਣਾ ਕੇ ਆਨਲਾਇਨ ਭੇਜੀਆ ਗਈਆ। ਵਿਿਦਆਰਥੀਆਂ ਨੇ ਬੜੀ ਲਗਨ ਅਤੇ ਮਿਹਨਤ ਨਾਲ ਹੇਲਨ ਕੇਲਰ ਦੇ ਜੀਵਨਕਾਲ ਬਾਰੇ ਦਿਲਚਸਪ ਤੱਥਾਂ ਨੂੰ ਪੇਸ਼ ਕਰਦਿਆ ਆਪਣੇ ਭਾਸ਼ਣਾਂ ਵਿੱਚ ਖ਼ੂਬਸੂਰਤੀ ਨਾਲ ਵਰਨਣ ਕੀਤਾ । ਇਸ ਮੁਕਾਬਲੇ ਨੂੰ ਸਫਲ ਬਨਾਉਣ ਲਈ ਅਤੇ ਜੇਤੂਆ ਦੀ ਹੌਸਲਾ ਅਫ਼ਜਾਈ ਕਰਨ ਲਈ ਡਾਕਟਰ ਰਮੇਸ਼ ਸੁਪਰਸਪੈਸ਼ਲਿਟੀ ਆਈ ਅਤੇ ਲੇਜ਼ਰ ਸੈਂਟਰ ਲੁਧਿਆਣਾ ਅਤੇ ਪੰਜਾਬ ਭਵਨ ਕੈਨੇਡਾ ਵੱਲੋਂ ਇਨਾਮ ਰਾਸ਼ੀ ਦਿੱਤੀ ਗਈ । ਪਹਿਲਾ ਇਨਾਮ 10000 ਰੁਪਏ ਨੂੰ ਲੁਧਿਆਣਾ ਦੀ ਮਹਿਕ ਰਾਣਾ ਨੂੰ ਮਿਿਲਆ । ਦੂਸਰੇ ਇਨਾਮ ਵਿੱਚ ਬੀ. ਸੀ. ਐਮ. ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੀ ਸ਼ਰੇਆ ਨੇ 5000 ਰੁਪਏ ਜਿੱਤੇ । ਤੀਸਰਾ ਇਨਾਮ 3000 ਰੁਪਏ ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਦੀ ਨਮਰਤਾ ਬਾਂਸਲ ਨੂੰ ਮਿਿਲਆ । ਡਾਕਟਰ ਰਮੇਸ਼ ਅਤੇ ਅਸ਼ੋਕ ਮਹਿਰਾ ਵੱਲੋਂ ਸਾਰੇ ਜੇਤੂ ਵਿਿਦਆਰਥੀਆਂ ਅਤੇ ਪਰਿਵਾਰਾਂ ਨੂ ਵਧਾਈ ਦਿੱਤੀ ਗਈ । ਅਸ਼ੋਕ ਮਹਿਰਾ ਅਤੇ ਡਾਕਟਰ ਰਮੇਸ਼ ਨੇ ਇਸ ਮੁਕਾਬਲੇ ਦੀ ਸਫਲਤਾ ਲਈ ਵਿਿਦਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪ੍ਰੋਗਰਾਮ ਮੈਨਜਮੈਂਟ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਡਾ: ਅਕਰਸ਼ਨ ਮਹਿਤਾ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਅਜਿਹੇ ਕਈ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਵਿਿਦਆਰਥੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾ ਸਕੇ ਅਤੇ ਸਮਾਜ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ॥
ਇਸ ਮੌਕੇ ਡਾ. ਪ੍ਰਵੇਸ਼ ਮਹਿਤਾ, ਮਿਸ ਮੁਸਕਾਨ ਮਹਿਰਾ, (ਇਸ ਮੁਕਾਬਲੇ ਦੀ ਯੂਥ ਕੋਆਰਡੀਨੇਟਰ), ਕਮਲ ਮਹਿਰਾ, ਮਾਸਟਰ ਰਾਕੇਸ ਕੁਮਾਰ, ਰਛਪਾਲ ਸਿੰਘ ਅਤੇ ਸਮੂਹ ਸਟਾਫ ਵੀ ਮੌਜੂਦ ਸਨ।

LEAVE A REPLY

Please enter your comment!
Please enter your name here