Home crime ਭਾਈ ਕਾਉਂਕੇ ਕਤਲ ਮਾਮਲੇ ਵਿਚ ਕਾਰਵਾਈ ਲਈ ਥਾਣਾ ਸਦਰ ਨੂੰ ਦਿਤੀ ਸ਼ਿਕਾਇਤ

ਭਾਈ ਕਾਉਂਕੇ ਕਤਲ ਮਾਮਲੇ ਵਿਚ ਕਾਰਵਾਈ ਲਈ ਥਾਣਾ ਸਦਰ ਨੂੰ ਦਿਤੀ ਸ਼ਿਕਾਇਤ

53
0


ਜਗਰਾਉਂ, 13 ਜਨਵਰੀ ( ਭਗਵਾਨ ਭੰਗੂ, ਜਗਰੂਪ ਸੋਹੀ )-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਹਿਰਾਸਤ ਵਿਚ ਨਜਾਇਜ਼ ਤੌਰ ਤੇ ਰੱਖ ਕੇ ਅਣਮਨੁੱਖੀ ਤਸ਼ਦੱਦ ਕਰਨ ਉਪਰੰਤ ਸ਼ਹੀਦ ਕਰਨ ਦੇ ਮਾਮਲੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਦੀ ਅਗਵਾਈ ਵਿੱਚ ਪਰਿਵਾਰ ਨੇ ਉਸ ਸਮੇਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਮੁਕਦਮਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ। ਜਗਰਾਉਂ ਥਾਣਾ ਸਦਰ ਵਿਖੇ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਤਨੀ ਗੁਰਮੇਲ ਕੌਰ ਆਪਣੇ ਪੁੱਤਰ ਭਾਈ ਹਰੀ ਸਿੰਘ ਕਾਉਂਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਵਫਦ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਭਗਵੰਤ ਸਿੰਘ ਸਿਆਲਕਾ ਸਮੇਤ ਥਾਣਾ ਸਦਰ ਪਹੁੰਚੇ। ਇਹ ਸ਼ਿਕਾਇਤ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਵੱਲੋਂ ਦਿੱਤੀ ਗਈ। ਇਸ ਦਰਖਾਸਤ ਵਿੱਚ ਤਿਵਾੜੀ ਕਮਿਸ਼ਨ ਦੀ ਰਿਪੋਰਟ ਵਿਚ ਸਾਹਮਣੇ ਆਏ ਤੱਥਾਂ ਅਨੁਸਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਘਰੋਂ ਚੁੱਕ ਕੇ ਪੁਲਿਸ ਤਸੱਦਦ ਅਤੇ ਕਤਲ ਕਰਕੇ ਉਨਾਂ ਦੀ ਲਾਸ ਤੇ ਟੋਟੇ ਟੋਟੇ ਕਰਕੇ ਦਰਿਆ ਵਿੱਚ ਸੁੱਟਣ ਦੇ ਗੰਭੀਰ ਦੋਸ਼ ਲਗਾਏ ਗਏ ਅਤੇ ਇਸ ਸੰਗੀਨ ਜ਼ੁਰਮ ਲਈ ਜਿੰਮੇਵਾਰ ਦੋ ਸਾਬਕਾ ਡੀਜੀਪੀ, ਮੌਜੂਦਾ ਆਈਜੀ, ਉਸ ਸਮੇਂ ਦੇ ਐਸਐਸਪੀ ਅਤੇ ਕਈ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ 16 ਪੁਲਿਸ ਵਾਲਿਆਂ ਦੇ ਨਾਮ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੇ ਵਫਦ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਚ ਤਨਦੇਹੀ ਨਾਲ ਕਾਰਵਾਈ ਕਰਵਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜੇਗੀ। ਸ਼੍ਰੋਮਣੀ ਕਮੇਟੀ ਵਲੋਂ ਆਏ ਵਫਦ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ, ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਐਸਜੀਪੀਸੀ ਮੈਂਬਰ ਜਗਜੀਤ ਸਿੰਘ ਤਲਵੰਡੀ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸ਼ਾਮਿਲ ਸਨ।

LEAVE A REPLY

Please enter your comment!
Please enter your name here