Home Political ਜਾਖੜ ਦੀ ਨਿਯੁਕਤੀ ਖਿਲਾਫ ਭਾਜਪਾ ਆਗੂ ਸਾਬਕਾ ਕੌਂਸਲਰ ਨੇ ਭਾਜਪਾ ਦਫਤਰ ਦੇ...

ਜਾਖੜ ਦੀ ਨਿਯੁਕਤੀ ਖਿਲਾਫ ਭਾਜਪਾ ਆਗੂ ਸਾਬਕਾ ਕੌਂਸਲਰ ਨੇ ਭਾਜਪਾ ਦਫਤਰ ਦੇ ਸਾਮ੍ਹਣੇ ਕਪੜੇ ਪਾੜ ਕੇ ਕੀਤਾ ਪ੍ਰਦਰਸ਼ਨ

41
0

ਮੋਹਾਲੀ(ਰੋਹਿਤ ਗੋਇਲ)ਭਾਜਪਾ ਆਗੂ ਅਤੇ ਨਗਰ ਨਿਗਮ ਐਸ ਏ ਐਸ ਨਗਰ ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਵਲੋਂ ਅੱਜ ਇੱਥੇ ਪਾਰਟੀ ਦੇ ਪੰਜਾਬ ਦਫਤਰ ਦੇ ਬਾਹਰ ਕਪੜੇ ਪਾੜ ਕੇ ਰੋਸ ਪ੍ਰਦਰਸ਼ਨ ਕਰਦਿਆਂਮੰਗ ਕੀਤੀ ਗਈ ਕਿ ਸ੍ਰੀ ਸੁਨੀਲ ਜਾਖੜ ਦੀ ਭਾਜਪਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੇ ਕੀਤੀ ਗਈ ਨਿਯੁਕਤੀ ਨੂੰ ਰੱਦ ਕੀਤਾ ਜਾਵੇ ਅਤੇ ਇਸ ਅਹੁਦੇ ਤੇ ਕਿਸੇ ਅਜਿਹੇ ਵਿਅਕਤੀ ਨੂੰ ਲਗਾਇਆ ਜਾਵੇ ਜਿਹੜਾ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹਵੇ। ਉਹਨਾਂ ਕਿਹਾ ਕਿ ਉਹ ਆਪਣੀ ਜਵਾਨੀ ਦੀ ਸ਼ੁਰੂਆਤ ਤੋਂ ਹੀ ਪਾਰਟੀ ਨਾਲ ਜੁੜੇ ਹਨ ਅਤੇ ਪਾਰਟੀ ਦੇ ਬਾਹਰੀ ਆਗੂ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਦਿੱਤੇ ਜਾਣ ਕਾਰਨ ਬੁਰੀ ਤਰ੍ਹਾਂ ਨਿਰਾਸ਼ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਉਹ ਵਰਕਰ ਹਨ ਜਿਹੜੇ ਪਾਰਟੀ ਦੀ ਸੇਵਾ ਕਰਦਿਆਂ ਆਪਣਾ ਤਨ ਮਨ ਅਤੇ ਧਨ ਲਗਾਉਂਦੇ ਹਨ ਅਤੇ ਆਪਣੇ ਪਰਿਵਾਰ ਨੂੰ ਸਮਾਂ ਦੇਣ ਦੀ ਥਾਂ ਪਾਰਟੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਕੰਮ ਕਰਦੇ ਹਨ ਅਤੇ ਦੂਜੇ ਪਾਸੇ ਅਜਿਹੇ ਆਗੂ ਹਨ ਜਿਹੜੇ ਪੂਰੀ ਜਿੰਦਗੀ ਕਿਸੇ ਹੋਰ ਵਿਚਾਰ ਧਾਰਾ ਵਾਲੀ ਪਾਰਟੀ ਦਾ ਹਿੱਸਾ ਹੁੰਦਿਆਂ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਸਨ ਅਤੇ ਹੁਣ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਨੂੰ ਅਜਿਹੇ ਮਹੱਤਵਪੂਰਨ ਅਹੁਦਿਆਂ ਨਾਲ ਨਵਾਜਿਆ ਜਾ ਰਿਹਾ ਹੈ ਜਿਸਦਾ ਉਹਨਾਂ ਨੂੰ ਭਾਰੀ ਦੁਖ ਹੋਇਆ ਹੈ ਅਤੇ ਉਹ ਪਾਰਟੀ ਨੂੰ ਆਪਣਾ ਦੁਖ ਦੱਸਣ ਆਏ ਹਨ। ਉਹਨਾਂ ਕਿਹਾ ਕਿ ਸ੍ਰੀ ਸੁਨੀਲ ਜਾਖੜ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਰਾਉਣ ਵਾਲੇ ਭਾਜਪਾ ਵਿਧਾਇਕ ਸ੍ਰੀ ਅਰੁਣ ਨਾਰੰਗ ਨੂੰ ਜਾਖੜ ਵਲੋਂ ਕਿਸਾਨ ਅਨਦੋਨ ਦੀ ਆੜ ਵਿੱਚ ਬੁਰੀ ਤਰ੍ਹਾਂ ਬੇਇਜਤ ਕੀਤਾ ਗਿਆ ਸੀ ਪਰੰਤੂ ਪਾਰਟੀ ਨੇ ਸਭ ਕੁੱਝ ਭੁਲਾ ਕੇ ਉਹਨਾਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਹੈ ਜਿਸਦਾ ਵਿਰੋਧ ਕਰਨ ਲਈ ਉਹ ਇਹ ਪ੍ਰਦਰਸ਼ਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਸ ਨਿਯੁਕਤੀ ਨਾਲ ਪੰਜਾਬ ਭਾਜਪਾ ਦਾ ਪੂਰਨ ਤੌਰ ਤੇ ਕਾਂਗਰਸੀਕਰਨ ਹੋ ਗਿਆ ਹੈ ਅਤੇ ਉਹਨਾਂ ਨੂੰ ਦੁਖ ਹੈ ਕਿ ਪਾਰਟੀ ਲਈ ਕੁਰਬਾਨੀਆਂਕਰਨ ਵਾਲੇ ਵਰਕਰਾਂ ਨੂੰ ਲਾਂਭੇ ਕਰਕੇ ਬਾਹਰਲੀ ਵਿਚਾਰਧਾਰਾ ਵਾਲੇ ਇੱਕ ਆਗੂ ਨੂੰ ਪਾਰਟੀ ਪਰਧਾਨ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here