ਬਟਾਲਾ, 9 ਅਗਸਤ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਡਾਇਰੈਕਟਰ ਭਰਤੀ ਬੋਰਡ, ਅੰਮ੍ਰਿਤਸਰ ਦੇ ਦਫਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈੈ ਕਿ 31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਫ਼ੌਜ ਵਿੱਚ ਭਰਤੀ ਹੋਣ ਜਾ ਰਹੀ ਹੈ। ਜਿਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲਾਂ ਤੋਂ 21 ਸਾਲ ਦੇ ਵਿਚਕਾਰ ਹੈ ਉਹ ਇਸ ਫ਼ੌਜ ਦੀ ਭਰਤੀ ਵਿੱਚ ਹਿੱਸਾ ਲੈ ਸਕਦੇ ਹਨ।ਉਨਾਂ ਅੱਗੇ ਦੱਸਿਆ ਕਿ ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਰੈਲੀ ਦੌਰਾਨ ਆਪਣੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣ। ਜ਼ਰੂਰੀ ਦਸਤਾਵੇਜ ਜਿਵੇਂ ਕਿ ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਦਸਵੀਂ ਅਤੇ ਬਾਰਵੀਂ ਕਲਾਸ ਦੀ ਮਾਰਕਸ਼ੀਟ, ਸਕੂਲ ਦਾ ਚਰਿੱਤਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਪੁਲੀਸ ਦਾ ਕਰੈਕਟਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਅਣਵਿਆਹੇ ਹੋਣ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਕਰੈਕਟਰ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਇਤਰਾਜਹੀਣਤਾ (ਨੋ ਕਲੇਮ ਸਰਟੀਫੀਕੇਟ) (ਫੋਟੋ ਅਟੈਸਟ ਕੀਤੀ ਹੋਈ), ਨੋਟਰੀ ਦਾ ਤਸਦੀਕ ਕੀਤਾ ਹੋਇਆ ਹਲਫ਼ੀਆ ਬਿਆਨ (ਉਮੀਦਵਾਰ ਦੁਆਰਾ ਘੋਸ਼ਿਤ ਕਿ ਉਹ ਕਿਸੇ ਵੀ ਅਗਜਨੀ ਜਾਂ ਹੜਤਾਲ ਦਾ ਹਿੱਸਾ ਨਹੀਂ ਰਿਹਾ ਹੈ), ਜੇਕਰ ਉਮੀਦਵਾਰ ਅੱਠਵੀਂ ਜਾਂ ਫਿਰ ਓਪਨ ਸਕੂਲ ਤੋਂ ਹੈ ਤਾਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਹਸਤਾਖ਼ਰ ਕੀਤਾ ਹੋਇਆ ਲੈ ਕੇ ਆਉਣਾ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ.ਸੀ.ਸੀ. ਸਰਟੀਫੀਕੇਟ (ਜੇਕਰ ਪ੍ਰੋਵਿਜਨਲ ਹੈ ਤਾਂ ਗਰੁੱਪ ਕਮਾਂਡਰ ਦੁਆਰਾ ਸਾਇਨ ਕੀਤਾ ਹੋਇਆ), ਖੇਡ ਸਰਟੀਫੀਕੇਟ (ਜੇਕਰ ਕੋਈ ਹੈ), 10 ਪਾਸਪੋਰਟ ਸਾਇਜ ਫੋਟੋਆਂ (ਨੀਲੇ ਬੈਕਗਰਾਉਂਡ ਵਾਲਾ), ਸਿੱਖ ਉਮੀਦਵਾਰ ਲਈ ਪੱਗ ਵਾਲੀ 20 ਅਤੇ ਪਟਕੇ ਦੇ ਨਾਲ ਵਾਲੀ 20 ਫੋਟੋਆਂ ਨਾਲ ਲੈ ਕੇ ਆਉਣੀਆਂ ਜ਼ਰੂਰੀ ਹਨ। ਉਨਾਂ ਕਿਹਾ ਕਿ ਸਾਰੇ ਉਮੀਦਵਾਰ ਰੈਲੀ ਦੌਰਾਨ ਸਾਰੇ ਦਸਤਾਵੇਜਾਂ ਦੀਆਂ 3-3 ਫੋਟੋ ਕਾਪੀਆਂ ਤਸਦੀਕ ਕਰਵਾ ਕੇ ਲਿਆਉਣ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧੋਖੇਬਾਜ ਏਜੰਟਾਂ ਤੋਂ ਬਚ ਕੇ ਰਿਹਾ ਜਾਵੇ।