ਜਗਰਾਓਂ, 14 ਅਗਸਤ ( ਲਿਕੇਸ਼ ਸ਼ਰਮਾਂ)-ਭਾਰਤ ਵਿਕਾਸ ਪ੍ਰੀਸ਼ਦ ਦੀ ਜਗਰਾਓਂ ਇਕਾਈ ਵੱਲੋਂ ਸੋਮਵਾਰ ਸ਼ਿਵਾਲਿਕ ਮਾਡਲ ਸਕੂਲ ਵਿਖੇ ਆਜ਼ਾਦੀ ਦੇ 77ਵੀਂ ਵਰ੍ਹੇ ਗੰਢ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਤਾ ਕਰਵਾਈ| ਇਸ ਪ੍ਰਤੀਯੋਗਤਾ ਵਿਚ ਸਕੂਲ ਦੀ 8ਵੀ ਤੋਂ 10ਵੀਂ ਕਲਾਸ ਦੇ 14 ਵਿਦਿਆਰਥੀਆਂ ਨੇ ਭਾਗ ਲੈਂਦਿਆਂ ‘ਆਜ਼ਾਦੀ ਸੰਘਰਸ਼ ਵਿਚ ਕ੍ਰਾਂਤੀਕਾਰਾਂ ਦਾ ਯੋਗਦਾਨ’ ਵਿਸ਼ੇ ’ਤੇ ਆਪਣੇ ਵਿਚਾਰਾਂ ਨੂੰ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਬਿਆਨ ਕੀਤਾ| ਇਸ ਪ੍ਰਤੀਯੋਗਤਾ ਵਿਚ ਜੱਜਮੈਂਟ ਦੀ ਅਹਿਮ ਡਿਊਟੀ ਡਾ: ਚੰਦਰ ਮੋਹਨ ਓਹਰੀ ਅਤੇ ਨਰਿੰਦਰ ਕੁਮਾਰ ਰਤਨ ਨੇ ਬਖ਼ੂਬੀ ਨਿਭਾਉਂਦੇ ਹੋਏ ਵਿਦਿਆਰਥੀਆਂ ਦੇ ਜਜ਼ਬੇ ਅਤੇ ਉਤਸ਼ਾਹ ਪੂਰਵਕ ਦਿੱਤੇ ਭਾਸ਼ਣ ਦੀ ਤਾਰੀਫ਼ ਕੀਤੀ| ਇਸ ਪ੍ਰਤੀਯੋਗਤਾ ਚੋਂ ਗਗਨਦੀਪ ਕੌਰ 10ਵੀਂ ਜਮਾਤ ਨੇ ਪਹਿਲਾਂ, ਕੁਮਕੁਮ 10ਵੀਂ ਜਮਾਤ ਨੇ ਦੂਸਰਾ, ਰਵਨੀਤ ਕੌਰ 9ਵੀਂ ਜਮਾਤ ਨੇ ਤੀਸਰਾ ਜਦਕਿ ਜਾਨਵੀ 8ਵੀਂ ਕਲਾਸ ਨੂੰ ਕੰਸੋਲੇਸ਼ਨ ਇਨਾਮ ਮਿਲਿਆ| ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ, ਸੈਕਟਰੀ ਹਰੀ ਓਮ ਵਰਮਾ, ਸਟੇਟ ਕਨਵੀਨਰ ਸਤੀਸ਼ ਗਰਗ, ਰਾਮ ਕ੍ਰਿਸ਼ਨ ਗੁਪਤਾ, ਸੁਰਜੀਤ ਬਾਂਸਲ, ਮਨੀਸ਼ ਚੁੱਘ ਅਤੇ ਸੋਨੂੰ ਜੈਨ ਨੇ ਜੇਤੂਆਂ ਵਿਦਿਆਰਥੀਆਂ ਨੂੰ ਇਨਾਮ ਅਤੇ ਹਰੇਕ ਭਾਗੀਦਾਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ| ਸਕੂਲ ਪ੍ਰਿੰਸੀਪਲ ਨੀਲਮ ਸ਼ਰਮਾ, ਐੱਮਡੀ ਡੀ ਕੇ ਸ਼ਰਮਾ ਅਤੇ ਪ੍ਰਧਾਨ ਅਪਾਰ ਸਿੰਘ ਨੇ ਪ੍ਰੀਸ਼ਦ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ| ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ|