ਜਗਰਾਓਂ, 15 ਅਗਸਤ ( ਵਿਕਾਸ ਮਠਾੜੂ)-ਸਪਰਿੰਗ ਡਿਊ ਪਬਲਿਕ ਸਕੂਲ ਵਿੱਚ ਅਜ਼ਾਦੀ ਦੀ 77 ਵੀਂ ਵਰੇਗੰਡ ਨੂੰ ਵਿਦਿਆਰਥੀਆਂ ਵਲੋ ਵੱਖ—ਵੱਖ ਗਤੀਵਿਧੀਆ ਰਾਂਹੀ ਮਨਾਇਆ ਗਿਆ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ ਅਜ਼ਾਦੀ ਦੇ ਮਹਾਉਤਸਵ ਦੀ ਸ਼ੁਰੂਆਤ ਸੀ.ਬੀ.ਐਸ.ਈ ਵਲੋ ਜਾਰੀ ਹਦਾਇਤਾ ਅਨੁਸਾਰ ਕੀਤੀ ਗਈ ਹੈ।ਜਿਸ ਅਧੀਨ ਅਗਸਤ ਮਹੀਨੇ ਅਧੀਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋ ਵੱਖ—ਵੱਖ ਗਤੀਵਿਧੀਆ ਕੀਤੀਆ ਗਈਆ।ਦਸਵੀਂ ਕਲਾਸ ਦੀਆਂ ਵਿਦਿਆਰਥਣਾ ਰਮਨੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਹਿੰਦ ਵਾਸੀਉ ਰੱਖਣਾ ਯਾਦ ਸਾਨੂੰ ਗੀਤ ਪੇਸ਼ ਕੀਤਾ। ਕਲਾਸ ਪੰਜਵੀਂ ਦੀਆਂ ਵਿਦਿਆਰਥਣਾ ਇਮਾਨ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਕਵਿਤਾ ਅਜ਼ਾਦੀ ਪੇਸ਼ ਕੀਤੀ। ਇਸ ਮੌਕੇ ਮੈਡਮ ਮਨਪ੍ਰੀਤ ਕੌਰ ਨੇ ਵੱਖ—ਵੱਖ ਸਵੰਤਰਤਾ ਸੈਲਾਨੀਆ ਦੀ ਜੀਵਨੀ ਅਤੇ ਉਹਨਾ ਦੇ ਸੰਘਰਸ਼ ਉੱਪਰ ਆਪਣੇ ਵਿਚਾਰ ਵਿਦਿਆਰਥੀਆ ਅੱਗੇ ਰੱਖੇ।ਕਲਾਸ ਪਹਿਲੀ ਤੋ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਮੌਕੇ ਫਲੈਗ ਮੇਕਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਹ ਗਤੀਵਿਧੀਆ ਦਾ ਮੁੱਖ ਉਦੇਸ਼ ਵਿਦਿਆਰਥੀਆ ਨੂੰ ਇਸ ਗੱਲ ਤੋ ਜਾਣੂ ਕਰਵਾਉਣਾ ਹੈ ਕਿ ਇਹ ਅਜ਼ਾਦੀ ਕਿੰਨੀ ਕੀਮਤੀ ਹੈ।ਅਤੇ ਇਸ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ। ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਡਾਇਰੈਕਟਰ ਹਰਜੀਤ ਸਿੰਘ ਸਿੱਧੂ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟਾਫ ਅਤੇ ਮਾਤਾ ਪਿਤਾ ਸਾਹਿਬਾਨ, ਵਿਦਿਆਰਥੀਆ ਅਤੇ ਦੇਸ਼ ਵਾਸੀਆ ਨੂੰ ਅਜ਼ਾਦੀ ਦੀ 77 ਵੀਂ ਵਰੇਗੰਡ ਦੀ ਮੁਬਾਰਕਬਾਦ ਦਿੱਤੀ।