ਪੰਜ ਦੇ ਖਿਲਾਫ ਕਤਲ ਦਾ ਮੁਕਦਮਾ, ਗਿਰਫਤਾਰ
ਦਾਖਾ, 15 ਅਗਸਤ ( ਬੌਬੀ ਸਹਿਜਲ, ਅਸ਼ਵਨੀ )-ਜੰਮੂ-ਕਟੜਾ ਨੈਸ਼ਨਲ ਹਾਈਵੇ ਤੇ ਕੰਮ ਕਰਦੀ ਲੇਬਰ ਦੇ ਦੋ ਧੜਿਆਂ ਵਿਚ ਉਥੇ ਜੈਨਰੇਟਰ ਬੰਦ ਕਰਨ ਅਤੇ ਚਲਾਉਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਧੜ੍ਹੇ ਦੇ ਮਜ਼ਦੂਰਾਂ ਨੇ ਦੂਸਰੇ ਧੜ੍ਹੇ ਦੇ ਇਕ ਮਜ਼ਦੂਰ ਨੂੰ ਕੁੱਟ ਕੁੱਟ ਕੇ ਮਾਰ ਦਿਤਾ। ਇਸ ਸੰਬੰਧ ਵਿਚ ਪੰਜ ਵਿਅਕਤੀਆਂ ਦੇ ਖਿਲਾਫ ਥਾਣਾ ਦਾਖਾ ਵਿਖੇ ਕਤਲ ਦਾ ਮੁਕਦਮਾ ਦਰਜ ਕਰਕੇ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਥਾਣਾ ਦਾਖਾ ਦੇ ਇੰਚਾਰਜ ਡੀਐਸਪੀ ਦੀਪਕਰਣ ਸਿੰਘ ਤੂਰ ਨੇ ਦੱਸਿਆ ਕਿ ਭੁਪਿੰਦਰਪਾਲ ਸਿਘ ਚਾਵਲਾ ਨਿਵਾਸੀ ਵਲੀਪੁਰ ਕਲਾਂ ਨੇ ਪੁਲਿਸ ਨੂੰ ਦਿਤੀ ਸੂਚਨਾ ਵਿਚ ਕਿਹਾ ਕਿ 13-08-2023 ਨੂੰ ਵਕਤ ਕ੍ਰੀਬ 8:30-9 ਵਜੇ ਰਾਤ ਦੇ ਸਮੇਂ ਮੈਂ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਲੜਾਈ- ਝਗੜਾ ਹੋਣ ਦੀਆਂ ਅਵਾਜਾਂ ਸੁਣਈਆ ਤਾਂ ਮੈਂ ਸਾਡੇ ਖੇਤਾਂ ਨੇੜੇ ਬਣ ਰਹੇ ਜੰਮੂ ਕਟੜਾ ਨੈਸ਼ਨਲ ਹਾਈਵੇਅ ਪਰ ਪੁੱਜ ਕੇ ਦੇਖਿਆ। ਇਸ ਹਾਈਵੇਅ ਪਰ ਕੰਮ ਕਰਦੀ ਲੇਬਰ ਦੇ ਚਾਰ-ਪੰਜ ਮਜਦੂਰ ਇੱਕ ਦੂਸਰੇ ਲੇਬਰ ਵਾਲੇ ਮਜਦੂਰ ਵਿਅਕਤੀ ਨੂੰ ਲੋਹੇ ਦੇ ਸਰੀਏ ਨਾਲ ਕੁੱਟ ਮਾਰ ਕਰ ਰਹੇ ਸਨ। ਜੋ ਉਥੇ ਹੋਰ ਲੇਬਰ ਵਾਲਿਆਂ ਨੇ ਉਹਨਾਂ ਨੂੰ ਛੁਡਵਾ ਦਿੱਤਾ ਸੀ। ਜੋ ਰਾਤ ਦਾ ਸਮਾਂ ਹੋਣ ਕਰਕੇ ਮੈਂ ਅਪਾਣੇ ਘਰ ਵਾਪਸ ਆ ਗਿਆ ਸੀ। ਜੋ ਸਵੇਰੇ ਮੈਨੂੰ ਪਤਾ ਲੱਗਾ ਕਿ ਜੋ ਰਾਤ ਦੋਹਾ ਲੇਬਰਾ ਵਿੱਚ ਝਗੜਾ ਹੋਇਆ ਸੀ, ਉਹ ਜਰਨੇਟਰ ਨੂੰ ਚਲਾਉਣ ਅਤੇ ਬੰਦ ਕਰਾਉਣ ਕਰਕੇ ਹੋਇਆ ਸੀ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਜੋ ਲੜਾਈ ਝਗੜਾ ਹੋਇਆ ਸੀ, ਉਸ ਲੜਾਈ ਵਿੱਚ ਮਹੇਸ਼ ਮੋਹਿਤ ਪੁੱਤਰ ਰਾਮਜੀ ਮੋਹਿਤ ਵਾਸੀ ਬਿਹਾਰ ਉਮਰ 30-35 ਸਾਲ ਦੀ ਮੌਤ ਮੁਬਾਰਕ ਹੁਸੈਨ ਪੁੱਤਰ ਜੰਝੂ ਅਲੀ, ਮਹਿਬੂਲ ਹੱਕ ਪੁੱਤਰ ਅਨਵਰ ਅਲੀ, ਅਨਵਰ ਅਲੀ ਪੱਤਰ ਅਬਦੁਲ ਰਸੀਲ ਵਾਸੀਆਨ ਰਾਧਾ ਨਗਰ ਚਿਕਨੀ, ਥਾਣਾ ਰੋਂਤੂਆ, ਜਿਲ੍ਹਾ ਮਾਲਵਾ,ਪੱਛਮੀ ਬੰਗਾਲ, ਮਹੇਦੂਰ ਪੁੱਤਰ ਨਾਇਸੂਦੀਨ ਵਾਸੀ ਉਮਰਗੰਜ ਥਾਣਾ ਗ਼ਜੂਲ, ਜਿਲਾ ਮਾਲਵਾ ਪੱਛਮੀ ਬੰਗਾਲ ਅਤੇ ਅਨਵਰ ਹੁਸੈਨ ਪੁੱਤਰ ਮੋਟੂ ਸ਼ੇਖ ਪੁੱਤਰ ਗੂਫਰ ਸੇਖ ਵਾਸੀ ਵਾੜਕੂਲ, ਜਿਲ੍ਹਾ ਮਾਲਦਾ, ਪੱਛਮੀ ਬੰਗਾਲ ਵਲੋਂ ਕੀਤੀ ਗਈ ਕੁੱਟ ਮਾਰ ਕਾਰਨ ਹੋਈ ਹੈ। ਭੁਪਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਦਾਖਾ ਵਿਖੇ ਮੁਬਾਰਕ ਹੂਸੈਨ, ਮਹਿਬੂਲ ਹੱਕ, ਅਨਸਰ ਅਲੀ, ਮੋਹੇਦੂਰ ਅਤੇ ਅਨਵਰ ਹੁਸੈਨ ਵਾਸੀਆਨ ਪੱਛਮੀ ਬੰਗਾਲ ਖਿਲਾਫ ਮੁਕੱਦਮਾ ਦਰਜ ਕਰਕੇ ਇਨ੍ਹਾਂ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਗਿਆ।