ਜਗਰਾਓਂ, 15 ਅਗਸਤ ( ਭਗਵਾਨ ਭੰਗੂ) – ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਯੋਗ ਅਗਵਾਈ ਅਧੀਨ ਸੁਤੰਤਰਤਾ ਦਿਵਸ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਵਿੰਦਰ ਗੁਪਤਾ, ਮੈਨੇਜਰ ਐਡਵੋਕੇਟ ਵਿਵੇਕ ਭਾਰਦਵਾਜ ਜੀ, ਉਪ ਪ੍ਰਧਾਨ ਸ਼ਾਮ ਸੁੰਦਰ, ਮੈਂਬਰ ਦਰਸ਼ਣ ਲਾਲ ਸ਼ਮੀ ਜੀ, ਅਰੁਣ ਸਿੰਗਲ , ਵਿਨੇ ਸਿੰਗਲ , ਸੁਰੇਸ਼ ਗਰਗ, ਰਾਕੇਸ਼ ਸ਼ਰਮਾ, ਲਵਨੀਸ , ਦੀਪੀ, ਰਾਕੇਸ਼ ਦੇ ਨਾਲ ਲਾਇਨ ਕਲੱਬ ਮੇਨ ਜਗਰਾਉਂ ਦੇ ਸ਼ਰਨਦੀਪ ਸਿੰਘ ਬੈਨੀਪਾਲ, ਨਿਰਭੈ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਛੀਨਾ, ਇੰਦਰ ਪਾਲ ਸਿੰਘ ਢਿੱਲੋਂ ਸ਼ਾਮਿਲ ਸਨ।
ਅੱਜ ਦੇ ਸੁਤੰਤਰਤਾ ਦਿਵਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸਰਦਾਰ ਪਰਮਿੰਦਰ ਸਿੰਘ ਅਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਤੇ ਨਾਲ ਹੀ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਸਪੀਚ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਅਸੀਂ ਆਪਣੇ ਦੇਸ਼ ਦੇ ਮਹਾਨ ਦੇਸ਼ ਭਗਤਾਂ ਦੇ ਸਦਕੇ ਹੀ ਖੁੱਲ੍ਹੀ ਹਵਾ ਚ ਸਾਹ ਲੈ ਰਹੇ ਹਾਂ ਅਤੇ ਜਿਹਨਾਂ ਦੇ ਬਦੌਲਤ ਹੀ ਅੱਜ ਅਸੀਂ ਇਸ ਆਜ਼ਾਦੀ ਦੇ ਜਸ਼ਨ ਨੂੰ ਮਨਾ ਰਹੇ ਹਾਂ। ਮੈਂ ਨੌਜਵਾਨ ਪੀੜੀ ਨੂੰ ਇਹ ਸੁਨੇਹਾ ਦਿੰਦੀ ਹਾਂ ਕਿ ਬੱਚਿਓ ਨਸ਼ਿਆਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਤੇ ਮਿਲ ਕੇ ਇਹ ਅਹਿਦ ਲਓ ਕਿ ਕਿ ਕਦੇ ਵੀ ਨਸ਼ਿਆਂ ਦੀ ਗਿਰਫ਼ਤ ਵਿਚ ਨਹੀਂ ਆਵੋਗੇ।
ਲਾਇਨ ਕਲੱਬ ਮੇਨ ਜਗਰਾਉਂ ਦੇ ਮੈਂਬਰ ਸ਼ਰਨ ਦੀਪ ਸਿੰਘ ਬੈਨੀਪਾਲ ਅਤੇ ਸਰਦਾਰ ਪਰਮਿੰਦਰ ਸਿੰਘ ਨੇ ਅਡਾਪਟ ਟੂ ਐਜੂਕੇਟ ਦੇ ਅੰਤਰਗਤ ਦੋ ਬੱਚਿਆਂ ਨੂੰ ਅਡਾਪਟ ਕੀਤਾ।ਲਾਇਨ ਕਲੱਬ ਮੇਨ ਜਗਰਾਉਂ ਨੇ ਸਕੂਲ ਨੂੰ ਸੱਤ ਆੱਵਨ ਭੇਂਟ ਕੀਤੇ। ਜੋ ਕਿ ਇਕ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਗੁਪਤਾ ਨੇ ਸਭ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾ ਦਿੱਤੀਆਂ।
ਅੰਤ ਵਿੱਚ ਮੈਨੇਜਰ ਐਡਵੋਕੇਟ ਵਿਵੇਕ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਇਸ ਪ੍ਰੋਗਰਾਮ ਦਾ ਸਮਾਪਨ ਕੀਤਾ।ਤੇ ਤੇ ਨਾਲ ਹੀ ਪ੍ਰਸ਼ਾਦ ਦਾ ਵਿਤਰਣ ਕੀਤਾ ਗਿਆ।