ਜਗਰਾਉਂ,(ਲਿਕੇਸ਼ ਸ਼ਰਮਾ): ਡੀ . ਏ . ਵੀ . ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਸਾਇੰਸ ਉਲੰਪੀਆਡ ਫਾਊਂਡੇਸ਼ਨ ਦੇ ਅੰਤਰਗਤ ਅੰਤਰਰਾਸ਼ਟਰੀ ਜਨਰਲ ਨਾਲੇਜ ਅਤੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।ਇਸ ਪ੍ਰੀਖਿਆ ਵਿੱਚ ਭਾਗ ਲੈਣ ਵਿਚ ਵਿਦਿਆਰਥੀਆਂ ਦਾ ਵਿਸ਼ੇਸ਼ ਉਤਸਾਹ ਦੇਖਿਆ ਗਿਆ।ਪ੍ਰਿੰਸੀਪਲ ਸਾਹਿਬ ਬ੍ਰਿਜ ਮੋਹਨ ਬੱਬਰ ਦੀ ਰਹਿਨੁਮਾਈ ਅਧੀਨ ਸ਼੍ਰੀਮਤੀ ਮੀਨਾ ਕੁਮਾਰੀ ਅਤੇ ਸ਼੍ਰੀਮਤੀ ਚੇਤਨਾ ਨੇ ਵਿਦਿਆਰਥੀਆਂ ਨੂੰ ਸਹੀ ਅਤੇ ਨਿਰੰਤਰ ਮਾਰਗ ਦਰਸ਼ਨ ਦਿੰਦਿਆਂ ਪ੍ਰੀਖਿਆ ਵਿੱਚ ਭਾਗ ਦਵਾਇਆ।ਅੰਗਰੇਜ਼ੀ ਉਲੰਪੀਆਡ ਵਿਚ ਕੰਨਵ ਕੁਮਾਰ,ਗੁਨਵ ਪਾਂਡੇ ਨੂੰ ਗੋਲਡ ਮੈਡਲ ਆਫ ਡਿਸਟਿੰਗਸ਼ਨ ਦੀ ਪ੍ਰਾਪਤੀ ਹੋਈ।ਸਮਰਵੀਰ, ਮਾਨਿਆ ,ਰਾਜਵੀਰ ਸਿੰਘ,ਦਿਵਾਂਨ ਸਿੰਗਲਾ,ਹਰਸਾ,ਹਰਸ਼ਵਰਧਨ ਖੁਰਾਣਾ,ਧਰੀਤੀ ਜੈਨ,ਹਰਵੀਨ ਕੌਰ,ਜਸਲੀਨ ਕੌਰ,ਅਰਲੀਨ ਕੌਰ, ਹਰਸ਼ਿਤਾ ਵਰਮਾ,ਮਿ੍ਦੁਲ ਸਿੰਗਲਾ,ਪ੍ਰਗਤੀ, ਦਕਸ਼- ਅਦਿੱਤਯਾ ਸ਼ਰਮਾ, ਰਯਾਨਵਾਰਿਸ,ਸਹਿਜਪ੍ਰੀਤ ਸਿੰਘ,ਜਾਨਵੀ ਭਗਰਿਆ,ਕਿੰਜਲ ਸ਼ਰਮਾ , ਲੋਕੇਸ਼ ਗੁਪਤਾ, ਸਤਨਾਮ ਸਿੰਘ,ਨੂਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਆਫ ਐਕਸੀਲੈਂਸ ਨਾਲ ਨਿਵਾਜਿਆ ਗਿਆ।ਅੰਤਰਰਾਸ਼ਟਰੀ ਜਨਰਲ ਨਾਲੇਜ ਉਲੰਪੀਆਡ ,(2022 – 2023) ਦੇ ਪ੍ਰਤੀਯੋਗੀ ਵਿਦਿਆਰਥੀਆਂ ਵਿਚੋਂ ਅਜਿੰਦਰਪਾਲ ਸਿੰਘ,ਜਤਿਨ ਕੁਮਾਰ,ਕਿੰਜਲ ਸ਼ਰਮਾ ਨੂੰ ਗੋਲਡ ਮੈਡਲ ਆਫ ਡਿਸਟਿੰਗਸ਼ਨ,ਸਤਨਾਮ ਸਿੰਘ ਨੂੰ ਜੋਨਲ ਬਰੋਨਜ਼ ਮੈਡਲ ,ਕਾਇਨਾ ਕੁਮਾਰ,ਜਪਨੀਤ ਅਰੋੜਾ,ਦਿਵਿਜਾ ਸਿੰਗਲਾ ਨੂੰ ਗੋਲਡ ਮੈਡਲ ਆਫ ਐਕਸੀਲੈਂਸ ਦੀ ਪ੍ਰਾਪਤੀ ਹੋਈ।ਇਸ ਆਯੋਜਨ ਅਧੀਨ ਸ਼੍ਰੀਮਤੀ ਮੀਨਾ ਕੁਮਾਰੀ ਅਤੇ ਸ਼੍ਰੀਮਤੀ ਚੇਤਨਾ ਕੁਮਾਰੀ ਨੂੰ ਵੀ ਜਨਰਲ ਨਾਲੇਜ ਅਤੇ ਅੰਗਰੇਜ਼ੀ ਵਿਸ਼ੇ ਦੀ ਪ੍ਰਤੀਯੋਗਤਾ ਵਿੱਚ ਸਹਿਯੋਗੀ ਭੂਮਿਕਾ ਨਿਭਾਉਣ ਲਈ ਸਰਟੀਫਿਕੇਟ ਦਿੱਤੇ ਗਏ। ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਇਹਨਾਂ ਅਧਿਆਪਕਾਂ ਦੀ ਸਰਾਹਨਾ ਕੀਤੀ ਅਤੇ ਸਵੇਰ ਸਭਾ ਮੌਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਲਈ ਪ੍ਰੇਰਿਤ ਕੀਤਾ।
