Home Protest ਜੰਡਿਆਲਾ ਗੁਰੂ ਵਿਖੇ ਵਿੱਤ ਮੰਤਰੀ ਦਾ ਪੁਤਲਾ ਫੂਕ ਮੁਜਾਹਰਾ

ਜੰਡਿਆਲਾ ਗੁਰੂ ਵਿਖੇ ਵਿੱਤ ਮੰਤਰੀ ਦਾ ਪੁਤਲਾ ਫੂਕ ਮੁਜਾਹਰਾ

53
0


ਜੰਡਿਆਲਾ ਗੁਰੂ,(ਬੋਬੀ ਸਹਿਜਲ – ਧਰਮਿੰਦਰ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾਂ ਤੇੇ ਅਮਰਦੀਪ ਸਿੰਘ ਬਾਗੀ ਦੀ ਅਗਵਾਈ ਹੇਠ ਜੋਨ ਟਾਂਗਰਾ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਦੀ ਪ੍ਰਧਾਨਗੀ ਹੇਠ ਮੋਦੀ ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਦਾ ਜੰਡਿਆਲਾ ਗੁਰੂ ਗਹਿਰੀ ਮੰਡੀ ਨੈਸ਼ਨਲ ਹਾਈਵੇ ਦੇ ਸਾਹਮਣੇ ਸੜਕ ਜਾਮ ਕਰ ਕੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਕਿਸਾਨ ਆਗੂਆਂ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਤੇ ਦਿਨ ਸੰਸਦ ‘ਚ ਪੇਸ਼ ਕੀਤੇ ਬਜਟ ਦੌਰਾਨ ਕਿਸਾਨ ਤੇ ਹੋਰ ਵਰਗਾਂ ਨੂੰ ਸਜ਼ਾ ਦਿੱਤੀ ਗਈ ਹੈ ਕਿ ਕਿਸਾਨ ਜਥੇਬੰਦੀਆਂ ਕਿਸਾਨੀ ਮੁੱਦਿਆਂ ਨੂੰ ਲੈਣ ਕੇ ਲਗਾਤਾਰ ਸੰਘਰਸ਼ਾਂ ‘ਚ ਹਨ, ਬਜਟ ‘ਚ ਨਾ ਤਾਂ ਫ਼ਸਲਾਂ ਤੇ ਐੱਮਐੱਸਪੀ ਦੇਣ ‘ਤੇ ਨਾ ਸਵਾਮੀਨਾਥਨ ਰਿਪੋਰਟ ਅਨੁਸਾਰ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਲਈ ਫ਼ਸਲਾਂ ਦਾ ਬਦਲਦੇ ਰੁਪਏ ‘ਚ ਗੱਲ ਰੱਖੀ ਗਈ ਹੈ, ਬਾਗ਼ਬਾਨੀ ਤੇ ਨਾ ਮਾਤਰ ਸਬਸਿਡੀ ਉੱਠ ਦੇ ਮੂੰਹ ‘ਚ ਜ਼ੀਰਾ ਹੈ, ਪਾਣੀਂ ਦੇ ਸੰਕਟ ਬਾਰੇ ਕੋਈ ਗੱਲ ਨਹੀਂ, ਖੇਤੀ ਮਸ਼ੀਨਰੀ, ਖਾਦ, ਤੂਲ ਬੀਜ ਫ਼ਸਲਾਂ ਆਦਿ ਮਸਲਿਆਂ ਵੱਲ ਕੋਈ ਧਿਆਨ ਨਹੀਂ । ਪੇਸ਼ ਕੀਤੇ ਬਜਟ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਬਜਟ ‘ਚ ਪੂਰਨ ਤੌਰ ‘ਤੇ ਕਿਸਾਨਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ। ਕਿਸਾਨਾਂ ਮਜ਼ਦੂਰਾਂ ਵੱਲੋਂ ਜੋ ਅੰਦੋਲਨ ਕੀਤੇ ਗਏ ਦੀ ਉਨ੍ਹਾਂ ਦਾ ਬਦਲਾ ਲੈਣ ਵਾਸਤੇ ਬਜਟ ‘ਚ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆ ਕੀਤਾ ਗਿਆ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੀ ਹੈ। ਬਜਟ ‘ਚ ਜੋ ਨਾਮਤਰ ਰਿਆਇਤਾਂ ਦਿੱਤੀਆਂ ਗਈਆਂ ਹਨ, ਉਹ ਊਠ ਦੇ ਮੂੰਹ ‘ਚ ਜ਼ੀਰੇ ਦੇ ਬਰਾਬਰ ਹਨ। ਬਜਟ ‘ਚ ਕਿਸੇ ਗ਼ਰੀਬ ਵਰਗ ਵਾਸਤੇ ਕੋਈ ਧਿਆਨ ਨਹੀਂ ਰੱਖਿਆ ਗਿਆ।ਸਰਕਾਰ ਵੱਲੋਂ ਇਲੈਕਸ਼ਨਾਂ ਨੂੰ ਮੂਹਰੇ ਰੱਖਦੇ ਹੋਏ ਕਾਰਪੋਰੇਟ ਘਰਾਣਿਆਂ ਨੂੰ ਚੰਦ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸ ‘ਚ ਕਿਸੇ ਹੋਰ ਵਰਗ ਵਾਸਤੇ ਇਸ ‘ਚ ਕੋਈ ਠੋਸ ਗੱਲ ਨਹੀਂ ਕੀਤੀ ਗਈ ਜਦੋਂਕਿ ਲੋਕਾਂ ਨੂੰ ਉਮੀਦਾਂ ਸਨ ਕਿ ਵੱਡੀ ਪੱਧਰ ‘ਤੇ ਉਨਾਂ੍ਹ ਨੂੰ ਇਸ ਬਜਟ ‘ਚ ਰਾਹਤ ਮਿਲੇਗੀ ਤੇ ਲੋਕਾਂ ਦਾ ਜਨ-ਜੀਵਨ ਤੇ ਘਰੇਲੂ ਖਰਚੇ ਕੰਟਰੋਲ ‘ਚ ਹੋਣਗੇ। ਬਜਟ ‘ਚ ਸਰਕਾਰ ਵੱਲੋਂ ਸਿੱਧੇ ਤੌਰ ‘ਤੇ ਇਲੈਕਟੋ੍ਨਿਕ ਗੱਡੀਆਂ ਨੂੰ ਅਹਿਮੀਅਤ ਦੇ ਕੇ ਪੰਜਾਬ ‘ਚੋਂ ਪੁਰਾਣੀਆਂ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਬੰਦ ਕਰਨ ਤੇ ਸਿੱਧੇ ਤੌਰ ‘ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਸਤੇ ਇਹ ਬਜਟ ਬਣਾਇਆ ਗਿਆ ਹੈ।ਇਸ ਸਬੰਧੀ ਅੱਜ ਜੰਡਿਆਲਾ ਗੁਰੂ ਅੰਮਿ੍ਤਸਰ ਤੋਂ ਦਿੱਲੀ ਨੈਸ਼ਨਲ ਰੋਡ ਜਾਮ ਕਰ ਕੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ

LEAVE A REPLY

Please enter your comment!
Please enter your name here