ਅਹਿਮਦਗੜ੍ਹ, 23 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਚੌਕੀ ਜੌੜੇ ਪੁਲ ਥਾਣਾ ਅਹਿਮਦਗੜ੍ਹ ਦੇ ਇੰਚਾਰਜ ਸਈਯਦ ਸ਼ਕੀਲ ਵਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਚੌਕੀ ਇੰਚਾਰਜ ਸ਼ਕੀਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੌਕ ਭੁਰਥਲਾ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਧਰਮਵੀਰ ਸਿੰਘ ਉਰਫ ਧਰਮਪ੍ਰੀਤ ਸਿੰਘ ਉਰਫ ਕਾਕਾ ਵਾਸੀ ਪਿੰਡ ਰੁੜਕੀ ਖੁਰਦ ਥਾਣਾ ਅਮਰਗੜ੍ਹ ਭਾਰੀ ਮਾਤਰਾ ਵਿਚ ਨਸ਼ੀਲੀ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋਕਿ ਮਨਜਿੰਦਰ ਕੌਰ ਉਰਫ ਸੋਨਾ ਵਾਸੀ ਪਿੰਡ ਖਾਨਪੁਰ ਥਾਣਾ ਸਦਰ ਅਹਿਮਦਗੜ ਪਾਸੋਂ ਗੱਲੀਆਂ ਲੈ ਕੇ ਸਪਲਾਈ ਕਰਨ ਲਈ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਧਰਮਵੀਰ ਸਿੰਘ ਉਰਫ ਧਰਮਪ੍ਰੀਤ ਸਿੰਘ ਨੂੰ 250 ਨਸ਼ੀਲੀ ਗੋਲੀਆਂ ਸਮੇਤ ਗਿਰਫਤਾਰ ਕਰ ਲਿਆ ਗਿਆ। ਮਨਜਿੰਦਰ ਕੌਰ ਬਾਰੇ ਅਜੇ ਕੋਈ ਸੁਰਾਗ ਨਹੀਂ ਮਿਲ ਸਕਿਆ।