ਜਗਰਾਓਂ, 4 ਸਿਤੰਬਰ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਅੱਜ ਸਾਂਈ ਮੰਦਰ ਸੀਤਲਾ ਮਾਤਾ ਮੰਦਰ ਜਗਰਾਓਂ ਵਿਖੇ ਆਰ ਓ ਵਾਟਰ ਕੂਲਰ ਲਗਵਾਇਆ ਗਿਆ| ਸਵ: ਸੁਸ਼ੀਲ ਕੁਮਾਰ ਜੈਨ ਦੀ ਯਾਦ ਨੂੰ ਸਮਰਪਿਤ ਅਰਿਹੰਤ ਆਇਲ ਐਂਡ ਜਨਰਲ ਮਿਲਜ਼ ਅਤੇ ਜੈਨ ਲੈਬਾਰਟਰੀ ਦੇ ਸਹਿਯੋਗ ਨਾਲ ਮੰਦਰ ਵਿਖੇ ਲਗਾਏ ਆਰ ਓ ਵਾਟਰ ਕੂਲਰ ਅਤੇ ਫ਼ਿਲਟਰ ਨੂੰ ‘ਜਲ ਮੰਦਰ’ ਦਾ ਨਾਮ ਦਿੰਦੇ ਹੋਏ ਹਰਸ਼ ਜੈਨ, ਡਾ: ਮਨੀਸ਼ ਜੈਨ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਮੰਦਰ ਪ੍ਰਬੰਧਕਾਂ ਤੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸਾਂਈ ਤੇ ਸੀਤਲਾ ਮੰਦਰ ਵਿਖੇ ਵਾਟਰ ਕੂਲਰ ਲਗਾਇਆ ਗਿਆ ਹੈ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੰਦਰ ਪ੍ਰਬੰਧਕਾਂ ਦੀ ਮੰਗ ’ਤੇ ਮੰਦਰ ਨੂੰ ਸੀਮਿੰਟ ਦੇ ਬੈਂਚ ਅਤੇ ਕੁਰਸੀਆਂ ਦਿੱਤੀਆਂ ਗਈਆਂ ਹਨ ਅਤੇ ਹੁਣ ਮੁਕੰਮਲ ਵਾਟਰ ਕੂਲਰ ਲਗਵਾਇਆ ਗਿਆ ਹੈ| ਇਸ ਮੌਕੇ ਮੰਦਰ ਪ੍ਰਬੰਧਕ ਅਜੇ ਕੁਮਾਰ ਸੋਨੀ ਅਤੇ ਪੰਡਤ ਰਾਮ ਭੂਸ਼ਣ ਸ਼ਾਸਤਰੀ ਨੇ ਸੁਸਾਇਟੀ ਮੈਂਬਰਾਂ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਇਸ ‘ਜਲ ਮੰਦਰ’ ਇਕੱਲੇ ਮੰਦਰ ਆਉਣ ਵਾਲੇ ਭਗਤ ਹੀ ਨਹੀਂ ਬਲਕਿ ਆਸ ਪਾਸ ਦੇ ਅਤਿ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਆਰ ਓ ਠੰਢਾ ਪਾਣੀ ਪੀਣ ਲਈ ਮਿਲਣਾ ਸ਼ੁਰੂ ਹੈ ਜਿਸ ਦਾ ਫ਼ਾਇਦਾ ਜ਼ਰੂਰਤਮੰਦ ਲੋਕਾਂ ਨੂੰ ਮਿਲ ਰਿਹਾ ਹੈ| ਇਸ ਮੌਕੇ ਸੁਸਾਇਟੀ ਦੇ ਰਾਜੀਵ ਗੁਪਤਾ, ਸੁਖਦੇਵ ਗਰਗ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਮੁਕੇਸ਼ ਕੁਮਾਰ, ਅਨਿਲ ਮਲਹੋਤਰਾ, ਡਾ ਬੀ ਬੀ ਬਾਂਸਲ, ਸੰਜੀਵ ਚੋਪੜਾ, ਮਨੋਹਰ ਸਿੰਘ ਟੱਕਰ ਸਮੇਤ ਮੰਦਰ ਦੇ ਪ੍ਰਬੰਧਕ ਹਾਜ਼ਰ ਸਨ।