ਜਗਰਾਓਂ, 8 ਸਤੰਬਰ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ ਸਮੇਤ ਪੂਰੀ ਟੀਮ ਦੇ ਭਰਪੂਰ ਯੋਗਦਾਨ ਨਾਲ ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਪੀ ਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਮੁਫਤ ਫਿਜੀਓਥਰੈਪੀ ਸੈਂਟਰ ਵਿਖੇ ਅੱਜ ‘ਵਿਸ਼ਵ ਫਿਜੀਓਥਰੈਪੀ ਡੇਅ’ ਮਨਾਇਆ ਗਿਆ| ਇਸ ਮੌਕੇ ਟਰੱਸਟ ਦੇ ਚੇਅਰਮੈਨ ਰਾਜਿੰਦਰ ਜੈਨ ਨੇ ਦੱਸਿਆ ਪੀ ਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਲੋਕ ਸੇਵਾ ਸੁਸਾਇਟੀ ਵੱਲੋਂ ਦੇ ਸਹਿਯੋਗ ਨਾਲ ਪਿਛਲੇ ਢਾਈ ਸਾਲ ਤੋਂ ਚਲਾਏ ਜਾ ਰਹੇ ਇਸ ਮੁਫ਼ਤ ਫਿਜੀਓਥਰੈਪੀ ਸੈਂਟਰ ਵਿਚ 15 ਹਾਜ਼ਰ ਦੇ ਕਰੀਬ ਮਰੀਜ਼ਾਂ ਨੇ ਇਲਾਜ ਕਰਵਾਇਆ| ਉਨ੍ਹਾਂ ਦੱਸਿਆ ਟਰੱਸਟ ਵੱਲੋਂ ਮਾਨਵਤਾ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਜਾ ਰਹੇ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਕੰਮ ਮਰਦੇ ਦਮ ਤੱਕ ਜਾਰੀ ਰੱਖੇ ਜਾਣਗੇ| ਉਨ੍ਹਾਂ ਦੱਸਿਆ ਕਿ ਟਰੱਸਟ ਨੂੰ ਲੋਕ ਸੇਵਾ ਸੁਸਾਇਟੀ ਦੀ ਟੀਮ ਦਾ ਭਰਪੂਰ ਯੋਗਦਾਨ ਮਿਲ ਰਿਹਾ ਹੈ ਜਿਸ ਦੇ ਧੰਨਵਾਦ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ| ਇਸ ਮੌਕੇ ਫਿਜ਼ੀਓਥੈ੍ਰਪਿਸਟ ਡਾ: ਹਿਮਾਂਸ਼ੂ ਅਰੋੜਾ ਨੇ ਕਿਹਾ ਕਿ ਕਾਫੀ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਇਲਾਜ ਫਿਜੀਓਥਰੈਪੀ ਵਿਧੀ ਨਾਲ ਆਸਾਨੀ ਕੀਤਾ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਦੁਪਹਿਰ ਇੱਕ ਵਜੇ ਤੋਂ 6 ਵਜੇ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਕੋਈ ਵੀ ਵਿਅਕਤੀ ਆ ਕੇ ਇਲਾਜ ਕਰਵਾ ਸਕਦਾ ਹੈ| ਉਨ੍ਹਾਂ ਮਰੀਜ਼ਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਉਹ ਆਪਣਾ ਇਲਾਜ ਡਿਗਰੀ ਹੋਲਡਰ ਡਾਕਟਰ ਤੋਂ ਕਰਵਾਉਣ ਕਿਉਂਕਿ ਅਣਜਾਣ ਡਾਕਟਰ ਆਪ ਦਾ ਇਲਾਜ ਕਰਨ ਦੀ ਬਜਾਏ ਅਕਸਰ ਬਿਮਾਰੀ ਵਿਚ ਵਾਧਾ ਕਰਦੇ ਹਨ| ਇਸ ਮੌਕੇ ਟਰੱਸਟ ਵੱਲੋਂ ਡਾ: ਹਿਮਾਂਸ਼ੂ ਅਰੋੜਾ, ਸੋਨੀਆ ਅਤੇ ਉਸ ਦੀ ਸਹਿਯੋਗੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ , ਰਾਜੀਵ ਗੁਪਤਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਕਪਿਲ ਸ਼ਰਮਾ, ਅਨਿਲ ਮਲਹੋਤਰਾ, ਸਤਪਾਲ ਬਾਂਸਲ ਤੇ ਦਿਨੇਸ਼ ਯਾਦਵ ਆਦਿ ਹਾਜ਼ਰ ਸਨ ।