ਹਠੂਰ, 13 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)-ਟੁੱਟ ਚੁੱਕੀਆਂ ਸੜਕਾਂ ਬਣਾਉਣ ਲਈ ਪਿਛਲੇ ਸਵਾ ਮਹੀਨੇ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕਾਂ ਦੇ ਮਨਾਂ ਵਿੱਚ ਰੋਸ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਵਿਚ ਆਉਣ ਵਾਲੀ 15 ਤਰੀਕ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਸੜਕ ਦੇ ਨਿਰਮਾਣ ਲਈ ਵਾਅਦਾ ਕੀਤਾ ਸੀ ਕਿ 15 ਤਰੀਕ ਸੜਕ ਤੇ ਪੱਥਰ ਵੱਟੇ ਪਾਉਣੇ ਸ਼ੁਰੂ ਕਰ ਦੇਣਗੇ ਪਰ ਹੁਣ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ 15 ਤਰੀਕ ਤੱਕ ਸੜਕਾਂ ਬਣਾਉਣ ਲਈ ਪੱਥਰ ਵੱਟੇ ਨਹੀਂ ਆਉਂਦੇ ਤਾਂ ਵੱਡੀਆਂ ਸੜਕਾਂ ਤੇ ਪਹੁੰਚ ਕੇ ਧਰਨਾ ਲਾ ਕੇ ਸੜਕਾਂ ਜਾਂ ਜਗਰਾਓਂ ਪੁੱਲ ਨੂੰ ਜਾਮ ਕੀਤਾ ਜਾਵੇਗਾ। ਅੱਜ ਦੇ ਬੁਲਾਰਿਆਂ ਵਿੱਚ ਮਾਸਟਰ ਤਾਰਾ ਸਿੰਘ ਅੱਚਰਵਾਲ, ਤਰਸੇਮ ਸਿੰਘ ਬੱਸੂਵਾਲ, ਰਾਏ ਸਿੰਘ ਲੱਖਾ, ਗਗਨਦੀਪ ਸਿੰਘ ਬੱਲੋਵਾਲ, ਸਰਪੰਚ ਮਲਕੀਤ ਸਿੰਘ ਹਠੂਰ, ਪ੍ਰਧਾਨ ਬੂਟਾ ਸਿੰਘ ਚਕਰ ਆਦਿ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੂੜੀ ਨੀਂਦ ਸੌਂ ਚੁੱਕੇ ਪ੍ਰਸ਼ਾਸਨ ਨੂੰ ਜਗਾਉਣ ਲਈ ਜਗਰਾਓਂ ਦਾ ਹਾਈਵੇ ਜਾਂ ਨਹਿਰ ਵਾਲੇ ਪੁਲ ਨੂੰ ਜਾਮ ਕੀਤਾ ਜਾਵੇਗਾ।
ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰੀ ਗਿਣਤੀ ਵਿੱਚ ਧਰਨਾ ਸਥਾਨ ਤੇ ਪਹੁੰਚ ਕੇ ਇਕੱਠ ਵਿੱਚ ਵਾਧਾ ਕਰੋ ਉਨ੍ਹਾਂ ਕਿ 15 ਨੂੰ ਸੰਘਰਸ਼ ਕਮੇਟੀ ਦੀ ਜ਼ਰੂਰੀ ਮੀਟਿੰਗ ਸਹੀ 12 ਵੱਜੇ ਹੋਵੇਗੀ ਜਿਸ ਵਿਚ ਸਮੂਹ ਕਮੇਟੀ ਮੈਂਬਰਾਂ ਦਾ ਪਹੁੰਚਣਾ ਜ਼ਰੂਰੀ ਹੈ।
ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਪੰਚ ਜਸਵਿੰਦਰ ਸਿੰਘ ਸਿੱਧੂ, ਪ੍ਰਧਾਨ ਸੁਰਜੀਤ ਸਿੰਘ ਲੱਖਾ, ਪ੍ਰਧਾਨ ਇੰਦਰਪਾਲ ਸਿੰਘ ਗਿੱਲ, ਮਨਜੀਤ ਸਿੰਘ ਬਿੱਟੂ ਗਵਾਲੀਅਰ, ਪ੍ਰਧਾਨ ਸਾਧੂ ਸਿੰਘ ਲੱਖਾ, ਤੇਜ ਸਿੰਘ ਲੱਖਾ, ਪ੍ਰਧਾਨ ਬਹਾਦਰ ਸਿੰਘ ਲੱਖਾ, ਗੁਰਜੰਟ ਸਿੰਘ ਚੌਧਰੀ ਵਾਲੇ, ਗੁਰਬਖਸ਼ ਸਿੰਘ ਚੌਧਰੀ ਵਾਲੇ,
ਪ੍ਰਧਾਨ ਪਰਮਿੰਦਰ ਸਿੰਘ ਹਠੂਰ, ਕਰਮਾਂ ਸਿੰਘ ਚਕਰ,ਸੁੱਖਾ ਬਾਠ, ਅਮਰਜੀਤ ਸਿੰਘ ਰਸੂਲਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ, ਸੂਬੇਦਾਰ ਸੁਖਦੇਵ ਸਿੰਘ ਲੱਖਾ, ਪ੍ਰਧਾਨ ਹਰੀਪਾਲ ਸਿੰਘ ਲੱਖਾ, ਪ੍ਰਧਾਨ ਜਗਰੂਪ ਸਿੰਘ ਲੱਖਾ, ਹਰਦੀਪ ਸਿੰਘ, ਪਿਰਤਾਂ ਸਿੰਘ,ਬਲੋਰ ਸਿੰਘ, ਹਰਿਰਾਏ ਸਿੰਘ, ਪ੍ਰਧਾਨ ਛਿੰਦਾ ਸਿੰਘ ਆਦਿ ਹਾਜ਼ਰ ਸਨ।