ਜਗਰਾਉ(ਮੋਹਿਤ ਜੈਨ)ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਜਗਰਾਓ ਦੇ ਅਧਿਆਪਕ ਵੱਲੋਂ ਨਗਰ ਕੌਂਸਲ ਤੇ ਪ੍ਰਧਾਨ ਜਤਿੰਦਰ ਰਾਣਾ ਨੂੰ ਮੰਗ ਪੱਤਰ ਦਿੱਤਾ ਗਿਆ , ਜਿਸ ਵਿੱਚ ਦੱਸਿਆ ਗਿਆ ਕਿ ਸਕੂਲ ਦੀ ਇਮਾਰਤ 1906 ਈਸਵੀ ਦੀ ਬਣੀ ਹੋਈ ਹੈ, ਜਿਸ ਦੀ ਛੱਤ ਉਸ ਟਾਈਮ ਦੀ ਹੀ ਫੱਟਿਆਂ ਦੀ ਬਣੀ ਹੋਈ ਹੈ, ਸਕੂਲ ਦੀ ਹਾਲਤ ਕਾਫੀ ਤਰਸਯੋਗ ਹੋ ਚੁੱਕੀ ਹੈ ਤਕਰੀਬਨ 125 ਦੇ ਕਰੀਬ ਬੱਚੇ ਇਹ ਸਕੂਲ ਵਿੱਚ ਪੜ੍ਹਦੇ ਹਨ , ਹਰ ਸਮੇਂ ਸਕੂਲ ਵਿੱਚ ਮਾੜੀ ਇਮਾਰਤ ਕਾਰਨ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ, ਕਿਸੇ ਸਮੇਂ ਵੀ ਅਣਸਖਾਵੀ ਘਟਨਾ ਵਾਪਰ ਸਕਦੀ ਹੈ, ਅੱਜ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਨਗਰ ਕੌਂਸਲ ਦੇ ਈਓ ਨੂੰ ਸਕੂਲ ਲਈ ਹੋਰ ਜਗ੍ਹਾ ਦੇਣ ਲਈ ਮੰਗ ਪੱਤਰ ਦਿੱਤਾ ਗਿਆ , ਅਤੇ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਸਕੂਲ ਨੂੰ ਜਗਾ ਦਿੱਤੀ ਜਾਵੇ ਤਾਂ ਜੋ ਬੱਚਿਆਂ ਲਈ ਨਵੇਂ ਸਕੂਲ ਦੀ ਉਸਾਰੀ ਹੋ ਸਕੇ,ਜਿਸ ਵਿੱਚ ਸ਼ਹਿਰ ਦੇ ਮੋਹਿਤਵਾਰ ਬੰਦੇ ਵੀ ਸ਼ਾਮਿਲ ਹੋਏ , ਇਸ ਤੋਂ ਇਲਾਵਾ ਸਕੂਲ ਅਧਿਆਪਕ ਪਰਮਿੰਦਰ ਸਿੰਘ ਕਲੇਰ , ਸੈਂਟਰ ਹੈਡ ਟੀਚਰ ਹਰਵਿੰਦਰ ਸਿੰਘ