Home Political ਤੇਰਾਪੰਥ ਯੂਥ ਕੌਂਸਲ ਵੱਲੋਂ ਖੂਨਦਾਨ ਕੈਂਪ ਲਗਾਇਆ

ਤੇਰਾਪੰਥ ਯੂਥ ਕੌਂਸਲ ਵੱਲੋਂ ਖੂਨਦਾਨ ਕੈਂਪ ਲਗਾਇਆ

40
0


ਜਗਰਾਓਂ, 1 ਅਕਤੂਬਰ ( ਰਾਜੇਸ਼ ਜੈਨ )-ਤੇਰਾਪੰਥ ਯੁਵਕ ਪ੍ਰੀਸ਼ਦ ਵੱਲੋਂ ਸਿਵਲ ਹਸਪਤਾਲ ਜਗਰਾਉਂ ਦੀ ਟੀਮ ਦੇ ਸਹਿਯੋਗ ਨਾਲ ਤੇਰਾਪੰਥ ਭਵਨ ਕੋਠੀ ਰਾਏ ਬਹਾਦਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸਾਧਵੀ ਸ਼੍ਰੀ ਪ੍ਰਤਿਭਾ ਸ਼੍ਰੀ ਜੀ ਦੇ ਮੰਗਲ ਪਾਠ ਨਾਲ ਹੋਈ। ਕੈਂਪ ਦਾ ਉਦਘਾਟਨ ਵਿਸ਼ਾਲ ਜੈਨ ਡਾਇਰੈਕਟਰ ਮਹਾਪ੍ਰਗਿਆ ਸਕੂਲ ਅਤੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਤੋਂ ਵੱਡਾ ਪੁੰਨ ਦਾ ਕੋਈ ਕੰਮ ਨਹੀਂ ਹੋ ਸਕਦਾ। ਤੁਹਾਡਾ ਦਾਨ ਕੀਤਾ ਖੂਨ ਕੀਮਤੀ ਜਾਨਾਂ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕਾਂ ਵਿਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਪਰ ਅਜਿਹਾ ਨਹੀਂ ਹੈ, ਸਗੋਂ ਖੂਨਦਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਨਵਾਂ ਖੂਨ ਪੈਦਾ ਹੁੰਦਾ ਹੈ ਜੋ ਸਰੀਰ ਨੂੰ ਊਰਜਾ ਨਾਲ ਮਜ਼ਬੂਤ ਅਤੇ ਬਿਮਾਰੀਆਂ ਨਾਲ ਲੜਣ ਦੇ ਸਮਪੱਥ ਬਣਾ ਦਿੰਦਾ ਹੈ। ਇਸ ਲਈ ਖੂਨਦਾਨ ਕਰਨ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ। ਇਸ ਕੈਂਪ ਵਿੱਚ 42 ਯੂਨਿਟ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਹਾਸਿਲ ਕੀਤੇ ਗਏ। ਇਸ ਮੌਕੇ ਵਿਨੋਦ ਜੈਨ, ਰਾਜਪਾਲ ਜੈਨ, ਨਵਨੀਤ ਗੁਪਤਾ, ਪ੍ਰਵੀਨ ਜੈਨ, ਨਵੀਨ ਜੈਨ, ਲਲਿਤ ਜੈਨ, ਮੁਦਿਤ ਜੈਨ, ਮੁਨੀਸ਼ ਜੈਨ, ਵੈਭਵ ਜੈਨ, ਅਰਹਮ ਜੈਨ, ਪੂਜਾ ਜੈਨ, ਰਜਨੀ ਜੈਨ, ਆਰਤੀ ਜੈਨ, ਬ੍ਰਿਜਲਾਲ ਸ਼ਰਮਾ, ਜਗਦੀਪ ਜੈਨ, ਕਮਲ ਗਰਗ , ਡਾ: ਰਜਿੰਦਰ ਸ਼ਰਮਾ, ਟੋਨੀ ਵਰਮਾ, ਸੁਮਿਤ ਅਰੋੜਾ, ਵਿਸ਼ਾਲ ਸ਼ਰਮਾ, ਸ਼ਾਨ ਅਰੋੜਾ, ਲਵਿਸ਼, ਅਨਮੋਲ ਗੁਪਤਾ ਆਦਿ ਹਾਜ਼ਰ ਸਨ। ਅੰਤ ਵਿੱਚ ਤੇਰਾਪੰਥ ਯੁਵਕ ਪ੍ਰੀਸ਼ਦ ਨੇ ਮੁੱਖ ਮਹਿਮਾਨ ਵਿਸ਼ਾਲ ਜੈਨ ਅਤੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕੈਂਪ ਵਿੱਚ ਮੱਦਦ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here