ਜਗਰਾਓਂ, 1 ਅਕਤੂਬਰ ( ਰੋਹਿਤ ਗੋਇਲ)-ਭਾਰਤ ਸਰਕਾਰ ਵਿਭਾਗ ਮਨਿਸਟਰੀ ਆਫ ਹਾਊਸਿੰਗ ਅਰਬਨ ਅਫੇਅਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੋਂਸਲ ਜਗਰਾਉਂ ਵੱਲੋਂ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ (ਸੀ ਐਫ) ਰਮਿੰਦਰ ਕੌਰ ਅਤੇ ਕੈਪਟਨ ਨਰੇਸ਼ ਵਰਮਾ ਬਰਾਂਡ ਅੰਬਸਡਰ ਸਵੱਛ ਭਾਰਤ ਮਿਸ਼ਨ ਦੀ ਦੇਖ ਰੇਖ ਵਿੱਚ ਸਵੱਛਤਾ ਹੀ ਸੇਵਾ 2023 ਤਹਿਤ ( ਇੱਕ ਤਰੀਕ, ਇੱਕ ਘੰਟਾ, ਇੱਕ ਸਾਥ) ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਵਿਚਲੀਆਂ ਸਾਰੀਆਂ ਵਾਰਡਾਂ ਵਿੱਚ ਜਾ ਕੇ ਪ੍ਰੋਗਰਾਮ ਅਨੁਸਾਰ ਦਰਸਾਈਆਂ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਨੇਪੜੇ ਚੜ੍ਹਾਇਾ ਗਿਆ। ਇਹਨਾਂ ਪ੍ਰੋਗਰਾਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਲਾਲਾ ਲਾਜਪਤ ਰਾਏ ਕੰਨਿਆ ਵਿਦਿਆਲੇ ਸੀਨੀਅਰ ਸੈਕੰਡਰੀ ਸਕੂਲ ਅਤੇ ਲੋਕ ਸੇਵਾ ਸੋਸਾਇਟੀ ਆਦਿ ਸੰਸਥਾਵਾਂ ਵੱਲੋਂ ਗਤੀਵਿਧੀਆਂ ਕਰਵਾ ਕੇ ਸਹਿਯੋਗ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ । ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਪਲਾਸਟਿਕ ਮੁਕਤ ਰੱਖਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ ਸਨ। ਜਿਹਨਾਂ ਦੇ ਫ਼ਲਸਰੂਪ ਸਾਰੀਆਂ ਸੰਸਥਾਵਾਂ ਵਲੋਂ ਸਮਾਗਮਾਂ ਨੂੰ ਸਰਕਾਰ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਸਫਲਤਾਪੂਰਕ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੌਂਸਲਰ ਰਵਿੰਦਰਪਾਲ ਰਾਜੂ, ਅਮਨ ਕਪੂਰ ਬੋਬੀ, ਵਿਕਰਮ ਜੱਸੀ, ਅੰਕੁਸ਼ ਧੀਰ, ਸ੍ਰੀ ਹਰੀਸ਼ ਕੁਮਾਰ, ਦਵਿੰਦਰ ਸਿੰਘ, ਤਾਰਕ, ਮੈਡਮ ਗਗਨਦੀਪ, ਜਗਮੋਹਨ ਸਿੰਘ, ਹੀਰਾ ਸਿੰਘ, ਨਰਿੰਦਰ ਕੁਮਾਰ, ਜਸਪ੍ਰੀਤ ਸਿੰਘ, ਮੁਨੀਸ਼ ਕੁਮਾਰ, ਹਰਦੀਪ ਢੋਲਣ, ਰਵੀ ਗਿੱਲ, ਧਰਮਵੀਰ, ਪ੍ਰਦੀਪ ਕੁਮਾਰ, ਸੰਤੋਖ ਰਾਮ, ਬਲਵੀਰ ਕੁਮਾਰ, ਰਾਜ ਕੁਮਾਰ, ਰਾਮ ਪ੍ਰਕਾਸ਼, ਗਗਨਦੀਪ ਧੀਰ, ਮੋਟੀਵੇਟਰ ਸੁਖਵਿੰਦਰ ਸਿੰਘ,ਗੁਰਦੀਪ ਸਿੰਘ,ਮਨੀ,ਸਰਵਜੀਤ ਕੌਰ, ਸਤਨਾਮ ਸਿੰਘ, ਰਵੀ ਰੰਜਨ, ਵਿਸ਼ਾਲ ਟੰਡਨ ਅਤੇ ਨਗਰ ਕੌਂਸਲ ਦਫਤਰ ਦਾ ਸਟਾਫ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜਰ ਸਨ।