ਆਸਟ੍ਰੇਲੀਆ: (ਬਿਉਰੋ ਡੇਲੀ ਜਗਰਾਉਂ ਨਿਊਜ਼):- 2015 ਵਿੱਚ ਸ਼ੇਨ ਵਾਰਨ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਬਾਲੀਵੁੱਡ ਤੋਂ ਪੇਸ਼ਕਸ਼ਾਂ ਆਈਆਂ ਹਨ ਅਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।
ਆਸਟ੍ਰੇਲੀਆਈ ਖਿਡਾਰੀ ਸ਼ੇਨ ਵਾਰਨ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਬਾਲੀਵੁੱਡ ਫਿਲਮ ਦਾ ਆਫਰ ਆਇਆ ਹੈ। ਸ਼ੇਨ ਵਾਰਨ ਨੇ ਇਕ ਇੰਟਰਵਿਊ ‘ਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਬ੍ਰੈਡ ਪਿਟ ਜਾਂ ਲਿਓਨਾਰਡੋ ਡੀਕੈਪਰੀਓ ਉਨ੍ਹਾਂ ਦੀ ਭੂਮਿਕਾ ਨਿਭਾਉਣ ਤਾਂ ਜੋ ਉਨ੍ਹਾਂ ਦੀ ਬਾਇਓਪਿਕ ਨੂੰ ਹਾਲੀਵੁੱਡ ਸਟਾਈਲ ‘ਚ ਬਣਾਇਆ ਜਾ ਸਕੇ ਅਤੇ ਇਸ ਨੂੰ ਭਾਰਤੀ ਦਰਸ਼ਕਾਂ ਲਈ ਬਣਾਇਆ ਜਾਵੇ।