Home Punjab ਅਮੂਲ- ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ...

ਅਮੂਲ- ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ

82
0


ਨਵੀਂ ਦਿੱਲੀ 5 ਮਾਰਚ(ਡੇਲੀ ਜਗਰਾਉਂ ਨਿਊਜ਼ ਪੇਪਰ)ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਦਾ ਦੁੱਧ ਵੀ ਮਹਿੰਗਾ ਹੋ ਗਿਆ ਹੈ। ਹੁਣ ਗਾਹਕਾਂ ਨੂੰ ਮਦਰ ਡੇਅਰੀ ਦੁੱਧ ਖਰੀਦਣ ਲਈ ਵਧੀ ਹੋਈ ਕੀਮਤ ਅਦਾ ਕਰਨੀ ਪਵੇਗੀ। ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਾਧੇ ਦਾ ਐਲਾਨ ਕੀਤਾ ਹੈ। ਇਹ ਵਧੀ ਹੋਈ ਕੀਮਤ ਐਤਵਾਰ (6 ਮਾਰਚ 2022) ਤੋਂ ਹੀ ਲਾਗੂ ਹੋਣਗੀਆਂ। ਡੇਅਰੀ ਵਾਲਿਆਂ ਨੇ ਕਿਹਾ ਕਿ ਲਾਗਤ ਵਧਣ ਕਾਰਨ ਦੁੱਧ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ।ਜਾਣਕਾਰੀ ਅਨੁਸਾਰ ਮਦਰ ਡੇਅਰੀ ਵੱਲੋਂ ਹਰ ਤਰ੍ਹਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਆਖਰੀ ਵਾਰ ਦਸੰਬਰ 2019 ਵਿੱਚ ਮਦਰ ਡੇਅਰੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਸੀ।ਇਸ ਤੋਂ ਪਹਿਲਾਂ ਜੁਲਾਈ ਦੀ ਸ਼ੁਰੂਆਤ ‘ਚ ਅਮੂਲ ਮਿਲਕ ਨੇ ਵੀ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ 30 ਜੂਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਮਦਰ ਡੇਅਰੀ ਨੇ ਇਹ ਫੈਸਲਾ ਅਮੂਲ ਅਤੇ ਪਰਾਗ ਮਿਲਕ ਫੂਡ ਵੱਲੋਂ ਕੀਮਤਾਂ ਵਧਾਉਣ ਦੇ ਕੁਝ ਦਿਨ ਬਾਅਦ ਲਿਆ ਹੈ। ਅਮੂਲ ਅਤੇ ਪਰਾਗ ਮਿਲਕ ਫੂਡਜ਼ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

LEAVE A REPLY

Please enter your comment!
Please enter your name here