ਅਟਾਰੀ -ਵਾਹਗਾ ਸਰਹੱਦ ਤੇ ਮਠਿਆਈ ਦਾ ਕੀਤਾ ਆਦਾਨ- ਪ੍ਰਦਾਨ
ਅੰਮ੍ਰਿਤਸਰ , 10 ਜੁਲਾਈ ( ਲਿਕੇਸ਼ ਸ਼ਰਮਾਂ )-ਦੁਨੀਆ ਭਰ ਵਿੱਚ ਵੱਸਦੇ ਮੁਸਲਮਾਨ ਭਾਈਚਾਰੇ ਦੇ ਪ੍ਰਸਿੱਧ ਤਿਓਹਾਰ ਈਦ ਉੱਲ ਜ਼ੁਹਾ ਜਿੱਥੇ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਪੂਰੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ।ਉਥੇ ਹੀ ਭਾਰਤ ਦੇ ਗੁਆਂਢੀ ਮੁਸਲਿਮ ਦੇਸ਼ ਪਾਕਿਸਤਾਨ ਵੱਲੋਂ ਅੱਜ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਸਰਹੱਦ ਵਾਹਗਾ ਅਟਾਰੀ ਰਾਹੀਂ ਪਾਕਿਸਤਾਨ ਰੇਂਜਰਾਂ ਦੇ ਉੱਚ ਅਧਿਕਾਰੀਆਂ ਭਾਰਤੀ ਭਾਰਤੀ ਸਰਹੱਦ ਦੇ ਰਖਵਾਲੇ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸਰਹੱਦ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿੱਥੇ ਪਾਕਿਸਤਾਨ ਵਾਲੇ ਪਾਸਿਓਂ ਪਾਕਿ ਰੇਂਜਰਾਂ ਨੇ ਬੀਐਸਐਫ ਦੇ ਉੱਚ ਅਧਿਕਾਰੀਆਂ ਨਾਲ ਜੱਫੀ ਪਾ ਕੇ ਪਾਕਿਸਤਾਨ ਦੇਸ਼ ਦੀ ਤਰਫੋਂ ਈਦ ਦੀ ਮੁਬਾਰਕਬਾਦ ਕਹੀ ਇਸੇ ਦੌਰਾਨ ਬੀਐਸਐਫ ਦੇ ਕਮਾਂਡਰ ਸ.ਜਸਬੀਰ ਸਿੰਘ ਨੇ ਪਾਕਿਸਤਾਨ ਸਰਕਾਰ ਵਲੋਂ ਆਏ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੂੰ ਈਦ ਦੀ ਮੁਬਾਰਕਬਾਦ ਦਾ ਜਵਾਬ ਜੱਫੀ ਪਾ ਕੇ ਕਿਹਾ ਗਿਆ।ਭਾਰਤ ਪਾਕਿਸਤਾਨ ਦੇਸ਼ਾਂ ਦੀ ਸਰਹੱਦ ਤੇ ਅੱਜ ਸਵੇਰੇ ਸਾਢੇ ਨੌਂ ਵਜੇ ਹੋਏ ਇਕ ਛੋਟੇ ਜਿਹੇ ਪ੍ਰੋਗਰਾਮ ਦੌਰਾਨ ਪਾਕਿਸਤਾਨ ਰੇਂਜਰਾਂ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਵੱਲੋਂ ਈਦ ਦੇ ਤਿਉਹਾਰ ਦੀਆਂ ਮਠਿਆਈਆਂ ਬੀਐੱਸਐੱਫ ਦੇ ਕਮਾਂਡੈਂਟ ਸ੍ਰੀ ਜਸਬੀਰ ਸਿੰਘ ਨੂੰ ਸੌਂਪੀਆਂ ਗਈਆਂ। ਪਾਕਿਸਤਾਨ ਰੇਂਜਰਾਂ ਵੱਲੋਂ ਦਿੱਤੇ ਗਏ ਮਠਿਆਈਆਂ ਦੇ ਡੱਬਿਆਂ ਉਤੇ ਬੀਐਸਐਫ਼ ਦੀ ਕਮਾਂਡ ਕਰਦੇ ਡੀਆਈਜੀ ਆਈਜੀ ਅਤੇ ਅਟਾਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੀ ਕਮਾਂਡ ਕਰਦੇ ਕਮਾਂਡੈਟ ਦੇ ਨਾਮ ਪੁਰ ਮਠਿਆਈਆਂ ਦੇ ਡੱਬੇ ਬੀਐਸਐਫ ਲਏ ਗਏ।ਇਸੇ ਤਰ੍ਹਾਂ ਬੀ ਐੱਸ ਐੱਫ ਦੇ ਅਧਿਕਾਰੀਆਂ ਭਾਰਤ ਦੇਸ਼ ਦੀ ਤਰਫ਼ੋਂ ਭਾਰਤੀ ਅਵਾਮ ਵਲੋਂ ਪਾਕਿਸਤਾਨ ਸਰਕਾਰ ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਆਵਾਮ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ।ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਮਠਿਆਈਆਂ ਦੇ ਡੱਬੇ ਭਾਰਤ ਵੱਲੋਂ ਬੀ ਐਸ ਐਫ ਦੇ ਕਮਾਂਡਰ ਸ. ਜਸਬੀਰ ਸਿੰਘ ਵੱਲੋਂ ਪਾਕਿਸਤਾਨ ਨੂੰ ਸੌਂਪੇ ਗਏ।ਬੀਐਸਐਫ ਦੇ ਕਮਾਂਡੈਂਟ ਸ. ਜਸਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਕ ਦੂਸਰੇ ਦੇਸ਼ਾਂ ਦੇ ਪ੍ਰਸਿੱਧ ਤਿਉਹਾਰਾਂ ਮੌਕੇ ਇਹ ਮਠਿਆਈ ਦਾ ਆਦਾਨ ਪ੍ਰਦਾਨ ਹੁੰਦਾ ਹੈ। ਉਸੇ ਲੜੀ ਤਹਿਤ ਬੀ ਪੀ ਐੱਸ ਐੱਫ ਵੱਲੋਂ ਭਾਰਤ ਦੀ ਅਵਾਮ ਦੀ ਤਰਫ ਪਾਕਿ ਸਨ। ਦੇਸ਼ ਦੇ ਪ੍ਰਸਿੱਧ ਤਿਉਹਾਰ ਈਦ ਉਲ ਜ਼ੁਹਾ ਮੌਕੇ ਅੱਜ ਪਾਕਿਸਤਾਨ ਰੇਂਜਰ ਭਗਤ ਸਨ।ਅਵਾਮ ਨੂੰ ਜਿੱਥੇ ਇਸ ਤਿਉਹਾਰ ਦੀ ਵਧਾਈ ਦਿੱਤੀ ਗਈ ਹੈ।ਉੱਥੇ ਹੀ ਉਨ੍ਹਾਂ ਨੂੰ ਪਾਕਿ ਰੇਂਜਰ ਦੇ ਵੱਖ ਵੱਖ ਅਹੁਦੇਦਾਰ ਅਫ਼ਸਰਾਂ ਲਈ ਭਾਰਤ ਵੱਲੋਂ ਮਠਿਆਈਆਂ ਭੇਟ ਕੀਤੀਆਂ ਗਈਆਂ ਹਨ।
