ਪਟਿਆਲਾ( ਬਿਊਰੋ) ਪਟਿਆਲਾ ਵਿੱਚ ਦੇਰ ਰਾਤ ਤੋਂ ਲੈ ਕੇ ਤੜਕ ਸਵੇਰ ਤਕ 10 ਘੰਟਿਆਂ ਵਿਚ ਦੋ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਇਕ ਕਤਲ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਗੋਲੀਆਂ ਮਾਰ ਕੇ ਕੀਤਾ ਗਿਆ ਅਤੇ ਦੂਸਰਾ ਕਤਲ ਸ੍ਰੀ ਕਾਲੀ ਮਾਤਾ ਮੰਦਰ ਦੇ ਕੋਲ ਚਾਕੂ ਮਾਰ ਕੇ ਕੀਤਾ ਗਿਆ ਹੈ।ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿੱਚ ਕਤਲ ਦੀਆਂ ਵਾਰਦਾਤਾਂ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਪ੍ਰੋਫੈਸਰ ਕਲੋਨੀ ਵਿਚ ਇਕ ਨੌਜਵਾਨ ਨੂੰ ਮੰਗਲਵਾਰ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ ਭਿੰਦਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਦੌਣ ਕਲਾਂ ਕਬੱਡੀ ਕਲੱਬ ਦਾ ਪ੍ਰਧਾਨ ਸੀ।ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਿਸੇ ਝਗੜੇ ਦੇ ਸਮਝੌਤੇ ਦੇ ਸਿਲਸਿਲੇ ਚ ਗੱਲਬਾਤ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਦੂਸਰੀ ਧਿਰ ਨੇ ਫਾਇਰਿੰਗ ਕਰ ਦਿੱਤੀ ਅਤੇ ਇੱਕ ਗੋਲੀ ਭਿੰਦੇ ਦੇ ਵੀ ਲੱਗ ਗਈ। ਥਾਣਾ ਅਰਬਨ ਅਸਟੇਟ ਉਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਦੂਸਰੀ ਵਾਰਦਾਤ ਸ਼੍ਰੀ ਕਾਲੀ ਮਾਤਾ ਮੰਦਰ ਨੇੜੇ ਤੜਕ ਸਵੇਰੇ ਵਾਪਰੀ ਹੈ। ਜਿੱਥੇ ਇੱਕ 19 ਸਾਲ ਦੇ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ ਨਰਾਤਿਆਂ ਦੇ ਚੱਲਦੇ ਸ੍ਰੀ ਕਾਲੀ ਮਾਤਾ ਮੰਦਰ ਦੇ ਨੇਡ਼ੇ ਕਾਫੀ ਭੀੜ ਰਹਿੰਦੀ ਹੈ ਇਸ ਦੇ ਬਾਵਜੂਦ ਮੁਲਜ਼ਮ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਹਨ ਇਥੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ।