Home Uncategorized ਲੜਾਈ-ਝਗੜੇ ਦੇ ਮਾਮਲੇ ‘ਚ ਤਿੰਨ ਵਿਅਕਤੀ ਕਾਬੂ

ਲੜਾਈ-ਝਗੜੇ ਦੇ ਮਾਮਲੇ ‘ਚ ਤਿੰਨ ਵਿਅਕਤੀ ਕਾਬੂ

55
0


ਮਲਸੀਆਂ ,8 ਜੂਨ (ਸੰਜੀਵ ਕੁਮਾਰ) : ਸ਼ਾਹਕੋਟ ਪੁਲਿਸ ਨੇ ਲੜਾਈ-ਝਗੜੇ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਐੱਸਐੱਚਓ ਇੰਸਪੈਕਟਰ ਭੂਸ਼ਣ ਸੇਖੜੀ ਨੇ ਦੱਸਿਆ ਕਿ ਜਤਿੰਦਰ ਸਿੰਘ ਵਾਸੀ ਮਾਹਲਾ ਥਾਣਾ ਲੋਹੀਆਂ ਨੇ ਐੱਸਆਈ ਕੇਵਲ ਸਿੰਘ ਇੰਚਾਰਜ ਚੌਕੀ ਮਲਸੀਆਂ ਥਾਣਾ ਸ਼ਾਹਕੋਟ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ 17 ਮਈ ਨੂੰ ਕਰੀਬ ਸਵੇਰੇ 9:30 ਵਜੇ ਮੋਟਰਸਾਈਕਲ ‘ਤੇ ਗਰੇਵਾਲ ਹਸਪਤਾਲ ਤਲਵੰਡੀ ਮਾਧੋ ਦਵਾਈ ਲੈਣ ਲਈ ਜਾ ਰਿਹਾ ਸੀ, ਜਦੋਂ ਉਹ ਬੱਸ ਸਟੈਂਡ ਤਲਵੰਡੀ ਮਾਧੋ ਪੁੱਜਾ ਤਾਂ ਲਵਪ੍ਰਰੀਤ ਸਿੰਘ, ਵਿਸ਼ਾਲ, ਮੁਖੀ ਵਾਸੀ ਰਾਈਵਾਲ ਦੋਨਾ ਖੜੇ੍ਹ ਸਨ। ਉਨ੍ਹਾਂ ਨੇ ਉਸ ਨੂੰ ਰੋਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜ਼ਖ਼ਮੀ ਕਰ ਦਿੱਤਾ। ਇਸ ‘ਤੇ ਐੱਸਆਈ ਕੇਵਲ ਸਿੰਘ ਵੱਲੋਂ ਆਈਪੀਸੀ ਧਾਰਾ 323,325,341,506,34 ਤਹਿਤ ਥਾਣਾ ਸ਼ਾਹਕੋਟ ਵਿਖੇ ਵੱਲੋਂ ਮੁਕੱਦਮਾ ਨੰਬਰ 82 ਦਰਜ ਕੀਤਾ ਗਿਆ ਤੇ ਮੁਲਜ਼ਮ ਲਵਪ੍ਰਰੀਤ ਸਿੰਘ, ਵਿਸ਼ਾਲ, ਮੁਖੀ ਵਾਸੀ ਰਾਈਵਾਲ ਦੋਨਾ ਨੂੰ ਗਿ੍ਫ਼ਤਾਰ ਕੀਤਾ ਗਿਆ।