ਪਿੰਡ ਰਕਬਾ ਵਿਖੇ ਲੱਗਾ ਭਾਰੀ ਜੋੜ ਮੇਲਾ ਅਤੇ ਦੀਵਾਨ ਸਜਾਏ
ਰਕਬਾ, 12 ਨਵੰਬਰ ( ਹਰਪ੍ਰੀਤ ਸਿੰਘ ਸੱਗੂ )-ਰਾਮਗੜ੍ਹੀਆ ਬਰਾਦਰੀ ਵਿਚੋਂ ਸੱਗੂ ਗੋਤ ਦੇ ਜਠੇਰਿਆਂ ਦਾ ਅਸਥਾਨ ਜਗਰਾਓਂ-ਮੁੱਲਾਂਪੁਰ ਲਾਗੇ ਪਿੰਡ ਰਕਬਾ ਵਿਖੇ ਹੈ। ਜਿਥੇ ਦੀਵਾਲੀ ਵਾਲੇ ਦਿਨ ਹਰ ਸਾਲ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਦੇਸ਼ ਭਰ ਤੋਂ ਸੱਗੂ ਗੋਤ ਦੇ ਲੋਕ ਆਪਣੇ ਜਠੇਰਿਆਂ ਨੂੰ ਯਾਗ ਕਰਨ ਲਈ ਇਸ ਅਸਥਾਨ ਤੇ ਵੱਡੀ ਗਿ੍ਵਤੀ ਵਿਚ ਵਤਮਸਿਤਕ ਹੁੰਦੇ ਹਨ। ਸੱਗੂ ਬਰਾਦਰੀ ਰਕਬਾ ਦੇ ਪ੍ਰਧਾਨ ਬਲਜਿੰਦਰ ਸਿੰਘ ਦੀ ਅਗੁਵਾਈ ਹੇਠ ਹਰ ਸਾਲ ਵਾਂਗ ਇਸ ਵਾਰ ਵੀ ਭਾਰੀ ਜੋੜ ਮੇਲਾ ਲੱਗਿਆ। ਜਿਸ ਵਿਚ ਦੀਵਾਲੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਦੀ ਸਿੰਘਾਂ ਅਤੇ ਵੱਖ ਵੱਖ ਗਾਇਕ ਕਲਾਕਾਰਾਂ ਵੋਲੰ ਬਾਬਾ ਭਾਗ ਮੱਲ੍ਹ ਜੀ ਗੇ ਦੀਵਨ ਸੰਬੰਧੀ ਇਤਿਹਾਸ ਸੁਣਾ ਕੇ ਨਿਹਾਲ ਰੀਕਾ। ਇਸ ਅਸਥਾਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਸੱਗੂ ਨੇ ਦੱਸਿਆ ਕਿ ਅਸ ਅਸਥਾਨ ਦਾ ਸੰਬੰਧ ਸੱਗੂ ਜਠੇਰੇ ਬਾਬਾ ਭਾਗ ਮੱਲ ਸੱਗੂ ਅਤੇ ਬੀਬੀ ਭੋਲੀ ਜੀ ਨਾਲ ਹੈ। ਇਤਿਹਾਸ ਦੀ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਬਾਬਾ ਭਾਗ ਮੱਲ ਜੀ ਦਾ ਜਨਮ ਪਿੰਡ ਰਕਬਾ ਜਿਲ੍ਹਾ ਲੁਧਿਆਣਾ ਵਿਖੇ ਹੋਇਆ। ਜਦੋਂ ਬਾਬਾ ਜੀ ਨੂੰ ਬਾਦਸ਼ਾਹ ਜਹਾਂਗੀਰ ਦੀ ਫੌਜ਼ ਵਿੱਚ ਬਹਾਦਰੀ ਦਿਖਾਉਣ ਬਦਲੇ ਜ਼ਮੀਨ ਇਨਾਮ ਵਿੱਚ ਦੇਣੀ ਚਾਹੀ ਤਾਂ ਬਾਬਾ ਜੀ ਨੇ ਇਹ ਜ਼ਮੀਨ ਪਿੰਡ ਰਕਬੇ ਵਿੱਚ ਇਸ ਕਰਕੇ ਨਹੀਂ ਲਈ ਕਿਉਂਕਿ ਉਸ ਸਮੇ ਇਸ ਪਿੰਡ ਦੀ ਜ਼ਮੀਨ ਬਹੁਤ ਬੰਜਰ ਸੀ। ਉਸ ਸਮੇਂ ਪਿੰਡ ਢੱਟ, ਪੰਡੋਰੀ, ਰਕਬਾ ਤਿੰਨੇ ਪਿੰਡ ਬੰਜਰ ਸਨ। ਬਾਕੀ ਦੁਆਬੇ ਦੀ ਜ਼ਮੀਨ ਬਹੁਤ ਉਪਜਾਊ ਸੀ। ਇਸ ਲਈ ਬਾਬਾ ਜੀ ਨੇ ਉੱਥੇ ਜ਼ਮੀਨ ਲੈਣੀ ਚਾਹੀ। ਸੱਗੂ ਗੋਤ ਦਾ ਪਰਿਵਾਰ ਰਕਬੇ ਤੋਂ ਹੀ ਉਠ ਕੇ ਸਾਰੇ ਪੰਜਾਬ ਅਤੇ ਭਾਰਤ ਵਿੱਚ ਫੈਲਿਆ ਹੋਇਆ ਹੈ। ਦੇਖਣ ਵਿੱਚ ਆਇਆ ਹੈ ਕਿ ਲੁਧਿਆਣੇ ਦੇ ਆਸ ਪਾਸ ਜਿੰਨੇ ਸੱਗੂ ਗੋਤੀ ਹਨ, ਸਾਰੇ ਰਕਬੇ ਪਿੰਡ ਦੇ ਹੀ ਹਨ। ਜੇ ਹਰਿਦੁਆਰ ਜਾਓ ਤਾਂ ਉੱਥੇ ਵੀ ਰਕਬੇ ਪਿੰਡ ਵਾਲੇ ਸੱਗੂ ਦੱਸਣ ਤੋਂ ਹੀ ਰਿਕਾਰਡ ਮਿਲਦਾ ਹੈ । ਇਸ ਜਗ੍ਹਾ ਤੇ ਹੁਣ ਇਲਾਕੇ ਦੀ ਸਮੂਹ ਸੱਗੂ ਬਰਾਦਰੀ ਵਲੋਂ ਸ਼ਾਨਦਾਰ ਅਸਥਾਨ ਤਿਆਰ ਕੀਤਾ ਗਿਆ ਹੈ। ਹਰ ਸਾਲ ਦਿਵਾਲੀ ਵਾਲੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਇਸਤੋਂ ਇਲਾਵਾ ਹਰ ਮਹੀਨੇ ਦਸਮੀ ਮਨਾਈ ਜਾਂਦੀ ਹੈ।