Home Political ਪੰਜਾਬ ਵਿਚ ਮਹਿੰਗਾ ਹੋਇਆ ਟੋਲ ਪਲਾਜ਼ਾ

ਪੰਜਾਬ ਵਿਚ ਮਹਿੰਗਾ ਹੋਇਆ ਟੋਲ ਪਲਾਜ਼ਾ

39
0


ਚੰਡੀਗੜ੍ਹ, 25 ਨਵੰਬਰ (ਰਾਜੇਸ਼ ਜੈਨ – ਭਗਵਾਨ ਭੰਗੂ) : 4 ਮਹੀਨਿਆਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਇੱਕ ਵਾਰ ਫਿਰ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਸ਼ੁੱਕਰਵਾਰ ਰਾਤ ਤੋਂ ਇਹ ਦਰ 30 ਫੀਸਦੀ ਵਧਾ ਦਿੱਤੀ ਗਈ ਹੈ। ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕਾਂ ‘ਤੇ ਪਵੇਗਾ।ਹੁਣ ਤੁਹਾਨੂੰ ਕਾਰ-ਜੀਪ-ਵੈਨ ਦੇ ਸਿੰਗਲ ਸਫ਼ਰ ਲਈ 215 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ। ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। NHAI ਨੇ ਹੁਣ ਵਾਹਨਾਂ ਦੇ ਐਕਸਲ ਦੀ ਗਿਣਤੀ ਦੇ ਆਧਾਰ ‘ਤੇ ਟੋਲ ਦਰਾਂ ਨੂੰ ਬਦਲ ਦਿੱਤਾ ਹੈ।ਇਸ ‘ਚ ਖਾਸ ਗੱਲ ਇਹ ਹੈ ਕਿ ਫਾਸਟੈਗ ਤੋਂ ਬਿਨਾਂ ਗੱਡੀਆਂ ਨੂੰ ਯਾਤਰਾ ਲਈ ਡਬਲ ਚਾਰਜ ਦੇਣਾ ਪਵੇਗਾ। ਜੇਕਰ ਕਾਰ ‘ਚ ਫਾਸਟੈਗ ਨਹੀਂ ਹੈ ਤਾਂ 430 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ NHAI ਨੇ ਮਾਸਿਕ ਪਾਸ ‘ਚ ਵੀ ਬਦਲਾਅ ਕੀਤਾ ਹੈ। ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਦਰ 330 ਰੁਪਏ ਹੈ।

LEAVE A REPLY

Please enter your comment!
Please enter your name here