, ਤਿੰਨ ਪਿਸਤੌਲ, 5 ਮੈਗਜ਼ੀਨ ਅਤੇ, 14 ਰੌਂਦ ਬਰਾਮਦ
ਰਾਜਪੁਰਾ, 25 ਨਵੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : 12 ਅਗਸਤ 2023 ਨੂੰ ਰਾਜਪੁਰਾ ਵਿਖੇ ਹੋਏ ਇੱਕ ਡਾਕਟਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਰਾਜਪੁਰਾ ਦੀ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਮਦਦ ਨਾਲ ਸੁਲਝਾਉਂਦਿਆਂ ਕਤਲ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 3 ਪਿਸਤੌਲ 32 ਬੋਰ ਸਮੇਤ 5 ਮੈਗਜ਼ੀਨ, 14 ਰੌਂਦ ਬਰਾਮਦ ਕਰ ਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂੂ ਕਰ ਦਿੱਤੀ ਹੈ।ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਵਲੋਂ ਲੁੱਟਾ ਖੋਹਾਂ ਕਰਨ ਵਾਲ ਅਪਰਾਧੀਆਂ ਖਿਲਾਫ ਖਾਸ ਮੁਹਿੰਮ ਚਲਾਉਂਦਿਆਂ 24 ਨਵੰਬਰ 2023 ਨੂੰ ਗੁਰਦੀਪ ਸਿੰਘ ਦੀਪੀ, ਬਰਿੰਦਰ ਸਿੰਘ ਵਾਸੀਆਨ ਨੌਗਾਵਾਂ, ਗੁਰਦੀਪ ਸਿੰਘ ਦੀਪਾ ਵਾਸੀ ਬਾਲਪੁਰ, ਸਰਬਜੀਤ ਕੁਮਾਰ ਸਰਬੂ ਪੁੱਤਰ ਤੇ ਗੁਰਵਿੰਦਰ ਸਿੰਘ ਮੋਨੂੰ ਵਾਸੀਆਨ ਬਠੋਣੀਆਂ ਖੁਰਦ ਨੂੰ ਥਾਣਾ ਸਦਰ ਰਾਜਪੁਰਾ ਦੇ ਏਰੀਏ ‘ਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 3 ਪਿਸਤੌਲ 32 ਬੋਰ, 5 ਮੈਗਜ਼ੀਨ, 14 ਰੌਂਦ ਅਤੇ ਇਕ ਚਾਕੂ ਅਤੇ ਵਾਰਦਾਤ ਵਿੱਚ ਵਰਤੇ 2 ਵਹੀਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ ਰਾਜਪੁਰਾ ਵਿਖੇ ਹੋਇਆ ਅੰਨ੍ਹਾ ਕਤਲ ਵੀ ਟਰੇਸ ਹੋਇਆ ਅਤੇ 12 ਹੋਰ ਲੁੱਟਖੋਹ ਦੀਆਂ ਵਾਰਦਾਤਾਂ ਵੀ ਟਰੇਸ ਹੋਈਆਂ ਹਨ ਅਤੇ ਇਸ ਤੋਂ ਬਿਨਾਂ ਇਹ ਸਾਰੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ।ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਕਿ ਰਾਜਪੁਰਾ ਵਿਖੇ ਡਾਕਟਰ ਦਿਨੇਸ ਕੁਮਾਰ ਗੋਸੁਆਮੀ ਉਰਫ ਮੈਨੂੰ (ਉਮਰ 4 ਸਾਲ) ਵਾਸੀ ਮਕਾਨ ਨੰਬਰ 38 ਦੁਰਗਾ ਕਾਲੋਨੀ ਰਾਜਪੁਰਾ ਜੋ ਕਿ ਗੁਰੂ ਅੰਗਦ ਦੇਵ ਕਾਲੋਨੀ ਜੰਡੋਲੀ ਰੋਡ ਦਾ ਨਿਵਾਸੀ ਸੀ ਉਸਦਾ ਕਤਲ ਵੀ ਇਸ ਗਿਰੋਹ ਦੇ ਮੈਂਬਰਾਂ ਨੇ ਹੀ ਕੀਤਾ ਸੀ ਜਦੋਂ 12 ਅਗਸਤ 2023 ਨੂੰ ਡਾਕਟਰ ਦਿਨੇਸ਼ ਕੁਮਾਰ ਗੋਸੁਆਮੀ ਆਪਣੀ ਦੁਕਾਨ ਬੰਦ ਕਰਨ ਲੱਗਾ ਤਾਂ ਨਾ ਮਾਲੂਮ ਵਿਅਕਤੀਆਂ ਵੱਲੋਂ ਇਸਦਾ ਕਤਲ ਕੀਤਾ ਗਿਆ ਸੀ ਜੋ ਮੌਕਾ ਤੋ ਦੋਸ਼ੀ ਫਰਾਰ ਹੋ ਗਏ ਸੀ।