ਜਗਰਾਉਂ, 6 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਸਾਬਕਾ ਕੌਂਸਲਰ ਨੂੰ ਅਣਪਛਾਤੇ ਨੌਸਰਬਾਜਾਂ ਨੇ ਨਿਸ਼ਾਨਾ ਬਣਾਇਆ ਅਤੇ ਉਸਦੇ ਹੱਥ ਦੀਆਂ ਉਂਗਲਾਂ ਵਿਚ ਪਾਈਆਂ ਹੋਈਆਂ ਸਨੇ ਦੀਆਂ ਦੋ ਮੁੰਦਰੀਆਂ ਨਾਟਕੀ ਢੰਗ ਨਾਲ ਅਤੇ ਹੱਥ ਦੀ ਸਫਾਈ ਦਿਖਾਉਂਦੇ ਹੋਏ ਲਾਹ ਕੇ ਫਰਾਰ ਹੋ ਗਏ। ਉਸ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਜਗਰਾਉਂ ਵਿੱਚ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਸਾਬਕਾ ਕੌਂਸਲਰ ਨਛੱਤਰ ਸਿੰਘ ਸਹੋਤਾ ਵਾਸੀ ਰਾਏਕੋਟ ਰੋਡ ਨੇੜੇ ਸਾਇੰਸ ਕਾਲਜ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਅਨਾਜ ਮੰਡੀ ਜਗਰਾਉਂ ਵਿੱਚ ਕੰਮ ਕਰਕੇ ਸਕੂਟਰੀ ’ਤੇ ਆਪਣੇ ਘਰ ਆ ਰਿਹਾ ਸੀ। ਜਦੋਂ ਉਹ ਰਾਏਕੋਟ ਰੋਡ ’ਤੇ ਬੱਸ ਸਟੈਂਡ ਦੇ ਸਾਹਮਣੇ ਸਾਇੰਸ ਕਾਲਜ ਕੋਲ ਪਹੁੰਚਿਆ ਤਾਂ ਸੜਕ ’ਤੇ ਟਰੈਫਿਕ ਹੋਣ ਕਾਰਨ ਮੈਂ ਆਪਣੇ ਘਰ ਵੱਲ ਮੁੜਨ ਲਈ ਉਸੇ ਸੜਕ ਦੇ ਦੂਜੇ ਪਾਸੇ ਆਪਣੀ ਸਕੂਟਰੀ ਨੂੰ ਰੋਕ ਲਿਆ। ਇਸ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਵਿਅਕਤੀ ਉਸ ਦੇ ਨੇੜੇ ਆਏ ਅਤੇ ਉਨ੍ਹਾਂ ’ਚੋਂ ਇਕ ਨੇ ਉਸ ਨੂੰ ਫਿਲੀਗੇਟ ਦਾ ਰਸਤਾ ਪੁੱਛਿਆ ਅਤੇ ਦੂਜੇ ਨੇ ਮੈਨੂੰ ਪਿੰਡ ਢੋਲਣ ਦਾ ਰਸਤਾ ਪੁੱਛਿਆ। ਜਦੋਂ ਮੈਂ ਉਨ੍ਹਾਂ ਨੂੰ ਰਸਤਾ ਦੱਸਿਆ ਤਾਂ ਉਨ੍ਹਾਂ ਵਿੱਚੋਂ ਇੱਕ ਦੀ ਜੇਬ ਵਿੱਚ ਪੈਸੇ ਉੱਪਰ ਹੀ ਨਜ਼ਰ ਆ ਰਹੇ ਸਨ। ਮੈਂ ਉਸ ਨੂੰ ਕਿਹਾ ਕਿ ਆਪਣੇ ਪੈਸਿਆਂ ਦਾ ਧਿਆਨ ਰੱਖੋ, ਉਹ ਤੁਹਾਡੀ ਜੇਬ ਵਿਚ ਡਿੱਗ ਸਕਦੇ ਹਨ। ਉਸਨੇ ਪੈਸੇ ਆਪਣੀ ਜੇਬ ਵਿਚ ਸਹੀ ਕਰਕੇ ਪਾ ਲਏ ਅਕੇ ਉਹ ਮੋਟਰਸਾਈਕਲ ਤੋਂ ਹੇਠਾਂ ਉਤਰਿਆ ਅਤੇ ਧੰਨਵਾਦ ਕਹਿ ਕੇ ਮੇਰੇ ਪੈਰ ਛੂਹਣ ਲੱਗਾ ਅਤੇ ਫਿਰ ਉਸਨੇ ਆਪਣਾ ਹੱਥ ਮੇਰੇ ਵੱਲ ਮਿਲਾਉਣ ਲਈ ਵਧਾਇਆ। ਜਦੋਂ ਮੈਂ ਉਸ ਨਾਲ ਹੱਥ ਮਿਲਾਇਆ ਤਾਂ ਉਸ ਨੇ ਮੇਰੇ ਹੱਥ ਦੀਆਂ ਦੋ ਉਂਗਲਾਂ ਵਿੱਚ ਪਾਈਆਂ ਦੋ ਸੋਨੇ ਦੀਆਂ ਮੁੰੰਦਰੀਆਂ ਹੱਥ ਦੀ ਸਫਾਈ ਨਾਲ ਲਾਹ ਲਈਆਂ ਅਤੇ ਦੋਵੇਂ ਮੋਟਰਸਾਈਕਲ ਭਜਾ ਕੇ ਇੱਕ ਜਗਰਾਓਂ ਵਾਲੇ ਪਾਸੇ ਅਤੇ ਦੂਜਾ ਰਾਏਕੋਟ ਵਾਲੇ ਪਾਸੇ ਫਰਾਰ ਹੋ ਗਏ।