Home Political ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਿੰਗ ਦੀ ਭਰਤੀ ਅਤੇ ਪੰਚਾਇਤੀ ਚੋਣਾਂ ਨੂੰ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਿੰਗ ਦੀ ਭਰਤੀ ਅਤੇ ਪੰਚਾਇਤੀ ਚੋਣਾਂ ਨੂੰ ਲੈਂ ਕੇ ਸਰਗਰਮੀਆ ਤੇਜ ਕਰਨ ਦਾ ਸੱਦਾ – ਕਲੇਰ

35
0


ਜਗਰਾਉਂ, 6 ਜਨਵਰੀ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਯੂਥ ਵਿੰਗ ਦੀ ਨਵੀਂ ਭਰਤੀ ਮੁਹਿੰਮ ਤੇਜ਼ ਕਰਨ ਅਤੇ ਅਗਾਮੀ ਪੰਚਾਇਤੀ ਚੋਣਾਂ ਨੂੰ ਲੈ ਸਰਗਰਮੀਆਂ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ ਆਰ ਕਲੇਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਯੂਥ ਤੇ ਸਰਕਲਾਂ ਪ੍ਰਧਾਨਾਂ ਦੀ ਮੌਜੂਦਗੀ ਵਿੱਚ ਉਪਰੋਕਤ ਮਾਮਲਿਆਂ ਤੇ ਵਿਸਥਾਰ ਪੂਰਵਕ ਚਰਚਾ ਹੋਈ।ਇਸ ਮੌਕੇ ਜਿੱਥੇ ਪਾਰਟੀ ਦੀ ਰੀੜ੍ਹ ਦੀ ਹੱਡੀ ਨੌਜਵਾਨ ਵਰਗ ਨੂੰ ਵੱਡੀ ਗਿਣਤੀ ਵਿੱਚ ਨਾਲ ਜੋੜਨ ਤੇ ਅਗਾਮੀ ਪੰਚਾਇਤੀ ਚੋਣਾਂ ਵਿੱਚ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ‘ਚ ਉਤਾਰਨ ਦੇ ਫ਼ੈਸਲੇ ਲਏ ਗਏ।ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਤੇ ਪਾਰਟੀ ਲਈ ਤਨੋਂ ਮਨੋਂ ਕੰਮ ਕਰਨ ਦਾ ਸੰਕਲਪ ਲਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਅਰੰਭ ਹੋਣ ਵਾਲੇ ਨਗਰ ਕੀਰਤਨ “ਆਪੇ ਗੁਰ ਚੇਲਾ” ਜੋ ਕਿ 12 ਜਨਵਰੀ ਨੂੰ ਜਗਰਾਉਂ ਇਲਾਕੇ ਵਿੱਚ ਪੁੱਜ ਰਿਹਾ ਹੈ ,ਇਸ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।ਇਸ ਮੌਕੇ ਸਰਕਲ ਪ੍ਰਧਾਨ ਸ.ਸਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ ਸਰਪੰਚ, ਹਲਕਾ ਐੱਸ ਓ ਆਈ ਪ੍ਰਧਾਨ ਸੰਦੀਪ ਸਿੰਘ ਧਾਲੀਵਾਲ ਮੱਲਾ, ਹਲਕਾ ਆਈ ਟੀ ਵਿੰਗ ਪ੍ਰਧਾਨ ਸੁਖਦੇਵ ਸਿੰਘ ਜੱਗਾ ਸੇਖੋਂ ਕਾਉਂਕੇ, ਡਾਇਰੈਕਟਰ ਜਸਵੀਰ ਸਿੰਘ ਦੇਹੜਕਾ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਯੂਥ ਪ੍ਰਧਾਨ ਦਲਜੀਤ ਸਿੰਘ ਪੋਨਾ, ਯੂਥ ਪ੍ਰਧਾਨ ਦਲਜੀਤ ਸਿੰਘ ਪੋਨਾ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਯੂਥ ਆਗੂ ਬਿੱਟੂ ਸਿੱਧੂ ਡੱਲਾ, ਜਗਜੀਤ ਸਿੰਘ ਡੱਲਾ, ਰਛਪਾਲ ਸਿੰਘ ਚੱਕਰ, ਸਾਬਕਾ ਸਰਪੰਚ ਰਣਧੀਰ ਸਿੰਘ ਚੱਕਰ, ਸਾਬਕਾ ਸਰਪੰਚ ਕਰਨੈਲ ਸਿੰਘ ਜਨੇਤਪੁਰ, ਯੂਥ ਆਗੂ ਜਗਰਾਜ ਸਿੰਘ ਰਾਜਾ ਮਾਣੂੰਕੇ, ਪੰਚ ਜਸਵਿੰਦਰ ਸਿੰਘ ਲੱਖਾ, ਸਾਬਕਾ ਸਰਪੰਚ ਗੁਰਚਰਨ ਸਿੰਘ ਲੱਖਾ , ਯੂਥ ਆਗੂ ਸੁਰਜੀਤ ਸਿੰਘ ਲੱਖਾ, ਨੰਬਰਦਾਰ ਰੇਸ਼ਮ ਸਿੰਘ ਲੱਖਾ, ਮਨਜੀਤ ਸਿੰਘ ਫੋਜੀ, ਜੋਨਸਨ ਜਗਰਾਉਂ, ਜਗਜੀਤ ਸਿੰਘ ਗੁਰੂਸਰ, ਸਾਬਕਾ ਸਰਪੰਚ ਪਰਮਿੰਦਰ ਸਿੰਘ ਕੋਠੇ ਫਤਿਹਦੀਨ, ਮਨਦੀਪ ਸਿੰਘ ਸਿੱਧਵਾ, ਭਜਨ ਸਿੰਘ ਦੇਹੜਕਾ, ਭਗਵਾਨ ਸਿੰਘ ਚੱਕਰ, ਹਰਜੀਤ ਸਿੰਘ ਚੱਕਰ, ਕੇਵਲ ਸਿੰਘ ਰਸੂਲਪੁਰ, ਸੁਖਦੇਵ ਸਿੰਘ ਰਸੂਲਪੁਰ, ਮਨਜੀਤ ਸਿੰਘ ਅਗਵਾੜ ਖਵਾਜਾ ਬਾਜੂ, ਸੁਖਜਿੰਦਰ ਸਿੰਘ ਰਸੂਲਪੁਰ, ਜੀਤ ਸਿੰਘ ਰਸੂਲਪੁਰ, ਜਸਨ ਹਠੂਰ, ਜਗਰਾਜ ਸਿੰਘ, ਹਰਵਿੰਦਰ ਸਿੰਘ ਨਾਨਕ ਨਗਰੀ, ਰਾਜਦੀਪ ਕੁਮਾਰ, ਸੁਖਦੇਵ ਸਿੰਘ ਨਾਨਕ ਨਗਰੀ, ਚਰਨਜੀਤ ਸਿੰਘ ਨਾਨਕ ਨਗਰੀ, ਸਤਨਾਮ ਸਿੰਘ ਚੱਕਰ, ਗੁਰਪ੍ਰੀਤ ਸਿੰਘ ਚੱਕਰ, ਬੇਅੰਤ ਸਿੰਘ ਚੱਕਰ, ਝਲਮਣ ਸਿੰਘ ਚੱਕਰ, ਮਹਿੰਦਰ ਸਿੰਘ ਚੱਕਰ, ਸਰਪੰਚ ਬੂਟਾ ਸਿੰਘ ਚੱਕਰ, ਰੂਪਾ ਸਿੰਘ ਚੱਕਰ, ਹਰਪ੍ਰੀਤ ਸਿੰਘ ਚੱਕਰ, ਹਰਵਿੰਦਰ ਸਿੰਘ ਸਿੱਧਵਾ ਕਲਾ, ਬਲਵੰਤ ਸਿੰਘ ਬਾਦਲ ਹਠੂਰ, ਪੰਡਤ ਹਠੂਰ, ਜਗਰਾਜ ਸਿੰਘ ਚੱਕਰ, ਸੂਬੇਦਾਰ ਸੁਖਦੇਵ ਸਿੰਘ ਲੱਖਾ, ਸਰਪੰਚ ਪਰਮਜੀਤ ਸਿੰਘ ਲੱਖਾ, ਸੁਖਦੇਵ ਸਿੰਘ ਦੇਹੜਕਾ, ਦਰਸ਼ਨ ਸਿੰਘ ਦੇਹੜਕਾ, ਬਚਿੱਤਰ ਸਿੰਘ ਜਨੇਤਪੁਰ, ਹਰਜੀਤ ਸਿੰਘ ਜਨੇਤਪੁਰ, ਪ੍ਰਿਤਪਾਲ ਸਿੰਘ ਮੱਲਾ ਤੇ ਹੋਰ ਹਾਜ਼ਰ।

LEAVE A REPLY

Please enter your comment!
Please enter your name here