Home Farmer ਪਸ਼ੂਆਂ ਨੂੰ ਸ਼ੀਤ ਲਹਿਰ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਐਡਵਾਈਜ਼ਰੀ...

ਪਸ਼ੂਆਂ ਨੂੰ ਸ਼ੀਤ ਲਹਿਰ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

44
0


ਫ਼ਤਹਿਗੜ੍ਹ ਸਾਹਿਬ, 19 ਜਨਵਰੀ (ਭਗਵਾਨ ਭੰਗੂ) : ਸੂਬੇ ਵਿੱਚ ਚੱਲ ਰਹੇ ਸ਼ੀਤ ਲਹਿਰ ਦੇ ਪ੍ਰਕੋਪ ਤੋਂ ਪਸ਼ੂਆਂ ਨੂੰ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਸਰਦੀ ਦੌਰਾਨ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਰਵਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਸ਼ੀਤ ਲਹਿਰ ਨਾਲ ਜਾਨਵਰਾਂ ਵਿੱਚ ਤਣਾਅ ਵੱਧਣ ਕਾਰਨ ਉਨ੍ਹਾਂ ਦੀ ਸਿਹਤ ਤੇ ਉਤਪਾਦਕਤਾ ਤੇ ਮਾੜਾ ਅਸਰ ਪੈਂਦਾ ਹੈ ਅਤੇ ਸ਼ੀਤ ਲਹਿਰ ਪਸ਼ੂਆਂ ਦੀ ਮੌਤ ਅਤੇ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ੀਤ ਲਹਿਰ ਕਾਰਨ ਪਸ਼ੂ ਹਾਈ ਪੋਥਰਮੀਆਂ ਜਾਂ ਛੂਤੀ ਜਾਂ ਸੰਕ੍ਰਮਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮੂੰਹ-ਖੁਰ, ਗਲਘੋਟੂ, ਹਰੇ ਚਾਰੇ ਵਿੱਚ ਨਾਈਟ੍ਰੇਟ ਜਹਿਰੀਲਾਪਣ ਨਾਲ ਮਰ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ੀਤ ਲਹਿਰ ਦਾ ਪ੍ਰਭਾਵ ਨਵ-ਜੰਮੇ, ਬੀਮਾਰ, ਵਧੇਰੇ ਦੁੱਧ ਦੇਣ ਵਾਲੇ ਅਤੇ ਕਮਜ਼ੋਰ ਪਸ਼ੂਆਂ ਉੱਪਰ ਬਹੁਤ ਜਿਆਦਾ ਹੁੰਦਾ ਹੈ। ਸ਼ੀਤ ਲਹਿਰ ਦੇ ਸਮੇਂ ਸਾਰੇ ਜਾਨਵਰਾਂ ਲਈ ਖੁਰਾਕ ਵਿੱਚ ਵੱਧ ਕੈਲਰੀ ਵਾਲੀ ਖੁਰਾਕ ਜਿਵੇਂ ਕਿ ਗੁੜ, ਸੀਰਾ ਅਤੇ ਦਾਣੇ ਦੀ ਵੱਧ ਮਾਤਰਾ ਦੀ ਲੋੜ ਹੁੰਦੀ ਹੈ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂਆਂ ਨੂੰ ਸ਼ੀਤ ਲਹਿਰ ਤੋਂ ਬਚਾਉਣ ਲਈ ਪਸ਼ੂਆਂ ਨੂੰ ਸ਼ੈਡਾਂ ਦੇ ਹੇਠਾਂ ਰੱਖਣਾ ਚਾਹੀਦਾ ਹੈ ਅਤੇ ਠੰਡ ਤੋਂ ਬਚਾਅ ਕਰਨ ਲਈ ਸ਼ੈੱਡਾਂ ਨੂੰ ਬਾਰਦਾਨੇ ਤੋਂ ਬਣੇ ਝੁੱਲਾਂ ਦੀ ਵਰਤੋਂ ਕਰਕੇ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਸ਼ੈੱਡਾਂ ਵਿੱਚ ਤਾਪਮਾਨ ਦੀ ਨਿਗਰਾਨੀ ਕਰਦੇ ਹੋਏ ਲੋੜ ਪੈਣ ਤੇ ਹੀਟਰ ਜਾਂ ਅੰਗੀਠੀ ਦੀ ਵਰਤੋਂ ਕਰਕੇ ਸ਼ੈੱਡ ਅੰਦਰ ਨਿੱਘ ਕਰਨਾ ਚਾਹੀਦਾ ਹੈ ਅਤੇ ਇਹ ਸੁਨਿਸ਼ਸਚਿਤ ਕਰਨਾ ਚਾਹੀਦਾ ਹੈ ਕਿ ਸ਼ੈੱਡ ਵਿੱਚ ਧੂੰਆਂ ਨਾ ਹੋਵੇ। ਲੋੜ ਪੈਣ ਤੇ ਲੋੜ ਪੈਣ ਤੇ ਕਮਜੋਰ, ਬੁੱਢੇ ਅਤੇ ਛੋਟੇ ਜਾਨਵਰਾਂ ਤੇ ਕੰਬਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਸ਼ੈੱਡ ਵਿੱਚ ਅਮੋਨੀਆਂ ਗੈਸ ਦੇ ਅਸਰ ਤੋਂ ਬਚਣ ਲਈ ਜਿੰਨ੍ਹਾਂ ਸੰਭਵ ਹੋ ਸਕੇ, ਸ਼ੈੱਡ ਨੂੰ ਸੁੱਕਾ ਅਤੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਸੈੱਡਾਂ ਹੇਠਾਂ ਸੁੱਕੀ ਹੋਈ ਨਾ ਵਰਤੋ ਯੋਗ ਤੂੜੀ ਜਾਂ ਪਰਾਲੀ ਦੀ ਮੋਟੀ ਪਰਤ ਵਿਛਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਠੰਡੇ ਮੌਸਮ ਵਿੱਚ ਪਸ਼ੂਆਂ ਨੂੰ ਸ਼ੈੱਡ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਅਤੇ ਸੁੱਕਾ ਅਤੇ ਸਾਫ ਸੁਥਰਾ ਫੀਡ ਸਟੋਰੇਜ਼ ਬਣਾ ਕੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਫੀਡ ਚੰਗੀ ਪੌਸ਼ਟਿਕ ਗੁਣਵੱਤਾ ਵਾਲੀ ਹੈ।ਡਾ: ਰਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਨੂੰ ਗੁੜ ਦਿੱਤਾ ਜਾ ਸਕਦਾ ਹੈ।ਪਸ਼ੂਆਂ ਲਈ ਹਮੇਸ਼ਾ ਤਾਜੇ ਪਾਣੀ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ ਠੰਡੇ ਪਾਣੀ ਤੋਂ ਬਿਲਕੁੱਲਬਚਾ ਕੇ ਰੱਖਣਾ ਚਾਹੀਦਾ ਹੈ।ਪਸ਼ੂਆਂ ਨੂੰ ਗਲਘੋਟੂ ਅਤੇ ਮੂੰਹ-ਖੁਰ ਬੀਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਉਣੀ ਜਰੂਰੀ ਹੈ ਅਤੇ ਸਾਰੇ ਜਾਨਵਰਾਂ ਨੂੰ ਡਾਕਟਰ ਦੀ ਸਲਾਹਨਾਲ ਪੇਟ ਦੇ ਕੀੜਿਆਂ ਦੀ ਦਵਾਈ ਜਰੂਰ ਦੇਣੀ ਚਾਹੀਦੀ ਹੈ।ਪਸ਼ੂਆਂ ਦੇ ਹਰੇ ਚਾਰੇ ਵਿੱਚ ਨਾਈਟ੍ਰੇਟ ਦੇ ਜਹਿਰੀਲੇ ਪਣ ਤੋਂ ਬਚਾਅ ਲਈ ਹਰੇ ਚਾਰੇ ਦੀ ਫਸਲ ਵਿੱਚ ਯੂਰੀਆ ਖਾਦ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਪਸ਼ੂਆਂ ਨੂੰ ਹਰਾ ਚਾਰਾ ਤੂੜੀ ਦੀ ਵਧੇਰੇ ਮਾਤਰਾ ਵਿੱਚ ਮਿਲਾ ਕੇ ਦੇਣਾ ਚਾਹੀਦਾ ਹੈ।ਹਰੇ ਚਾਰੇ ਵਿੱਚ ਨਾਈਟ੍ਰੇਟ ਦੀ ਮਾਤਰਾ ਦੀ ਜਾਂਚ ਲਈ ਹਰੇ ਚਾਰੇ ਦੀ ਜਾਂਚ ਲਈ ਵੈਟਰਨਰੀ ਪੌਲੀ ਕਲੀਨਿਕ, ਮਹਾਦੀਆਂ ਤੋਂ ਹਰੇ ਚਾਰੇ ਦਾ ਟੈਸਟ ਕਰਵਾਇਆ ਜਾ ਸਕਦਾ ਹੈ। ਬੀਮਾਰ ਜਾਨਵਰਾਂ ਦਾ ਮਾਹਿਰ ਡਾਕਟਰ ਤੋਂ ਪਸ਼ੂਆਂ ਦਾ ਇਲਾਜ ਕਰਵਾਓ।ਪਸ਼ੂਆਂ ਵਿੱਚ ਖਾਸ ਕਰਕੇ ਗਰਭਵਤੀ ਅਤੇ ਬਹੁਤ ਛੋਟੇ ਅਤੇ ਬੁੱਢੇ ਜਾਨਵਰਾਂ ਵਿੱਚ ਗੈਰ ਕੁਦਰਤੀ ਮੌਤ ਹੋਣ ਤੇ ਮਰੇ ਹੋਏ ਜਾਨਵਰਾਂ ਨੂੰ ਖੁੱਲੀਆਂ ਥਾਵਾਂ ਵਿੱਚ ਨਾ ਸੁੱਟੋ ਅਤੇ ਸਹੀ ਤਰੀਕੇ ਨਾਲ ਜਮੀਨ ਹੇਠਾਂ ਦਬਾਓ। ਕਿਸੇ ਵੀ ਤਰ੍ਹਾਂ ਦੀ ਬੀਮਾਰੀਹੋਣ ਤੇ ਤੁਰੰਤ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਜਾਂ ਉਨ੍ਹਾਂ ਦੇ ਫੋਨ ਨੰਬਰ 98157-28047 ਜਾਂ 01763-232712 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here