Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸਾਰਾ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ

ਨਾਂ ਮੈਂ ਕੋਈ ਝੂਠ ਬੋਲਿਆ..?
ਸਾਰਾ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ

27
0


ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੇ ਆਦਰਸ਼ ਅਤੇ ਉਨ੍ਹਾਂ ਦਾ ਜੀਵਨ ਦੁਨੀਆਂ ਦਾ ਹਮੇਸ਼ਾ ਮਾਰਗਦਰਸ਼ਕ ਰਿਹਾ ਹੈ। ਇਸ ਤੋਂ ਇਲਾਵਾ ਉਹ ਇੱਕ ਅਜਿਹੇ ਰਾਜਾ ਵੀ ਸਨ ਜਿਨ੍ਹਾਂ ਦੇ ਰਾਜ ਨੂੰ ਦੁਨੀਆਂ ਹਮੇਸ਼ਾ ਯਾਦ ਕਰਦੀ ਹੈ ਅਤੇ ਅੱਜ ਵੀ ਰਾਮਰਾਜ ਨੂੰ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ। ਪਰ ਰਾਮਰਾਜ ਜੋ ਉਨ੍ਹਾਂ ਦਾ ਸੀ ਉਹ ਹੋਰ ਕੋਈ ਨਹੀਂ ਕਰ ਸਕਦਾ, ਉਨ੍ਹਾਂ ਦੇ ਆਦਰਸ਼, ਉਨ੍ਹਾਂ ਵਰਗਾ ਆਗਿਆਕਾਰੀ ਜਾਂ ਉਨ੍ਹਾਂ ਦੇ ਜੀਵਨ ਦਾ ਕੋਈ ਵੀ ਸਾਨ੍ਹੀ ਨਹੀਂ ਹੋ ਕਦਾ। ਸੈਂਕੜੇ ਸਾਲਾਂ ਦੇ ਸੰਗਰਸ਼ ਤੋਂ ਬਾਅਦ ਅਯੁੱਧਿਆ ਵਿਚ ਭਗਵਾਨ ਰਾਮ ਜੀ ਦਾ ਮੰਦਰ ਨਿਰਮਾਣ ਕੀਤਾ ਗਿਆ। ਜਿਸ ਵਿਚ ਅੱਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀਆਂ ਤਿਆਰੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ। ਇਸ ਸਮਾਰੋਹ ਨੂੰ ਲੈ ਕੇ ਕਾਫੀ ਵਿਵਾਦ ਵੀ ਪੈਦਾ ਹੋਇਆ। ਵਿਰੋਧੀ ਪਾਰਟੀਆਂ ਵਲੋਂ ਇਸ ਸਮਾਰੋਹ ਨੂੰ ਲੈ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਜੀ ਨੂੰ ਨਿਸ਼ਾਨੇ ਤੇ ਵੀ ਲਿਆ ਗਿਆ। ਭਾਜਪਾ ਅਤੇ ਪ੍ਰਧਾਨ ਮੰਤਰੀ ਤੇ ਇਸ ਧਾਰਮਿਕ ਸਮਾਰੋਹ ਦਾ ਰਾਜਨੀਤੀਕਰਣ ਕਰਨ ਦੇ ਦੋਸ਼ ਵੀ ਲਗਾਏ ਗਏ। ਪਰ ਸੁਭਾਵਿਕ ਹੈ ਕਿ ਸਾਡੇ ਦੇਸ਼ ਦੀ ਸਿਆਸਤ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਕਿ ਇੱਕ ਛੋਟੇ ਤੋਂ ਛੋਟੇ ਅਹੁਦੇ ਤੇ ਹੋਵੇ ਜਾਂ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਦਾ ਨੇਤਾ ਹੋਵੇ ਉਹ ਆਪਣੇ ਕੀਤੇ ਹੋਏ ਕੰਮ ਦਾ ਰਾਜਸੀ ਲਾਭ ਲੈਣ ਦੀ ਇੱਛਾ ਰੰੱਖਦਾ ਹੈ। ਭਾਵੇਂ ਇਕ ਕੌਂਸਲਰ ਹੀ ਕਿਉਂ ਨਾ ਹੋਵੇ ਉਹ ਆਪਣੇ ਵਾਰਡ ਵਿੱਚ ਸਰਕਾਰੀ ਪੈਸੇ ਨਾਲ ਹੋਏ ਲੱਖਾਂ ਰੁਪਏ ਦੇ ਕੰਮ ਦਾ ਵੀ ਉਦਘਾਟਨ ਕਰਦਾ ਹੈ ਅਤੇ ਆਪਣੇ ਨਾਮ ਦਾ ਪੱਥਰ ਤੱਕ ਲਗਵਾਉਂਦਾ ਹੈ ਤਾਂ ਕਿ ਇਸ ਦਾ ਸਿਹਰਾ ਉਸ ਨੂੰ ਮਿਲੇ। ਫਿਰ ਭਗਵਾਨ ਰਾਮ ਜੀ ਦੇ ਮੰਦਰ ਦਾ ਨਿਰਮਾਣ ਭਾਜਪਾ ਦੀ ਕਈ ਸਾਲਾਂ ਦੀ ਮਿਹਨਤ ਅਤੇ ਕਾਨੂੰਨੀ ਲੜਾਈ ਜਿੱਤਣ ਦਾ ਨਤੀਜਾ ਹੈ। ਇਸ ਲਈ ਇਸ ਦਾ ਸਿਹਰਾ ਵੀ ਇਸ ਨੂੰ ਮਿਲਣਾ ਚਾਹੀਦਾ ਹੈ। ਫਿਰ ਵਿਰੋਧੀ ਧਿਰ ਨੇ ਭਾਵੇਂ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਪਰ ਗੱਲ ਫਿਰ ਉਥੇ ਹੀ ਆ ਖੜ੍ਹਦੀ ਹੈ ਕਿ ਜਦੋਂ ਉਨ੍ਹਾਂ ਨੇ ਇੰਨਾ ਵੱਡਾ ਕੰਮ ਕੀਤਾ ਹੈ, ਤਾਂ ਉਹ ਯਕੀਨੀ ਤੌਰ ’ਤੇ ਇਸ ਦਾ ਸਿਹਰਾ ਲੈਣ ਦੇ ਹੱਕਦਾਰ ਹਨ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਖੁਸ਼ੀ ਵਿਚ ਅੱਜ ਸਾਰਾ ਦੇਸ਼ ਰਾਮ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਭਗਵਾਨ ਰਾਮ ਦਾ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਕੀ ਸਥਾਨ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਭਗਵਾਨ ਰਾਮ ਨੂੰ ਕਿਸੇ ਧਰਮ ਜਾਂ ਵਰਗ ਵਿਸ਼ੇਸ਼ ਦੇ ਬੰਧਨ ਵਿਚ ਨਹੀਂ ਬੰਨਿ੍ਹਆ ਜਾ ਸਕਦਾ। ਉਹ ਸਭ ਦੇ ਹਨ ਅਤੇ ਕਣ ਕਣ ਵਿਚ ਸਮਾਏ ਹੋਏ ਹਨ। ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਾਂਗੇ ਕਿ ਦੇਸ਼ ਦੀਆਂ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਇਸ ਪਵਿੱਤਰ ਸਮਾਰੋਹ ਵਿੱਚ ਖੁਸ਼ੀ ਦਾ ਇਜ਼ਹਾਰ ਕੀਤਾ। ਇਹ ਨਾ ਸਮਝਿਆ ਜਾਵੇ ਕਿ ਇਸ ਪਵਿੱਤਰ ਸਮਾਰੋਹ ਦਾ ਆਯੋਜਨ ਭਾਵੇਂ ਇਕ ਪਾਰਟੀ ਵਿਸ਼ੇਸ਼ ਵਲੋਂ ਕੀਤਾ ਗਿਆ ਅਤੇ ਉਸਦਾ ਸਿਹਰਾ ਵੀ ਹਾਸਿਲ ਕਰਨ ਦੀ ਇੱਛਾ ਹੋ ਸਕਦੀ ਹੈ ਅਤੇ ਉਨ੍ਹੰ ਦੀ ਇਹ ਸੋਚ ਵੀ ਹੋ ਸਕਦੀ ਹੈ ਕਿ ਸਾਰਾ ਦੇਸ਼ ਜਿਸ ਤਰ੍ਹਾਂ ਰਾਮ ਦੇ ਰੰਗ ਵਿਚ ਰੰਗਿਆ ਗਿਆ ਉਸ ਨਾਲ ਸ਼ਾਇਦ ਉਨਾਂ ਨੂੰ ਵੱਡਾ ਸਿਆਸੀ ਲਾਭ ਹਾਸਿਲ ਹੋਵੇਗਾ। ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਸਮੁੱਚੇ ਦੇਸ਼ ਵਾਸੀਆਂ ਦੀ ਸ਼ਰਧਾ ਭਗਵਾਨ ਰਾਮ ਵਿਚ ਹੈ ਅਤੇ ਸਭ ਨੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਭਗਵਾਨ ਰਾਮ ਦਾ ਸਵਾਗਤ ਕੀਤਾ ਹੈ। ਇਸ ਲਈ ਇਸਨੂੰ ਲੋਟ ਬੈਂਕ ਵਿਚ ਤਬਦੀਲ ਕਰਨਾ ਮੁਸ਼ਿਕਲ ਹੈ। ਇਸ ਲਈ ਮੰਦਰ ਨਿਰਮਾਣ ਅਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਜੋ ਮਾਹੌਲ ਦੇਸ਼ ਦਾ ਬਣਿਆ ਹੋਇਆ ਹੈ ਉਹ ਆਪਸੀ ਪਿਆਰ, ਸਦਭਾਵਨਾ ਦਾ ਪ੍ਰਤੀਕ ਹੈ ਅਤੇ ਇਹੀ ਸਾਡੇ ਦੇਸ਼ ਦੀ ਖੂਬਸੂਰਤੀ ਹੈ। ਇਸ ਲਈ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here