ਜਗਰਾਉ(ਭਗਵਾਨ ਭੰਗੂ-ਲਿਕੇਸ ਸ਼ਰਮਾ ) ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਦਾ ਸਮਾਚਾਰ ਮਿਲਿਆ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੇ ਏਐੱਸਆਈ ਪ੍ਰਕਾਸ਼ ਸਿੰਘ ਚੌਂਕੀ ਰੇਲਵੇ ਪੁਲਿਸ ਜਗਰਾਓਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਪਸੈਜਰ ਰੇਲ ਗੱਡੀ ਦੀ ਲਪੇਟ ਕਾਰਨ ਜਗਰਾਓਂ ਸਟੇਸ਼ਨ ਤੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ।ਲਾਸ਼ ਨੂੰ ਪਛਾਣ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ।ਏਐਸ ਆਈ ਪ੍ਰਕਾਸ਼ ਸਿੰਘ ਨੇ ਦੱਸਿਆ ਕੀ ਮਿ੍ਤਕ ਅਣਪਛਾਤੇ ਵਿਅਕਤੀ ਉਮਰ 40 ਤੋਂ 45 ਸਾਲ ਹੈ ਜਿਸ ਦੇ ਨੀਲੇ ਰੰਗ ਦੀ ਟੀਮ ਸ਼ਰਟ ਕਾਲੇ ਰੰਗ ਦੀ ਲੋਅਰ ਅਤੇ ਪੀਲੇ ਰੰਗ ਦੇ ਬੂਟ ਪਹਿਨੇ ਹਨ।