ਜਗਰਾਓਂ, 7 ਜੁਲਾਈ ( ਰਾਜੇਸ਼ ਜੈਨ )-ਪੁਲਿਸ ਲਾਈਨ ਵਿਚ ਤਾਇਨਾਤ ਇੰਸਪੈਕਟਰ ਜਗਜੀਤ ਸਿੰਘ ਨੂੰ ਐਸ ਐਸ ਪੀ ਨਵਨੀਤ ਸਿੰਘ ਬੈਂਸ ਦੇ ਨਿਰਦੇਸ਼ ਤੇ ਪੁਲਿਸ ਲਾਈਨ ਤੋਂ ਥਾਣਾ ਸਿਟੀ ਜਗਰਾਓਂ ਦਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਨੂੰ ਥਾਣਾ ਸਿਟੀ ਦੇ ਅਡੀਸ਼ਨਲ ਇੰਚਾਰਜ ਡੀ.ਐਸ.ਪੀ ਦੀਪਕਰਨ ਸਿੰਘ ਤੂਰ ਦੀ ਥਾਂ ਤੇ ਲਗਾਇਆ ਗਿਆ ਹੈ। ਉਨ੍ਹਾਂ ਵਲੋਂ ਅੱਜ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ। ਵਰਨਣਯੋਗ ਹੈ ਕਿ ਇੰਸਪੈਕਟਰ ਜਗਜੀਤ ਸਿੰਘ ਕਰੋਨਾ ਕਾਲ ਦੌਰਾਨ ਵੀ ਥਾਣਾ ਸਿਟੀ ਦੇ ਇੰਚਾਰਜ ਤਾਇਨਾਤ ਸਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਨਿਭਾਈਆਂ ਸ਼ਾਨਦਾਰ ਨਿਸਵਾਰਥ ਸੇਵਾਵਾਂ ਬਦਲੇ ਪੂਰੇ ਸ਼ਹਿਰ ਦੀਆਂ ਲਗਭਗ ਸਾਰੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ।