ਮੁੱਲਾਂਪੁਰ ਦਾਖਾ, 7 ਅਗਸਤ ( ਸਤਵਿੰਦਰ ਸਿੰਘ ਗਿੱਲ ) ਇਸ ਦੁਨੀਆ ਤੇ ਜੋ ਵੀ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਜ਼ਰੂਰ ਹੈ ਪਰ ਕੁਝ ਲੋਕ ਇਸ ਤਰ੍ਹਾਂ ਦੇ ਨਿਰਣੇ ਲੈਕੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਲੋਕੀ ਯਾਦ ਰੱਖਦੇ ਹਨ ਅਜਿਹੇ ਹੀ ਸਨ ਨਾਰੰਗਵਾਲ ਦੇ ਸ.ਅਰਜਨ ਸਿੰਘ ਜੀ ਜਿੰਨ੍ਹਾ ਦੇ ਅਚਾਨਕ ਸਦੀਵੀਂ ਵਿਛੋੜੇ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਅਤੇ ਲੋੜਵੰਦ, ਦ੍ਰਿਸ਼ਟੀਹੀਣ ਇਨਸਾਨਾਂ ਲਈ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਨੂੰ ਦਾਨ ਕਰ ਦਿੱਤੀਆਂ। ਜਿਥੇ ਉਨਾਂ ਦੀਆਂ ਅੱਖਾਂ ਦੋ ਦ੍ਰਿਸ਼ਟੀਹੀਣ ਇਨਸਾਨਾਂ ਦੇ ਬਿਲਕੁਲ ਮੁਫਤ ਟਰਾਂਸਪਲਾਂਟ ਕੀਤੀਆਂ ਗਈਆਂ। ਲੋੜਬੰਦ 2 ਦ੍ਰਿਸ਼ਟੀਹੀਣ ਦੇ ਅੱਖਾਂ ਦੀਆਂ ਪੁਤਲੀਆਂ ਪਾਉਣ ਉਪਰੰਤ
ਡਾ. ਰਮੇਸ਼ ਮੈਡੀਕਲ ਡਾਇਰੈਕਟਰ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਡਾਕਟਰ ਸਾਹਿਬਾਨਾਂ ਅਤੇ ਪੈਰਾ ਮੈਡੀਕਲ ਸਟਾਫ, ਗੈਰ ਸਰਕਾਰੀ ਸਵ੍ਹੈ ਸੇਵੀ ਸੰਸਥਾਵਾਂ, ਮੀਡੀਆ ਅਤੇ ਪੰਜਾਬ ਸਰਕਾਰ ਦੇ ਆਪਸੀ ਸਹਿਯੋਗ ਨਾਲ ਇੱਕ ਰੋਲ ਮਾਡਲ ਦੇ ਤੌਰ ਤੇ ਪੁਨਰਜੋਤ ਅੱਖ ਬੈਂਕ ਵੱਲੋਂ ਅੱਖਾਂ ਦਾਨ ਮਹਾਂ ਦਾਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪੁਨਰਜੋਤ ਆਈ ਬੈਂਕ ਸੁਸਾਇਟੀ, ਲੁਧਿਆਣਾ ਵੱਲੋਂ ਅੱਖਾਂ ਦੀ ਪੁੱਤਲੀ ਬਦਲਣ ਦੇ ਅਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ
ਹੁਣ ਤੱਕ ਲਗਭਗ 7700 ਤੋਂ ਵੱਧ ਅੱਖ ਦਾਨ ਪ੍ਰਾਪਤ ਕਰਕੇ ਉੱਤਰੀ ਭਾਰਤ ਵਿੱਚ ਇੱਕ ਵਿਲੱਖਣ ਪ੍ਰਾਪਤੀ ਹਾਸਿਲ ਕੀਤੀ ਹੈ, ਜੋ ਕਿ ਨਿਸ਼ਕਾਮ ਮਨੁੱਖੀ ਸੇਵਾ ਦੀ ਇੱਕ ਵਧੀਆ ਮਿਸਾਲ ਬਣੀ ਹੈ।