ਮਾਮਲਾ-ਦਸਵੀਂ ਜਮਾਤ ਦੇ ਬੋਰਡ ਵਲੋਂ ਰੋਲ ਨੰਬਰ ਨਾ ਭੇਜੇ ਜਾਣ ਲਈ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਦਾ
ਜਗਰਾਓਂ, 2 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਇਥੋਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਪ੍ਰਾਈਵੇਟ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ 25 ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਨਾਲ ਬੋਰਡ ਵਲੋਂ ਇਮਤਿਹਾਨ ਲਈ ਰੋਲ ਨੰਬਰ ਜਾਰੀ ਨਹੀਂ ਕੀਤੇ ਗਏ ,ਨ। ਜਿਸ ਕਾਰਨ ਇਹ ਸਾਰੇ ਬੱਚੇ ਦਸਵੀਂ ਦੇ ਬੋਰਡ ਦੇ ਇਤਿਹਾਨ ਵਿਚ ਨਹੀਂ ਬੈਠ ਸਕੇ। ਇਸ ਸੰਬਧ ਵਿਚ ਪਹਿਲੇ ਹੀ ਦਿਨ ਤੋਂ ਬੱਚੇ ਅਤੇ ਉਨ੍ਹਾਂ ਦੇ ਮਾਂ-ਬਾਪ ਜਗਰਾਓਂ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨਾਲ ਰਾਬਤਾ ਕਾਇਮ ਕਰ ਰਹੇ ਸਨ ਪਰ ਉਨ੍ਹਾਂ ਵਲੋਂ ਸਿਰਫ ਲਾਰੇ ਲੱਪੇ ਲਗਾ ਕੇ ਹੀ ਸਮਾਂ ਲੰਘਾਇਆ ਜਾ ਰਿਹਾ ਸੀ। ਜਿਸ ਤੋਂ ਪੇ੍ਰਸ਼ਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਂ ਬਾਪ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਮੋਗਾ ਸਾਇਡ ਜੀ ਟੀ ਰੋਡ ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਸ ਉਪਰੰਤ ਪੁਲਿਸ ਵਲੋਂ ਥਾਣਾ ਸਦਰ ਜਗਰਾਓਂ ਵਿਖੇ ਸਕੂਲ ਦੀ ਡਾਇਰੈਕਟਰ ਪਰਮਜੀਤ ਕੌਰ ਅਤੇ ਸਰਪ੍ਰਸਤ ਨਵਦੀਪ ਸਿੰਘ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਇਸ ਸੰਬੰਧੀ ਪੁਲਿਸ ਚੌਕੀਂ ਕਾਉਂਕੇ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਤਮਨਪ੍ਰੀਤ ਕੌਰ ਅਤੇ ਸਮੇਤ ਵਿਦਿਆਰਥੀ 10ਵੀਂ ਕਲਾਸ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਕਾਉਂਕੇ ਕਲਾਂ ਦੇ ਵਿਦਿਆਰਥੀਆਂ ਵਲੋਂ ਦਿਤੀ ਦਰਖਆਸਤ ਵਿਚ ਦੋਸ਼ ਲਗਾਇਆ ਸੀ ਕਿ ਉਹ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਕਾਉਂਕੇ ਕਲਾਂ ਵਿਖੇ ਦਸਵੀ ਕਲਾਸ ਵਿਚ ਪੜ੍ਹਦੇ ਹਨ। ਇਸ ਕਲਾਸ ਦੇ ਸਮੂਹ 25 ਵਿਦਿਆਰਥੀਆਂ ਦੇ ਹੋ ਰਹੇ ਬੋਰਡ ਦੇ ਪੇਪਰਾਂ ਲਈ ਬੋਰਡ ਵਲੋਂ ਉਨ੍ਹਾਂ ਦੇ ਰੋਲ ਨੰਬਰ ਜਾਰੀ ਨਹੀਂ ਕੀਤੇ ਗਏ। ਜਿਸ ਕਾਰਨ ਉਹ ਪੇਪਰਾਂ ਵਿਚ ਨਹੀਂ ਬੈਠ ਸਕੇ। ਇਸ ਸ਼ਿਕਾਇਤ ਦੀ ਪੜਤਾਲ ਤੋਂ ਪਾਇਆ ਗਿਆ ਕਿ ਪਿੰਡ ਕਾਉਂਕੇ ਕਲਾਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ (ਪ੍ਰਾਈਵੇਟ) ਸਕੂਲ ਦੀ ਡਾਇਰੈਕਟਰ ਪਰਮਜੀਤ ਕੌਰ ਅਤੇ ਸਰਪ੍ਰਸਤ ਸਕੂਲ ਨਵਦੀਪ ਸਿੰਘ ਵਾਸੀ ਕਾਉਂਕੇ ਕਲਾਂ ਹਨ। ਇਸ ਸਕੂਲ ਵਿਚ ਪੜ੍ਹਦੇ 25 ਵਿਦਿਆਰਥੀਆਂ ਵਲੋਂ 1200 ਪ੍ਰਤੀ ਮਾਹ ਫੀਸ ਡਾਇਰੈਕਟਰ ਪਰਮਜੀਤ ਕੌਰ ਪਾਸ ਜਮਾਂ ਕਰਵਾ ਕੇ ਰਸੀਦ ਹਾਸਲ ਕਰ ਲਈ ਜਾਂਦੀ ਰਹੀ। ਉਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਵੱਲੋਂ ਆਪਣੇ ਸਲਾਨਾ ਪੇਪਰਾਂ ਦੀ ਕੁੱਲ ਫੀਸ 1600 ਰੁਪੈ ਪ੍ਰਤੀ ਵਿਦਿਆਰਥੀ ਸਕੂਲ ਦੀ ਵਾਈਸ ਪ੍ਰਿੰਸੀਪਲ ਪਰਮਿੰਦਰ ਕੌਰ ਪਾਸ ਜਮਾਂ ਕਰਵਾਈ ਸੀ। ਜਿਸਨੇ ਫੀਸ ਜਮਾਂ ਕਰਾਉਣ ਉਪਰੰਤ ਕੋਈ ਰਸੀਦ ਵਗੈਰਾ ਬੱਚਿਆਂ ਨੂੰ ਨਹੀਂ ਦਿੱਤੀ ਸੀ। ਮਾਰਚ ਮਹੀਨੇ ਦੇ ਸ਼ੁਰੂ ਵਿੱਚ ਸਕੂਲ ਦੀ ਡਾਇਰੈਕਟਰ ਪਰਮਜੀਤ ਕੌਰ ਅਤੇ ਨਵਦੀਪ ਸਿੰਘ ਵੱਲੋਂ ਬੱਚਿਆਂ ਨੂੰ ਬਿਨਾਂ ਰੋਲ ਨੰਬਰ ਦਿੱਤੇ ਸਕੂਲ ਵਿੱਚੋਂ ਫਰੀ ਕਰ ਦਿੱਤਾ। ਉਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਡਾਇਰੈਕਟਰ ਪਰਮਜੀਤ ਕੌਰ ਨਾਲ ਫੋਨ ਰਾਹੀਂ ਸਪੰਰਕ ਕਰਕੇ, ਕੁਝ ਵਿਦਿਆਰਥੀ ਸਕੂਲ ਗਏ ਤਾਂ ਡਾਇਰੈਕਟਰ ਪਰਮਜੀਤ ਕੌਰ ਅਤੇ ਨਵਦੀਪ ਸਿੰਘ ਵੱਲ ਪ੍ਰਿੰਟ ਰੋਲ ਨੰਬਰ ਨਾ ਆਉਣ ਦਾ ਬਹਾਨਾ ਲਗਾ ਕੇ ਕੁਲਦੀਪ ਕੌਰ ਵਾਸੀ ਸਿਧਵਾ ਬੇਟ ਰਾਹੀਂ ਇੱਕ ਪ੍ਰਿੰਟ ਆਊਟ ਲਿਸਟ ਤੋਂ ਬੱਚਿਆਂ ਨੂੰ ਪੇਪਰ ਪਰ ਬੋਲ ਨੰਬਰ ਲਿਖਵਾ ਦਿੱਤੇ ਸਨ ਅਤੇ ਕੁਝ ਵਿਦਿਆਰਥੀਆਂ ਨੂੰ ਰੋਲ ਨੰਬਰ ਲਿਖਾ ਦਿੱਤੇ ਸਨ। ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਪੇਪਰ ਤੋਂ ਇੱਕ ਦਿਨ ਪਹਿਲਾਂ ਡਾਇਰੈਕਟਰ ਪਰਮਜੀਤ ਕੌਰ ਅਤੇ ਨਵਦੀਪ ਸਿੰਘ ਨਾਲ ਬੋਰਡ ਵੱਲੋਂ ਜਾਰੀ ਪ੍ਰਿੰਟਡ ਰੋਲ ਨੰਬਰ ਦੇਣ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਬੱਚਿਆਂ ਨੂੰ ਪ੍ਰੀਖਿਆ ਕੇਂਦਰ ਐਸ.ਬੀ.ਬੀ.ਐਸ. ਖਾਲਸਾ (ਲਾਹੌਰ) ਸੀਨੀਅਰ ਸੈਕੰਡਰੀ ਸਕੂਲ, ਜਗਰਾਉਂ ਵਿਖੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਬੋਰਡ ਵੱਲੋਂ ਜਾਰੀ ਪ੍ਰਿੰਟਡ ਰੋਲ ਨੰਬਰ ਦੇਣ ਦਾ ਯਕੀਨ ਦਿਵਾਇਆ ਗਿਆ ਸੀ। ਪਰ 24 ਮਾਰਚ ਨੂੰ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਦਸਵੀਂ ਕਲਾਸ ਦੇ ਸਾਰੇ ਬੱਚੇ ਪ੍ਰੀਖਿਆ ਕੇਂਦਰ ਖਾਲਸਾ ਸਕੂਲ ਜਗਰਾਉਂ ਗਏ। ਜਿਥੋਂ ਪ੍ਰੀਖਿਆ ਕੇਂਦਰ ਵਿਖੇ ਨਵਦੀਪ ਸਿੰਘ (ਸਰਪ੍ਰਸਤ ਸਕੂਲ) ਹਾਜਰ ਮਿਲਿਆ। ਨਵਦੀਪ ਸਿੰਘ ਨੂੰ ਬੱਚਿਆਂ ਨੇ ਪ੍ਰਿੰਟ ਰੋਲ ਨੰਬਰ ਦੇਣ ਬਾਰੇ ਪੁੱਛਿਆ ਤਾਂ ਉਸਨੇ ਪ੍ਰਿੰਟ ਰੋਲ ਨੰਬਰ ਨਾ ਮਿਲਣ ਕਰਕੇ ਸਕੂਲ ਵਿੱਚ ਲਿਖਵਾਏ ਰੋਲ ਨੰਬਰ ਹੀ ਸੁਪਰਡੈਂਟ ਪ੍ਰੀਖਿਆ ਕੇਂਦਰ ਨੂੰ ਦਿਖਾ ਕਰ ਪੇਪਰ ਵਿੱਚ ਬੈਠਣ ਲਈ ਕਹਿ ਦਿੱਤਾ ਸੀ। ਜਿਸਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੁਪਰਡੈਂਟ ਪ੍ਰੀਖਿਆ ਕੇਂਦਰ ਨੂੰ ਸਕੂਲ ਵੱਲੋਂ ਲਿਖਵਾਏ ਰੋਲ ਨੰਬਰ ਦਿਖਾਏ ਗਏ। ਸੁਪਰਡੈਂਟ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਜਾਰੀ ਲਿਸਟ ਵਿੱਚ ਉਕਤਾਨ ਬੱਚਿਆਂ ਦੇ ਰੋਲ ਨੰਬਰ ਨਾ ਦਰਜ ਹੋਣ ਕਰਕੇ ਪੇਪਰ ਵਿੱਚ ਬੇਠਣ ਦੀ ਇਜਾਜਤ ਨਹੀਂ ਦਿੱਤੀ। ਉਸ ਤੋਂ ਬਾਅਦ ਬੱਚਿਆਂ ਦੇ ਵਾਰ ਵਾਰ ਕਹਿਣ ਤੇ ਨਵਦੀਪ ਸਿੰਘ (ਸਰਪ੍ਰਸਤ ਸਕੂਲ) ਵੱਲੋਂ ਸੁਪਰਡੈਂਟ ਪ੍ਰੀਖਿਆ ਕੇਂਦਰ ਨਾਲ ਗੱਲਬਾਤ ਕੀਤੀ ਗਈ। ਪਰੰਤੂ ਨਵਦੀਪ ਸਿੰਘ ਵੱਲੋਂ ਸੁਪਰਡੈਂਟ ਪ੍ਰੀਖਿਆ ਕੇਂਦਰ ਨੂੰ ਪੁਖਤਾ ਦਸਤਾਵੇਜ ਸਬੂਤ ਨਾ ਦੇਣ ਕਰਕੇ ਬੱਚਿਆਂ ਨੂੰ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੀ ਟਿਊਸ਼ਨ ਫੀਸ, ਪੇਪਰ ਫੀਸ ਦੀ ਰਕਮ ਹੜੱਪ ਕਰਕੇ ਪੜਾਈ ਦਾ ਇੱਕ ਸਾਲ ਖਰਾਬ ਕੀਤਾ ਹੈ। ਜਿਸਤੇ ਸਕੂਲ ਦੀ ਡਾਇਰੈਕਟਰ ਪਰਮਜੀਤ ਕੌਰ ਅਤੇ ਨਵਦੀਪ ਸਿੰਘ ਸਰਪ੍ਰਸਤ ਸਕੂਲ ਵਾਸੀਆਨ ਕਾਉਂਕੇ ਕਲਾ ਖਿਲਾਫ ਧਾਰਾ 420,406,120-ਬੀ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ।
ਇਹ ਹਨ ਸਾਰੇ ਪੀੜਿਤ ਵਿਦਿਆਰਥੀ-ਪਿੰਡ ਕਾਉਂਕੇ ਕਲਾਂ ਦੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਚ ਦਸਵੀਂ ਜਮਾਤ ਵਿਚ ਪੜਣ ਵਾਲੇ 25 ਬੱਚੇ ਤਮੰਨਾਪ੍ਰੀਤ ਕੌਰ ਪੁੱਤਰੀ ਪੂਰਨ ਸਿੰਘ ਵਾਸੀ ਛੋਟੇ ਕਾਉਂਕੇ (ਖੁਰਦ), ਗੁਰਮੀਤ ਸਿੰਘ, ਮੁਸਕਾਨ, ਅਸਪ੍ਰੀਤ ਕੌਰ, ਮਨਜੋਤ ਕੌਰ, ਪ੍ਰਵੀਨ ਕੌਰ, ਸਤਵੀਰ ਕੌਰ, ਜੈਸਮੀਨ ਕੌਰ, ਸੁਪਨਦੀਪ ਕੌਰ, ਲਖਵਿੰਦਰ ਸਿੰਘ, ਰਾਜਵੀਰ ਸਿੰਘ, ਪਵਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਕੁਲਦੀਪ ਸਿੰਘ, ਡਿੰਪਲ ਕੁਮਾਰ, ਸੁਖਪ੍ਰੀਤ ਸਿੰਘ, ਏਕਮਪ੍ਰੀਤ ਸਿੰਘ, ਸੁਖਪ੍ਰੀਤ ਸਿੰਘ (ਛੋਟੇ ਕਾਉਂਕੇ), ਰੂਬਲਪ੍ਰੀਤ ਕੌਰ, ਖੁਸਮਨ ਸਿੰਘ, ਏਕਮਜੋਤ ਸਿੰਘ, ਹਰਜੋਤ ਸਿੰਘ, ਸੁਖਵੀਰ ਸਿੰਘ, ਪ੍ਰਤੀਕ ਸ਼ਰਮਾ, ਜਸਕਰਨ ਸਿੰਘ ਅਤੇ ਅਦਿੱਤਆ ਜੌਨ ਆਦਿ ਪੀੜਤ ਬੱਚੇ ਹਨ। ਜਿੰਨ੍ਹਾਂ ਦਾ ਇਕ ਸਾਲ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਨਾਲ ਖਤਰੇ ਵਿਚ ਹੈ।