ਜਗਰਾਓਂ, 2 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )—ਖਿਡੌਣਾ ਪਿਸਤੌਲ ਦੀ ਨੋਕ ਤੇ ਪੰਜਾਬ ਪੁਲਿਸ ਦੇ ਬਰਖਾਸਤ ਕਮਾਂਡੋ ਅਤੇੇ ਉਸਦੇ ਇਕ ਸਾਥੀ ਨੂੰ ਜਗਰੀਓਂ ਦੀ ਮਲਾਈ ਮੱਖਣ ਫੀਡ ਫੈਕਟਰੀ ਵਿਚ ਲੁੱਟ ਕਰਨ ਦੇ ਦੋਸ਼ ਵਿਚ ਥਾਣਾ ਸਦਰ ਦੀ ਪੁਲਿਸ ਵਲੋਂ ਗਿਰਫਤਾਰ ਕਰਕੇ ਉਨ੍ਹਾਂ ਪਾਸੋਂ ਇਕ ਖਿਡੌਣਾ ਪਿਸਤੌਲ, ਸਟੀਲ ਦੀ ਪਾਇਪ ਅਤੇ ਲੁੱਟੇ ਗਏ 17 ਹਜਾਰ ਰੁਪਏ ਤੋਂ ਇਲਾਵਾ ਵਾਰਦਾਤ ਸਮੇਂ ਉਪਯੋਗ ਕੀਤਾ ਗਿਆ ਮੋਟਰਸਾਇਕਲ ਬਰਾਮਦ ਕਰ ਲਏ ਗਏ ਹਨ। ਇਨ੍ਹਾਂ ਪਾਸੋਂ ਹੋਰ ਪੁੱਛ ਦਿਠ ਲਈ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਕੁਲਵੰਤ ਸਿੰਘ ਨੇ ਜਣਕਾਰੀ ਦਿੰਦੇ ਹੋਏ ਦੱਸਿਆ ਕਿ ਫੀਡ ਫੈਕਟਰੀ ਦੇ ਮਾਲਕ ਓਮ ਪ੍ਰਕਾਸ਼ ਨੇ ਬਿਆਨ ਕੀਤਾ ਕਿ ਸਾਡੀ ਗਰਗ ਇੰਡਸਟਰੀ ਸਿੱਧਵਾਂ ਕਲਾਂ ਵਿਖੇ ਮੇਨ ਜੀ.ਟੀ. ਰੋਡ ਪਰ ਮਲਾਈ ਮੱਖਣ ਨਾਮ ਪਰ ਪਸ਼ੂ ਫੀਡ ਤਿਆਰ ਕਰਨ ਦੀ ਫੈਕਟਰੀ ਹੈ। ਜਿਸ ਵਿੱਚ ਅਸੀ ਜੈ ਪ੍ਰਕਾਸ਼ ਨੂੰ ਸੁਪਰਵਾਈਜਰ ਰੱਖਿਆ ਹੋਇਆ ਹੈ। ਜੋ ਰਾਤ ਸਮੇ ਡਿਊਟੀ ਕਰਦਾ ਹੈ। ਮਿਤੀ 31 ਮਾਰਚ 1 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 2:30 ਵਜੇ ਸਵੇਰੇ ਮੇਰੇ ਭਤੀਜੇ ਪ੍ਰਿੰਸ ਗਰਗ ਨੂੰ ਸੁਪਰਵਾਈਜਰ ਜੈ ਪ੍ਰਕਾਸ਼ ਨੇ ਫੋਨ ਕਰਕੇ ਦੱਸਿਆ ਕਿ ਉਹ ਫੈਕਟਰੀ ਅੰਦਰ ਸੋਫੇ ਤੇ ਸੁੱਤਾ ਪਿਆ ਸੀ ਤਾਂ ਅਚਾਨਕ ਕਿਸੇ ਵਿਅਕਤੀ ਨੇ ਉਸਦੇ ਦੋਨੇ ਹੱਥ ਦੱਬ ਲਏ। ਜਦੋ ਉਹ ਹੱਥ ਛਡਾਉਣ ਲੱਗਾ ਤਾਂ ਉਸਦੇ ਢਿੱਡ ਪਰ ਇੱਕ ਵਿਅਕਤੀ ਨੇ ਰਾਡ ਲੋਹਾ ਦੇ ਦੋ ਵਾਰ ਕੀਤੇ। ਉਨ੍ਹਾਂ ਦੋਵਾਂ ਦੇ ਮੂੰਹ ਕਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਵਿਚੋਂ ਇਕ ਦੇ ਹੱਥ ਵਿੱਚ ਪਿਸਤੌਲ ਅਤੇ ਦੂਸਰੇ ਪਾਸ ਰਾਡ ਫੜੀ ਹੋਈ ਸੀ। ਜਿੰਨਾਂ ਵਿੱਚ ਇੱਕ ਵਿਅਕਤੀ ਨੇ ਉਸ ਨੂੰ ਡਰਾ ਧਮਕਾ ਕੇ ਉਸਦਾ ਮੋਬਾਇਲ ਫੋਨ ਖੋਹ ਲਿਆ ਅਤੇ ਗੱਲੇ ਦੀ ਚਾਬੀ ਮੰਗੀ ਤਾਂ ਉਸ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਗੱਲੇ ਦੀ ਚਾਬੀ ਉਹਨਾਂ ਨੂੰ ਦੇ ਦਿੱਤੀ। ਉਨ੍ਹਾਂ ਨੇ ਦਫਤਰ ਅੰਦਰ ਪਏ ਟੇਬਲ ਦੇ ਗੱਲੇ ਵਿੱਚੋ ਕ੍ਰੀਬ 17 ਹਜਾਰ ਰੁਪਏ ਦੀ ਨਗਦੀ ਲੁੱਟ ਲਈ ਅਤੇ ਫਿਰ ਦੂਸਰੇ ਕਮਰੇ ਅੰਦਰ ਜਾ ਕੇ ਮੇਜ ਦੇ ਦਰਾਜ ਚੈਕ ਕੀਤੇ ਪਰ ਉਹਨਾਂ ਵਿੱਚ ਕੋਈ ਪੈਸਾ ਜਾਂ ਕੀਮਤੀ ਚੀਜ ਨਾ ਮਿਲਣ ਕਰਕੇ ਉਹ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਕਾ ਤੋ ਫਰਾਰ ਹੋ ਗਏ। ਉਸ ਸਮੇਂ ਮੈਂ ਸਮੇਤ ਆਪਣੇ ਭਤੀਜੇ ਪ੍ਰਿੰਸ ਗਰਗ ਦੇ ਫੈਕਟਰੀ ਵਿੱਚ ਗਏ ਤਾਂ ਅਸੀ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਲੱਗਾ ਕਿ ਦੋ ਨੌਜਵਾਨ ਜਿੰਨਾਂ ਦੇ ਮੂੰਹ ਬੰਨੇ ਹੋਏ ਸਨ। ਜੋ ਫੈਕਟਰੀ ਦੀ ਕੰਧ ਟੱਪ ਕੇ ਅੰਦਰ ਆਏ ਅਤੇ ਇੱਕ ਨੌਜਵਾਨ ਨੇ ਚਾਬੀ ਚੁੱਕ ਕੇ ਫੈਕਟਰੀ ਦਾ ਮੇਨ ਗੇਟ ਖੋਲ ਦਿੱਤਾ ਅਤੇ ਉਪਰੋਕਤ ਅਨੁਸਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਆਪਣੇ ਤੌਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਲੁੱਟ ਕਰਨ ਵਾਲੇ ਇਕ ਨੌਜਵਾਨ ਦਾ ਨਾਮ ਕੁਲਜਿੰਦਰ ਸਿੰਘ ਉਰਫ ਕਿੰਦਾ ਨਿਵਾਸੀ ਹਾਂਸ ਕਲਾਂ ਹੈ ਅਤੇ ਦੂਸਰਾ ਅਮਨਦੀਪ ਸਿੰਘ ਉਰਫ ਅਮਨਾ ਨਿਵਾਸੀ ਸਿੱਧਵਾਂ ਕਲਾਂ ਹੈ। ਇਨ੍ਹਾਂ ਦੋਵਾਂ ਖਿਲਾਫ ਮੁਕਦਮਾ ਦਰਜ ਕਰਕੇ ਇਨ੍ਹਾਂ ਨੂੰ ਮੋਟਰਸਾਇਕਲ ਤੇ ਜਾਂਦੇ ਹੋਏ ਬਾਰਦੇਕੇ ਨਹਿਰ ਪੁਲ ਨਜ਼ਦੀਕ ਤੋਂ ਗਿਰਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਕੁਲਜਿੰਦਰ ਸਿੰਘ ਉਰਫ ਕਿੰਦਾ ਇਸੇ ਫੈਕਟਰੀ ਵਿਚ ਕੰਮ ਕਰਦਾ ਸੀ। ਜਿਸਨੂੰ ਤਿੰਨ ਮਹੀਨੇ ਪਹਿਲਾਂ ਕੰਮ ਤੋਂ ਹਟਾ ਦਿਤਾ ਗਿਆ ਸੀ ਜਦੋਂ ਕਿ ਅਮਨਦੀਪ ਸਿੰਘ ਪੰਜਾਬ ਪੁਲਿਸ ਦਾ ਬਰਖਾਸਤ ਕਮਾਂਡੋ ਹੈ। ਜੋ ਕਿ ਬਹਾਦਰਗੜ੍ਹ ਵਿਖੇ ਤੈਨਾਤ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਇਸਨੂੰ ਜਿਆਦਾ ਗੈਰ ਹਾਜਰ ਰਹਿਣ ਕਰਕੇ ਵਿਭਾਗ ਵਲੋਂ ਬਰਖਾਸਤ ਕਰ ਦਿਤਾ ਗਿਆ ਸੀ।