ਜਗਰਾਉਂ, 3 ਅਪ੍ਰੈਲ ( ਰਾਜਨ ਜੈਨ)-ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਨਵੇਂ ਵਿੱਦਿਅਕ ਵਰ੍ਹੇ 2023—24 ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਤੇ ਸ੍ਰੀ ਸ਼ੁਖਮਣੀ ਸਾਹਿਬ ਜੀ ਦੇ ਪਾਠ ਅਤੇ ਭੋਗ ਪਾਏ ਗਏ।ਸਮੂਹ ਮਾਤਾ ਪਿਤਾ ਸਾਹਿਬਾਨ ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਹਾਜਰੀ ਲਗਾਈ ਗਈ।ਆਏ ਹੋਏ ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਸਪਰਿੰਗ ਡਿਊ ਸਕੂਲ ਪਿੱਛਲੇ 23 ਸਾਲਾਂ ਤੋਂ ਇਲਾਕੇ ਦੀ ਇੱਕ ਸਿਰਕੱਢ ਸੰਸਥਾ ਹੈ।ਜਿਸ ਵਿੱਚ ਹਜਾਰਾਂ ਹੀ ਵਿਦਿਆਰਥੀ ਪੜਦੇ ਡਾਕਟਰ, ਇੰਜੀਨੀਅਰ ਅਤੇ ਅਫਸਰ ਬਣ ਚੁੱਕੇ ਹਨ। ਇਸ ਦੇ ਨਾਲ ਹੀ ਹਰ ਸਾਲ ਕਾਫੀ ਵਿਦਿਆਰਥੀ ਬਾਹਰਲੇ ਦੇਸ਼ਾਂ ਵਿੱਚ ਪੜਨ ਲਈ ਜਾਂਦੇ ਹਨ।ਸਕੂਲ ਅਧਿਆਪਕਾਂ ਵਲੋਂ ਦਿੱਤੀ ਜਾਣ ਵਾਲੀ ਉਚੇਰੀ ਸਿੱਖਿਆ ਕਾਰਨ ਹੀ ਵਿਦਿਆਰਥੀ ਬਾਰਵੀਂ ਕਲਾਸ ਤੋ ਬਾਅਦ ਜਿੱਥੇ ਆਇਲਟਸ ਵਿੱਚ ਵਧੀਆ ਬੈਂਡ ਲੈੈਦੇ ਹਨ।ਉਥੇ ਨਾਲ ਹੀ ਬਾਹਰਲੇ ਮੁਲਕਾਂ ਵਿੱਚ ਪੜ ਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਹਨ। ਉਹਨਾਂ ਵਲੋਂ ਸਾਰੇ ਮਾਤਾ ਪਿਤਾ ਸਾਹਿਬਾਨ ਅਧਿਆਪਕ ਅਤੇ ਵਿਦਿਆਰਥੀਆਂ ਨੁੂੰ ਨਵੇਂ ਸੈਸ਼ਨ ਦੀ ਵਧਾਈ ਦਿੱਤੀ। ਇਸਦੇ ਨਾਲ ਹੀ ਪਿਛਲੇ ਸਾਲ ਦੇ ਵਧੀਆ ਰਿਜਲਟ ਲਈ ਸ਼ੁਕਰਾਨੇ ਅਤੇ ਨਵੇਂ ਸੈਸ਼ਨ ਲਈ ਅਰਦਾਸ ਬੇਨਤੀ ਕੀਤੀ ਗਈ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਪਿਤਾ ਸਾਹਿਬਾਨ ਨੂੰ ਤਜਰਬੇਕਾਰ ਅਤੇ ਵਿੱਦਿਆ ਦੇ ਖੇਤਰ ਵਿੱਚ ਕਈ ਸਾਲਾਂ ਤੋ ਕੰਮ ਕਰ ਰਹੇ ਵਧੀਆ ਸਕੂਲਾਂ ਵਿੱਚ ਹੀ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣਾ ਚਾਹੀਦਾ ਹੈ।ਇਸ ਸੰਬੰਧਤ ਸੀ.ਬੀ.ਐਸ.ਈ ਵਲੋਂ ਵੀ ਐਡਵਾਜਿਰੀ ਜਾਰੀ ਕੀਤੀ ਹੋਈ ਹੈ। ਇਸ ਮੌਕੇੇ ਤੇ ਮਾਤਾ ਪਿਤਾ ਸਾਹਿਬਾਨ ਅਤੇ ਇਲਾਕੇ ਦੇ ਲੋਕਾਂ ਵਿੱਚ ਇਸ ਸੰਸਥਾ ਅੰਦਰ ਦਾਖਲੇ ਕਰਵਾਉਣ ਲਈ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈੇਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ। ਆਪਣੇ ਸੰਬੋਧਨ ਵਿੱਚ ਚੇਅਰਮੈਨ ਸਾਹਿਬ ਨੇ ਕਿਹਾ ਕਿ ਜਿਵੇਂ 23 ਸਾਲਾਂ ਤੋ ਸਕੂਲ ਇਲਾਕੇ ਵਿੱਚ ਵਧੀਆ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਉਸੇ ਤਰਾਂ ਆਉਣ ਵਾਲੇ ਸਾਲਾਂ ਵਿੱਚ ਵੀ ਵਧੀਆ ਕਾਰਗੁਜਾਰੀ ਕਰਦਾ ਰਹੇਗਾ। ਉਹਨਾਂ ਨੇ ਅੱਗੇ ਕਿਹਾ ਕਿ ਸਕੂਲ ਦੀ ਫੀਸ ਮਾਤਾ ਪਿਤਾ ਸਾਹਿਬਾਨ ਦੇ ਪਹੁੰਚ ਅੰਦਰ ਹੋਣ ਕਰਕੇ ਇਲਾਕੇ ਦੀ ਇੱਕ ਵਧੀਆ ਸੰਸਥਾ ਹੈ।ਇਸ ਸੰਬੰਧਤ ਪਿਛਲੇ ਸਾਲ ਸਕੂਲ ਨੂੰ ਘੱਟ ਫੀਸ ਵਿੱਚ ਵਧੀਆ ਸਿੱਖਿਆ ਅਤੇ ਸਹੂਲਤਾਵਾਂ ਦੇਣ ਕਾਰਨ ਫੈਪ ਅਫਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਤੇ ਮੈਡਮ ਬਲਜੀਤ ਕੌਰ, ਕੁਲਦੀਪ ਕੌਰ, ਜਗਸੀਰ ਸ਼ਰਮਾਂ, ਰਵਿੰਦਰ ਸਿੰਘ, ਇੰਦਰਪ੍ਰੀਤ ਸਿੰਘ ਆਦਿ ਸਹਿਤ ਪੂਰਾ ਸਟਾਫ ਹਾਜਿਰ ਸੀ।