ਲੁਧਿਆਣਾ , 27 ਦਸੰਬਰ ( ਬੌਬੀ ਸਹਿਜਲ ) -ਪੰਜਾਬ ਸੁਬਾਰਡੀਨੇਟ ਸਰਵਸਿਜ਼ ਫ਼ੈਡਰੇਸ਼ਨ 1680 ਸੈਕਟਰ 22 ਬੀ , ਚੰਡੀਗਡ਼੍ਹ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਫੈਡਰੇਸ਼ਨ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ ਤੇ ਸੂਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸੂਬਾਈ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਤੇ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ , ਗੁਰਪ੍ਰੀਤ ਸਿੰਘ ਮੰਗਵਾਲ ਤੇ ਗੁਰਮੇਲ ਸਿੰਘ ਮੈਲਡੇ ,ਵਿੱਤ ਸਕੱਤਰ ਮਨਜੀਤ ਸਿੰਘ ਗਿੱਲ ,ਪ੍ਰਵੀਨ ਕੁਮਾਰ ਲੁਧਿਆਣਾ,ਪਾਵਰਕੌਮ ਅਤੇ ਟ੍ਰਾਂਸਕੋ ਪੈਨਸਨਰ ਯੂਨੀਅਨ ਵੱਲੋਂ ਅਮਰੀਕ ਸਿੰਘ ਮਸੀਤਾਂ ਤੇ ਵੇਦ ਪ੍ਰਕਾਸ਼ ਜਲੰਧਰ ਨੇ ਕਿਹਾ ਕਿ ਜੱਥੇਬੰਦੀਆਂ ਵੱਲੋਂ ਪੰਜਾਬ ਦੀਆਂ ਪਿਛਲੀਆਂ ਹੁਕਮਰਾਨ ਅਕਾਲੀ -ਭਾਜਪਾ ਗਠਜੋੜ ਤੇ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਆਸ਼ਾ ਵਰਕਰਾਂ , ਆਸ਼ਾ ਫੈਸੀਲੇਟਰਾਂ , ਮਿਡ ਡੇ ਮੀਲ ਵਰਕਰਾਂ , ਆਂਗਣਵਾੜੀ ਵਰਕਰਾਂ , ਹੈਲਪਰਾਂ , ਵੱਖ ਵੱਖ ਵਿਭਾਗਾਂ ਤੇ ਬੋਰਡਾਂ ਵਿੱਚ ਕੰਪਨੀਆਂ ਵੱਲੋਂ ਭਰਤੀ ਕੀਤੇ ਗਏ ਆਊਟਸੋਰਸਿੰਗ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਬੰਦ ਕਰਵਾਕੇ ਮਸਲੇ ਦਾ ਪੱਕਾ ਹੱਲ ਕਰਨ , ਸਮੂਹ ਕੱਚੇ ਅਤੇ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ , ਪੁਰਾਣੀ ਪੈਨਸ਼ਨ ਸਕੀਮ ਦਾ ਹੂਬਹੂ ਨੋਟੀਫਿਕੇਸ਼ਨ ਜਾਰੀ ਕਰਨ , ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੁੱਖ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ । ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਪਣੇ 9 ਮਹੀਨਿਆਂ ਦੇ ਕਾਰਜਕਾਲ ਦੌਰਾਨ ਪਿਛਲੀਆਂ ਰਵਾਇਤੀ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਤੇ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਕਠਪੁਤਲੀ ਵਾਂਗ ਖੇਡ ਰਹੀ ਹੈ । ਆਗੂਆਂ ਨੇ ਕਿਹਾ ਕਿ ਡੀ.ਏ. ਦਾ ਬਕਾਇਆ ਅਤੇ ਮਾਨਯੋਗ ਹਾਈਕੋਰਟ ਵੱਲੋਂ ਜੁਲਾਈ 2015 ਤੋਂ 119%ਡੀਏ ਦਾ ਫ਼ੈਸਲਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜਨਰਲਾਈਜ ਨਹੀਂ ਕੀਤਾ ਜਾ ਰਿਹਾ।
ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਵੱਲੋਂ 7 ਜਨਵਰੀ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿੱਚ ਕੀਤੀ ਜਾਣ ਵਾਲੀ ਸੂਬਾਈ ਰੈਲੀ ਪੰਜਾਬ ਵਿੱਚ ਪੈ ਰਹੀ ਸੱਘਣੀ ਧੁੰਦ ਅਤੇ ਖਰਾਬ ਮੌਸਮ ਨੂੰ ਵੇਖਦੇ ਹੋਏ ਤਬਦੀਲੀ ਕਰਕੇ ਅਗਲੀ ਸੂਬਾਈ ਰੈਲੀ ਮਾਨ ਸਰਕਾਰ ਨੂੰ ਜਗਾਓਣ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਸਹਿਰ 29 ਜਨਵਰੀ ਨੂੰ ਸੰਗਰੂਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ । ਇਸ ਰੈਲੀ ਦੀ ਤਿਆਰੀ ਲਈ 7 ਜਨਵਰੀ ਤੋਂ 21 ਜਨਵਰੀ ਤੱਕ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ।ਮੀਟਿੰਗ ਸੁਰੂ ਕਰਨ ਤੋਂ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਮੁਲਾਜ਼ਮ/ਮਜਦੂਰ ਆਗੂਆਂ ਸਾਥੀ ਗੁਰਮੇਲ ਸਿੰਘ ਧਾਲੀਵਾਲ,ਕਾ.ਰੂਪ ਸਿੰਘ ਰੂਪਾ,ਕਾ.ਸੰਤੋਖ ਸਿੰਘ ਸੰਘੇੜਾ,ਅਤੇ ਹਰੀ ਬਹਾਦਰ ਮੋਗਾ ਦੀ ਧਰਮਪਤਨੀ ਨੂੰ 2 ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ।ਮੀਟਿੰਗ ਨੇ ਸਰਵ ਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਫਿਰੋਜ਼ਪੁਰ ਪੂਲਿਸ ਵੱਲੋਂ ਝੂਠੀ ਸਿਕਾਇਤ ਦੇ ਅਧਾਰਤ ਫੈਡਰੇਸ਼ਨ ਆਗੂਆਂ ਰਾਮ ਪ੍ਰਸਾਦ ਅਤੇ ਨਰਿੰਦਰ ਸਰਮਾਂ ਤੇ ਕੇਸ ਦਰਜ ਕਰਨ ਦੀ ਸਖਤ ਨਿੰਦਾ ਕੀਤੀ ਅਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ । ਇਸੇ ਤਰਾਂ ਖੇਡ ਵਿਭਾਗ ਪੰਜਾਬ ਦਾ ਮੁੱਖ ਦਫ਼ਤਰ ਮੋਹਾਲੀ ਤੋਂ ਵਿਭਾਗ ਦੀ ਅਪਣੀ ਬਿਲਡਿੰਗ ਸੈਕਟਰ-42 ਚੰਡੀਗੜ੍ਹ ਵਿਖੇ ਤਬਦੀਲ ਕਰਨ ਦੀ ਮੰਗ ਕੀਤੀ,ਕਿਉਂਕਿ ਦਫਤਰ ਮੋਹਾਲੀ ਤਬਦੀਲ ਕਰਨ ਨਾਲ 70 ਕਰਮਚਾਰੀਆਂ ਦੀ 10 ਹਜਾਰ ਮਹੀਨਾਂ ਤਨਖਾਹ ਘਟ ਗਈ ਹੈ। ਇਸੇ ਤਰ੍ਹਾਂ ਐਸ.ਜੀ.ਪੀ.ਸੀ.ਅਧੀਨ ਚੱਲ ਰਹੇ ਮਾਤਾ ਗੁਜਰੀ ਕਾਲਜ ਫਤਿਹਗੜੁ ਸਾਹਿਬ ਵਿੱਚ ਹੋ ਰਹੀਆਂ ਧਾਂਦਲੀਆਂ ਵਿਰੁੱਧ ਅਵਾਜ ਬੁਲੰਦ ਕਰਨ ਤੇ ਮੁਲਾਜਮ ਆਗੂ ਬੀਬੀ ਜਗਜੀਤ ਕੌਰ ਦੀ ਬਦਲੀ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਚੰਦਨ ਸਿੰਘ ਚੰਡੀਗੜ੍ਹ,ਰਮੇਸ ਕੁਮਾਰ ਬਰਨਾਲਾ,
ਹਰਵਿੰਦਰ ਸ਼ਰਮਾ ਫ਼ਰੀਦਕੋਟ , ਸੁਰਿੰਦਰ ਸਿੰਘ ਬੈਂਸ,ਅਮਰਜੀਤ ਸਿੰਘ ਲੁਧਿਆਣਾ,ਕੁਲਦੀਪ ਸਿੰਘ ਸਹਿਦੇਵ ,ਪਰਮਿੰਦਰ ਸਿੰਘ ਸੋਢੀ ,ਸੁਖਜਿੰਦਰ ਸਿੰਘ ਖਾਨਪੁਰ ,ਪਰਮਿੰਦਰਪਾਲ ਸਿੰਘ ਕਾਲੀਆ,ਸੁਭਾਸ ਮੱਟੂ,ਜਸਪਾਲ ਸੰਧੂ ਜਲੰਧਰ,ਸੁਖਜਿੰਦਰ ਸਿੰਘ ਫਾਜਿਲਕਾ,ਸੰਜੀਵ ਕੁਮਾਰ ਬਠਿੰਡਾ, ਰਾਕੇਸ ਧਵਨ ਅਮ੍ਰਿਤਸਰ,ਅਮਨਦੀਪ ਬੁਢਲਾਡਾ,ਜੋਰਾ ਸਿੰਘ ਬੱਸੀਆਂ,ਉਧੇ ਭਾਨ ਮਲੋਟ ਆਦਿ ਸ਼ਾਮਲ ਸਨ ।

