ਜਗਰਾਓਂ, 7 ਅਗਸਤ ( ਮੋਹਿਤ ਜੈਨ)-ਐੱਲਐੱਸਐੱਸ ਲੇਡੀਜ਼ ਮੈਂਬਰ ਮਧੂ ਗਰਗ, ਏਕਤਾ ਅਰੋੜਾ, ਆਰਤੀ ਅਰੋੜਾ, ਡਾ: ਅੰਜੂ ਗੋਇਲ, ਰੋਜ਼ੀ ਗੋਇਲ, ਪ੍ਰਵੀਨ ਗੁਪਤਾ, ਕਿਰਨ ਕੱਕੜ, ਊਸ਼ਾ ਗੁਪਤਾ, ਰਿਤੂ ਗੋਇਲ, ਸਮਿੰਦਰ ਕੌਰ ਢਿੱਲੋਂ, ਇੰਦਰਪ੍ਰੀਤ ਕੌਰ ਭੰਡਾਰੀ, ਨੀਨਾ ਮਿੱਤਲ, ਬਿੰਦੀਆਂ ਕਪੂਰ ਅਤੇ ਰੇਖਾ ਟੰਡਨ ਦੀ ਅਗਵਾਈ ਹੇਠ ਮਹਿਲਾਵਾਂ ਨੇ ਤੀਜ ਦਾ ਤਿਉਹਾਰ ਮਨਾਇਆ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਕਈ ਟਾਈਟਲ ਇਨਾਮ ਜਿੱਤੇ | ਪੰਜਾਬੀ ਪਹਿਰਾਵੇ ਵਿਚ ਸਜ ਧਜ ਕੇ ਆਈਆਂ ਮਹਿਲਾਵਾਂ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਕਈ ਸਭਿਆਚਾਰਕ ਆਈਟਮ ਪੇਸ਼ ਕਰ ਕੇ ਆਪਣੀ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ| ਇਸ ਮੌਕੇ ਵੱਖ ਵੱਖ ਮੁਕਾਬਲਿਆਂ ਚੋਂ ਰੀਤੂ ਸ਼ਰਮਾ ਨੇ ਬੈੱਸਟ ਪੰਜਾਬੀ ਮੁਟਿਆਰ, ਫ਼ੈਸ਼ਨ ਕੁਵੀਨ ਤੇ ਆਤਮ ਵਿਸ਼ਵਾਸ ਰਾਣੀ ਦਾ ਖ਼ਿਤਾਬ ਪੂਜਾ ਜੈਨ ਨੇ, ਹਾਸਿਆਂ ਦੀ ਮਲਿਕਾ ਅਤੇ ਸੈਲਫੀ ਕੁਵੀਨ ਦਾ ਖ਼ਿਤਾਬ ਊਸ਼ਾ ਗੁਪਤਾ, ਸ਼ਾਹੀ ਮਜਾਜਣ ਦਾ ਖ਼ਿਤਾਬ ਅੰਜੂ ਗੋਇਲ ਨੇ, ਰੰਗਾਂ ਦੀ ਰਾਣੀ ਦਾ ਖ਼ਿਤਾਬ ਪਰਵੀਨ ਗੁਪਤਾ ਨੇ, ਐੱਲਐੱਸਐੱਸ ਪਰਿਵਾਰ ਦੀ ਰਾਣੀ ਦਾ ਖ਼ਿਤਾਬ ਹਿਨਾ ਗੋਇਲ ਨੇ, ਬੋਲੀਆਂ ਦੀ ਰਾਣੀ ਦਾ ਖ਼ਿਤਾਬ ਮਧੂ ਗਰਗ ਨੇ ਗਿੱਧਿਆਂ ਦੀ ਰਾਣੀ ਦਾ ਖ਼ਿਤਾਬ ਅੰਜੂ ਗੋਇਲ ਨੇ ਆਪਣੇ ਨਾਮ ਕੀਤਾ| ਇਸ ਮੌਕੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ ਅਤੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਮਹਿਲਾਵਾਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਅਨਮੋਲ ਸਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਸੁਸਾਇਟੀ ਜਿੱਥੇ ਸਮਾਜ ਭਲਾਈ ਦੇ ਕੰਮਾਂ ਨਿਰਵਿਘਨ ਕਰ ਰਹੀ ਹੈ ਉੱਥੇ ਸੁਸਾਇਟੀ ਦੇ ਪਰਿਵਾਰਾਂ ਦੇ ਮਨੋਰੰਜਨ ਲਈ ਸਮੇਂ ਸਮੇਂ ਸਮਾਗਮ ਕਰਵਾਉਂਦੀ ਰਹਿੰਦੀ ਹੈ| ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਪਰਿਵਾਰ ਸਮੇਤ ਹਾਜ਼ਰ ਸਨ ।