ਜਗਰਾਓਂ, 4 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ )-ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਆਪਣੇ ਦਫਤਰ ਵਿਖੇ ਇੱਕ ਮੀਟਿੰਗ ਈਓ ਸੁਖਦੇਵ ਸਿੰਘ ਰੰਧਾਵਾ ਗੀ ਅਗੁਵਾਈ ਹੇਠ ਹੋਈ ਜਿਸ ਵਿਚ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ, ਟਰੈਫਿਕ ਪੁਲਿਸ ਅਧਿਕਾਰੀ, ਰੇਹੜੀ ਯੂਨੀਅਨ ਦੇ ਨੁਮਾਂਇੰਦੇ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਨੁਮਾਂਇੰਦੇ, ਮਸ਼ੀਨਰੀ ਟਰੇਡਜ ਐਸੋਸੀਏਸ਼ਨ ਦੇ ਨੁਮਾਂਇੰਦੇ ਅਤੇ ਦਫਤਰੀ ਅਧਿਕਾਰੀ ਹਾਜਰ ਹੋਏ। ਪਿਛਲੇ ਸਮੇਂ ਵਿਚ ਨਗਰ ਕੌਂਸਲ ਦੇ ਸਟਾਫ ਵਲੋਂ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਸੜਕਾਂ ਤੋਂ ਆਰਜੀ ਇਨਕਰੋਚਮੈਂਟਾਂ ਹਟਾਉਣ ਲਈ ਚਲਾਈ ਗਈ ਮੁਹਿੰਮ ਦੀ ਸਮਿਖਿਆ ਕੀਤੀ ਗਈ ਜੋ ਕਿ ਕੁਝ ਦਿਨਾਂ ਬਾਅਦ ਹੀ ਇਹ ਮੁਹਿੰਮ ਬੰਦ ਕਰ ਦਿੱਤੀ ਗਈ। ਜਿਸ ਕਰਕੇ ਦੁਕਾਨਾਂਦਾਰਾਂ ਅਤੇ ਰੇਹੜੀ ਵਾਲਿਆਂ ਵਲੋਂ ਦੁਬਾਰਾ ਸੜਕਾਂ ਤੇ ਆਰਜੀ ਇਨਕਰੋਚਮੈਂਟਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਸ਼ਹਿਰ ਅੰਦਰ ਟਰੈਫਿਕ ਦੀ ਕਾਫੀ ਸਮੱਸਿਆ ਪੇਸ਼ ਆ ਰਹੀ ਹੈ। ਇਸ ਮੌਕੇ ਹਾਜਰ ਟਰੈਫਿਕ ਪੁਲਿਸ ਅਧਿਕਾਰੀਆਂ ਵਲੋਂ ਇਹ ਭਰੋਸਾ ਦੁਆਇਆ ਗਿਆ ਕਿ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਉਹਨਾਂ ਵਲੋਂ ਦਫਤਰ ਨਗਰ ਕੌਂਸਲ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਹਾਜਰ ਕੌਂਸਲਰ ਸਾਹਿਬਾਨ, ਸ਼ਹਿਰ ਦੇ ਮੋਹਤਵਾਰ ਵਿਅਕਤੀਆਂ, ਰੇਹੜੀ ਐਸੋਸੀਏਸ਼ਨ, ਰਿਟੇਲ ਕਰਿਆਨਾ ਐਸੋਸੀਏਸ਼ਨ, ਮਸ਼ੀਨਰੀ ਟਰੇਡਜ ਐਸੋਸੀਏਸ਼ਨ ਦੇ ਨੁਮਾਂਇੰਦਿਆਂ ਵਲੋਂ ਕਿਹਾ ਗਿਆ ਕਿ ਇਸ ਮੁਹਿੰਮ ਨੂੰ ਲਗਾਤਾਰ ਚਲਾਇਆ ਜਾਵੇ ਅਤੇ ਇੱਕ ਏਰੀਏ ਨੂੰ ਪੂਰੀ ਤਰ੍ਹਾਂ ਕਲੀਅਰ ਕਰਨ ਉਪਰੰਤ ਹੀ ਅਗਲੇ ਏਰੀਏ ਵਿੱਚ ਜਾਇਆ ਜਾਵੇ। ਇਸ ਮੌਕੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਵਲੋਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਅੰਦਰ ਚੈਕਿੰਗ ਕਰਵਾ ਕੇ ਨਜਾਇਜ ਰੇਹੜੀਆਂ ਨੂੰ ਹਟਾਇਆ ਜਾਵੇ। ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸੜਕਾਂ ਤੇ ਰੱਖੇ ਗਏ ਸਮਾਨ ਨੂੰ ਹਟਾਉਣ ਲਈ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਜਾਵੇ। ਜੇਕਰ ਵਾਰ-ਵਾਰ ਹਦਾਇਤ ਕਰਨ ਤੇ ਕਿਸੇ ਦੁਕਾਨਦਾਰ ਵਲੋਂ ਆਪਣਾ ਸਮਾਨ ਦੁਕਾਨ ਦੇ ਬਾਹਰ ਸੜਕ ਤੇ ਰੱਖਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕਰਕੇ ਮਾਨਯੋਗ ਅਦਾਲਤ ਵਿੱਚ ਭੇਜਿਆ ਜਾਵੇ। ਇਸ ਸਬੰਧੀ ਰਜਿਸਟਰ ਵੀ ਮੈਨਟੇਨ ਕੀਤਾ ਜਾਵੇ। ਇਸ ਮੌਕੇ ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ, ਕੁਮਾਰ ਸਿੰਘ ਟਰੈਫਿਕ ਪੁਲਿਸ ਅਧਿਕਾਰੀ, ਸੁਖਵਿੰਦਰ ਸਿੰਘ ਟਰੈਫਿਕ ਪੁਲਿਸ ਅਧਿਕਾਰੀ, ਹਰੀਸ਼ ਕੁਮਾਰ ਕਲਰਕ, ਮਨੋਹਰ ਸਿੰਘ ਟੱਕਰ ਪ੍ਰਧਾਨ ਰਿਟੇਲ ਕਰਿਆਨਾ ਐਸੋਸੀਏਸ਼ਨ, ਵਿਨੋਦ ਜੈਨ ਸੈਕਟਰੀ ਰਿਟੇਲ ਕਰਿਆਨਾ ਐਸੋਸੀਏਸ਼ਨ, ਸੁਮਿਤ ਜੈਨ ਪ੍ਰਧਾਨ ਮਸ਼ੀਨਰੀ ਟਰੇਡਰਜ਼ ਐਸੋਸੀਏਸ਼ਨ, ਦਮਨਦੀਪ ਸਿੰਘ ਸੈਕਟਰੀ ਮਸ਼ੀਨਰੀ ਟਰੇਡਰਜ਼ ਐਸੋਸੀਏਸ਼ਨ, ਬਲਬੀਰ ਸਿੰਘ ਬੀਰਾ ਰੇਹੜੀ ਯੂਨੀਅਨ, ਸਨੀ ਪਦਾਰ, ਸਚਿਨ ਕੁਮਾਰ, ਸਰਵਨ ਕੁਮਾਰ ਆਦਿ ਮੌਜੂਦ ਸਨ।