ਜਗਰਾਉਂ, 17 ਜੁਲਾਈ ( ਜਗਰੂਪ ਸੋਹੀ)-ਜਗਰਾਉਂ ਨੇੜੇ ਪੈਂਦੇ ਪਿੰਡ ਲੰਮਾ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 21 ਦਿਨ ਵਿਸ਼ਰਾਮ ਕੀਤਾ ਅਤੇ ਮੁਗਲ ਰਾਜ ਦੀ ਜੜ੍ਹ ਪੁੱਟੀ ਸੀ। ਉਸ ਪਿੰਡ ਵਿੱਚੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਰਾਸ਼ਨ ,ਪਾਣੀ , ਦੁੱਧ ,ਦਵਾਈਆਂ ਦੀ ਸੇਵਾ ਜਾਰੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਲੰਮਾ ਦੇ ਸਮਾਜਸੇਵੀ ਇੰਦਰਜੀਤ ਲੰਮਾ ਨੇ ਦੱਸਿਆ ਜਦੋਂ ਵੀ ਪੰਜਾਬ ਦੇ ਲੋਕਾਂ ਤੇ ਮਾੜਾ ਸਮਾਂ ਆਇਆ ਪਿੰਡ ਦੇ ਨਗਰ ਨਿਵਾਸੀ ਅਤੇ ਐਨ ਆਰ ਆਈ ਕਰ ਟਾਇਮ ਅੱਗੇ ਹੋਕਿ ਸਹਿਯੋਗ ਦਿੰਦੇ ਆਏ ਰਹੇ ਹਨ ਅਤੇ ਹੁਣ ਵੀ ਪੰਜਾਬ ਦਾ ਕੁਝ ਹਿੱਸਾ ਕੁਦਰਤ ਦੀ ਮਾਰ ਹੇਠ ਆ ਗਿਆ ਅਤੇ ਪਿੰਡ ਲੰਮਾ ਵੱਲੋਂ ਉਹਨਾਂ ਇਲਾਕਿਆਂ ਵਿੱਚ ਲਗਾਤਾਰ ਸੇਵਾ ਜਾਰੀ ਹੈ। ਇਸ ਮੌਕੇ ਡਾਕਟਰ ਹਰਪਾਲ ਸਿੰਘ, ਹੈਪੀ ਲੰਮਾ, ਸੰਦੀਪ ਸਿੰਘ ਢਿੱਲੋਂ,ਮਨੀ ਤੱਤਲਾ ਆਦਿ ਹਾਜ਼ਰ ਸਨ।