ਜਗਰਾਓਂ, 17 ਜੁਲਾਈ ( ਮੋਹਿਤ ਜੈਨ )-ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਕੱਤਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਅਰੋੜਾ ਪ੍ਰਾਪਰਟੀ ਅਡਾਇਜ਼ਰ ਵਿਖੇ ਨੀਟ ਯੂਜੀ 2023 ਦੀ ਪ੍ਰੀਖਿਆ ਵਿੱਚ ਗ੍ਰੇਡ ਪ੍ਰਾਪਤ ਕਰਨ ਵਾਲੇ ਜਗਰਾਉਂ ਦੇ ਵਿਦਿਆਰਥੀ ਸਮਰਥ ਜੈਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਰੋੜਾ ਨੇ ਕਿਹਾ ਕਿ ਸਮਰਥ ਜੈਨ ਨੇ ਨੀਟ ਯੂਜੀ 2023 ਦੀ ਪ੍ਰੀਖਿਆ ਵਿੱਚ 720 ਵਿੱਚੋਂ 680 ਅੰਕ ਪ੍ਰਾਪਤ ਕਰਕੇ 1541 ਰੈਂਕ ਪ੍ਰਾਪਤ ਕਰਕੇ ਪੂਰੇ ਦੇਸ਼ ਵਿੱਚ ਜਗਰਾਉਂ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਸ਼ਹਿਰ ਦੇ ਪ੍ਰਸਿੱਧ ਜੈਨ ਪਰਿਵਾਰ ਦੇ ਲੜਕੇ ਨੇ ਵੱਡੀ ਪ੍ਰਾਪਤੀ ਕੀਤੀ ਹੈ। ਉਨ੍ਹਾਂ ਜੈਨ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀ ਸਮਰਥ ਜੈਨ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸਤੀਸ਼ ਕੱਕੜ, ਗਗਨਦੀਪ ਕੱਕੜ, ਮਾਧਵ, ਸੁਖਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਰਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਕਪਿਲ ਸ਼ਰਮਾ, ਆਰ.ਕੇ.ਗੋਇਲ, ਡਾ: ਭਾਰਤ ਭੂਸ਼ਣ ਬਾਂਸਲ, ਮੁਕੇਸ਼ ਗੁਪਤਾ, ਗੋਪਾਲ ਗੁਪਤਾ, ਐਨ. ਮਲਹੋਤਰਾ, ਪ੍ਰੇਮ ਬਾਂਸਲ, ਮਨੋਜ ਗਰਗ, ਜਸਵੰਤ ਸਿੰਘ, ਡਾ: ਗੁਰਦਰਸ਼ਨ ਮਿੱਤਲ, ਰਾਕੇਸ਼ ਸਿੰਗਲਾ ਆਦਿ ਹਾਜ਼ਰ ਸਨ।