ਫ਼ਤਹਿਗੜ੍ਹ ਸਾਹਿਬ, 7 ਅਪ੍ਰੈਲ ( ਅਸ਼ਵਨੀ, ਧਰਮਿੰਦਰ) -ਨੌਜਵਾਨਾਂ ਵਿੱਚ ਵੱਧ ਤੋਂ ਵੱਧ ਵੋਟਰ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦਿੱਤੇ “ਇਸ ਵਾਰ 70 ਪਾਰ” ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਇਹ ਹਦਾਇਤਾਂ ਜਿਲ੍ਹਾ ਸਹਾਇਕ ਸਵੀਪ ਨੋਡਲ ਅਫਸਰ-ਕਮ-ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼੍ਰੀਮਤੀ ਜੋਬਨਦੀਪ ਕੌਰ ਨੇ ਜਿਲ੍ਹੇ ਦੇ ਵੱਖ-ਵੱਖ ਕਾਲਜਾਂ/ਯੂਨਿਵਰਸਿਟੀਆਂ/ਇੰਸਟੀਚਿਊਟਾਂ ਦੇ ਮੁੱਖੀਆਂ ਨਾਲ
ਅਗਾਮੀ ਲੋਕ ਸਭਾ ਚੋਣਾਂ ਲਈ ਸਵੀਪ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੀਟਿੰਗ ਦੌਰਾਨ ਉਹਨਾਂ ਵੱਲੋ ਮੀਟਿੰਗ ਵਿੱਚ ਹਾਜ਼ਰ ਜਿਨ੍ਹਾ ਕਾਲਜਾਂ/ਯੂਨਿਵਰਸਿਟੀਆਂ/ਇੰਸਟੀਚਿਊਟਾਂ ਸਿੱਖਿਅਤ ਅਦਾਰਿਆਂ ਵਿੱਚ ਕੈਪਸ ਅੰਬੈਸਡਰਸ ਨਿਯੁੱਕਤ ਕੀਤੇ ਗਏ ਉਸ ਸਬੰਧੀ ਮੀਟਿੰਗ ਦੌਰਾਨ ਸਬੰਧਤ ਹਲਕਾ ਸਵੀਪ ਨੋਡਲ ਅਫਸਰਾ ਨਾਲ ਗੱਲਬਾਤ ਕਰਦੇ ਹੋਏ ਇਸ ਸਬੰਧੀ ਵਿਸ਼ੇਸ਼ ਤੌਰ ਤੇ ਜਾਇਜਾ ਲਿਆ ਗਿਆ ਅਤੇ ਉਹਨਾ ਵੱਲੋ ਆਦੇਸ਼ ਦਿੰਦੇ ਹੋਏ ਕਿਹਾ ਗਿਆ ਕਿ ਸਵੀਪ ਗਤੀਵਿਧੀਆਂ ਦੌਰਾਨ ਇਸ ਸਬੰਧੀ ਹੋਰ ਵਧੇਰੇ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਤੋ ਇਲਾਵਾ ਮੀਟਿੰਗ ਵਿੱਚ ਹਾਜ਼ਰ ਕਾਲਜਾਂ/ਯੂਨਿਵਰਸਿਟੀਆਂ/ਇੰਸਟੀਚਿਊਟਾਂ ਸਿੱਖਿਅਤ ਅਦਾਰਿਆਂ ਦੇ ਮੁੱਖੀਆਂ ਨੂੰ ਕਿਹਾ ਗਿਆ ਕਿ ਆਪਣੇ-ਆਪਣੇ ਸਿੱਖਿਅਕ ਆਦਾਰਿਆਂ ਵਿੱਚ ਨੁਕੜ-ਨਾਟਕ, ਸੰਗੀਤ, ਰੰਗੋਲੀ ਪ੍ਰਤੀਯੋਗਿਤਾਵਾਂ ਰਾਹੀਂ ਨੌਜਵਾਨਾਂ ਵਿੱਚ ਵੋਟ ਦੀ ਮੱਹਤਤਾਂ ਨੂੰ ਸਮਝਾਉਦੇ ਹੋਏ ਵਿਸ਼ੇਸ਼ ਸਵੀਪ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਨੌਜਵਾਨਾਂ ਵਿੱਚ ਵੋਟਾਂ ਸਬੰਧੀ ਵਧੇਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਜਿਸ ਨਾਲ ਉਹ ਵੋਟਿੰਗ ਪ੍ਰਣਾਲੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ। ਇਸ ਮੀਟਿੰਗ ਵਿੱਚ ਕਾਲਜਾਂ/ਯੂਨਿਵਰਸਿਟੀਆਂ/ਇੰਸਟੀਚਿਊਟਾਂ ਦੇ ਮੁੱਖੀਆਂ ਤੋਂ ਇਲਾਵਾ ਰਵਿੰਦਰ ਸਿੰਘ ਪ੍ਰਿਸੀਪਲ ਹਲਕਾ ਸਵੀਪ ਨੋਡਲ ਅਫਸਰ ਬਸੀ ਪਠਾਣਾ, ਦਵਿੰਦਰ ਕੁਮਾਰ ਲੈਕਚਰਾਰ, ਹਲਕਾ ਸਵੀਪ ਨੋਡਲ ਅਫਸਰ ਫਤਿਹਗੜ੍ਹ ਸਾਹਿਬ ਅਤੇ ਅੱਛਰਪਾਲ ਸ਼ਰਮਾ ਹਲਕਾ ਸਵੀਪ ਨੋਡਲ ਅਫਸਰ ਅਮਲੋਹ ਮੀਟਿੰਗ ਵਿੱਚ ਹਾਜ਼ਰ ਸਨ।