Home ਖੇਤੀਬਾੜੀ ਮਿਸ਼ਨ ਲਾਈਫ ਪ੍ਰਰੋਗਰਾਮ ਤਹਿਤ ਸੈਮੀਨਾਰ ਕਰਵਾਇਆ

ਮਿਸ਼ਨ ਲਾਈਫ ਪ੍ਰਰੋਗਰਾਮ ਤਹਿਤ ਸੈਮੀਨਾਰ ਕਰਵਾਇਆ

47
0


ਲਹਿਰਾਗਾਗਾ (ਅਸਵਨੀ) ਸਰਕਾਰੀ ਹਾਈ ਸਕੂਲ ਖੰਡੇਬਾਦ ਵਿਖੇ ‘ਮਿਸ਼ਨ ਲਾਈਫ’ ਪੋ੍ਗਰਾਮ ਅਧੀਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੋ੍ਗਰਾਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਅਤੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੇ ਮਹੱਤਵ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ।ਪੋ੍ਗਰਾਮ ਦੌਰਾਨ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਵਾਲੇ ਜਾਨਕਾਰੀ ਦਿੰਦਿਆਂ ਅਪੀਲ ਕੀਤੀ ਗਈ, ਕਿ ਉਹ ਆਪਣੇ ਕਾਰਬਨ ਫੁੱਟਪਿੰ੍ਟ ਨੂੰ ਘਟਾਉਣ ਅਤੇ ਸਾਫ਼-ਸੁਥਰੇ ਅਤੇ ਹਰੇ ਭਰੇ ਵਾਤਾਵਰਣ ਵਿੱਚ ਯੋਗਦਾਨ ਪਾਉਣ ਲਈ ਆਪਣੇ ਰੋਜ਼ਾਨਾ ਜੀਵਨ ਵਿੱਚ ਛੋਟੇ ਕਦਮ ਚੁੱਕਣ।ਮੁੱਖ ਮਹਿਮਾਨ ਸਿਮਰਪ੍ਰਰੀਤ ਸਿੰਘ ਐਸ ਡੀ ਓ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵਾਤਾਵਰਣ ਦੇ ਮੁੱਦਿਆਂ ਨਾਲ ਨਜਿੱਠਣ ਲਈ ਸਰਕਾਰ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਚਰਚਾ ਕੀਤੀ।ਇਸ ਪੋ੍ਗਰਾਮ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਅੱਠਵੀਂ ਜਮਾਤ ਬੋਰਡ ਦੀ ਪ੍ਰਰੀਖਿਆ ਵਿੱਚ ਹਰੀਗੜ੍ਹ ਸਕੂਲ ਦੀ ਵਿਦਿਆਰਥਣ ਜਸਵੰਧਨਾ ਕੌਰ ਦਾ ਜਿੱਥੇ ਪੂਰੇ ਪੰਜਾਬ ਵਿੱਚ ਅੱਠਵਾ ਰੈਂਕ ਪ੍ਰਰਾਪਤ ਕਰਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਹੀ ਮੁੱਖ ਮਹਿਮਾਨਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਹੈਡ ਮਾਸਟਰ ਅਰੁਣ ਗਰਗ, ਮਾਸਟਰ ਮੱਖਣ ਸਿੰਘ , ਮਾਸਟਰ ਲਲਿਤ ਗਰਗ,ਹਰਦੀਪ ਸਿੰਘ, ਗੁਰਸੇਵ ਸਿੰਘ,ਮੈਡਮ ਰਾਜਰਾਣੀ, ਨਮੀਤਾ ਰਾਣੀ, ਕੰਵਲਜੀਤ ਕੌਰ, ਗੁਰਪ੍ਰਰੀਤ ਕੌਰ, ਕਿਰਨ ਬਾਲਾ, ਰਚਨਾ ਦੇਵੀ ਹਾਜ਼ਰ ਸਨ।

LEAVE A REPLY

Please enter your comment!
Please enter your name here