ਜਗਰਾਓਂ, 14 ਮਈ ( ਮੋਹਿਤ ਜੈਨ )-ਕਰਨਾਟਕ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ’ਤੇ ਸਮਾਜ ਸੇਵੀ ਪੁਰਸ਼ੋਤਮ ਲਾਲ ਖਲੀਫਾ ਅਤੇ ਸਿਆਸੀ ਵਿਸ਼ਲੇਸ਼ਕ ਐਡਵੋਕੇਟ ਜਹਾਨਜ਼ੇਬ ਅਲਕਾਬੰਦ ਨੇ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਜਿੱਤ ਰਾਹੁਲ ਗਾਂਧੀ ਅਤੇ ਪ੍ਰਧਾਨ ਖੜਗੇ ਦੀ ਦੂਰਅੰਦੇਸ਼ੀ ਅਤੇ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਸਦਕਾ ਸੰਭਵ ਹੋਈ ਹੈ। ਕਰਨਾਟਕ ਦੇ ਲੋਕਾਂ ਨੇ ਕਾਂਗਰਸ ਪਾਰਟੀ ਤੇ ਆਪਣਾ ਵਿਸ਼ਵਾਸ ਜਤਾਇਆ ਹੈ। ਇਸ ਜਿੱਤ ’ਤੇ ਮਲਿਕਾ ਅਰਜੁਨ ਖੜਗੇ, ਪ੍ਰਿਅੰਕਾ ਗਾਂਧੀ, ਸੋਨੀਆ ਗਾਂਧੀ ਅਤੇ ਜਹਾਨਜ਼ੇਬ ਅਲਕਬੰਦ ਨੇ ਡੀਕੇ ਸ਼ਿਵ ਕੁਮਾਰ ਨੂੰ ਫ਼ੋਨ ਕਰਕੇ ਨਿੱਜੀ ਤੌਰ ’ਤੇ ਵੱਡੀ ਜਿੱਤ ’ਤੇ ਵਧਾਈ ਦਿੱਤੀ। ਇਨ੍ਹਾਂ ਆਗੂਆਂ ਨੇ ਡੀ.ਕੇ.ਸ਼ਿਵ ਕੁਮਾਰ ਨੂੰ ਪਹਿਲੀ ਕੈਬਨਿਟ ਵਿੱਚ ਚੋਣ ਰੈਲੀਆਂ ਦੌਰਾਨ ਕਾਂਗਰਸ ਪਾਰਟੀ ਅਤੇ ਡੀ.ਕੇ.ਸ਼ਿਵ ਕੁਮਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਪਰਾਲੇ ਕਰਨ ਲਈ ਕਿਹਾ।