ਜਗਰਾਉਂ, 8 ਅਪ੍ਰੈਲ ( ਵਿਕਾਸ ਮਠਾੜੂ , ਮੋਹਿਤ ਜੈਨ )- ਅੱਜ ਮੈਨੂੰ ਜੋ ਮੁਕਾਮ ਹਾਸਿਲ ਹੋਇਆ, ਉਹ ਸਭ ਇਸ ਕਾਲਜ ਦੇ ਅਧਿਆਪਕਾਂ ਵੱਲੋਂ ਦਿੱਤੀ ਹੋਈ ਸਿੱਖਿਆ ਦੀ ਬਦੋਲਤ ਹੈ। ਮੈਂ ਇਸ ਧਰਤੀ ਨੁੰ ਨਮਸਕਾਰ ਕਰਦਾ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੈਪੁਰ ਤੋੰ ਵਿਸ਼ੇਸ਼ ਰੂਪ ਵਿੱਚ ਲਾਜਪਤ ਰਾਏ ਕਾਲਜ ਜਗਰਾਉਂ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਪਵਨ ਗੁਪਤਾ ਨੇ ਕੀਤਾ। ਉਨਾਂ ਇਸ ਮੌਕੇ ਐਲੁਮੀਨੀ ਐਸੋਸੀਏਸ਼ਨ ਵੱਲੋਂ ਕਾਲਜ ਦੇ ਸਹਿਯੋਗ ਨਾਲ ਕਰਵਾਏ ਗਏ ਕਵੀ ਦਰਬਾਰ ਦਾ ਐਮ ਐਲ ਏ ਸਰਬਜੀਤ ਮਾਣੂੰਕੇ ਅਤੇ ਮੁੱਖ ਮਹਿਮਾਨ ਭੁਵਨ ਗੋਇਲ ਦੇ ਨਾਲ ਜੋਤ ਜਗਾਕੇ ਸ਼ੁੱਭ ਉਦਘਾਟਨ ਕੀਤਾ। ਇਸ ਮੌਕੇ ਉਨਾਂ ਸਮਾਗਮ ਲਈ ਆਪਣੀ ਨੇਕ ਕਮਾਈ ਵਿੱਚੋ ਐਲੁਮੀਨੀ ਐਸੋਸੀਏਸ਼ਨ ਨੁੰ 50,000 ਰੁਪਏ ਦੀ ਸਹਾਇਤਾ ਦਿੱਤੀ। ਉਨਾਂ ਕਿਹਾ ਕਿ ਇਹ ਪ੍ਰੇਰਨਾ ਮੈਨੂੰ ਮੇਰੇ ਗੂਰੂ ਪ੍ਰੋਫੈਸਰ ਮੋਹਨ ਲਾਲ ਗੋਇਲ ਅਤੇ ਮੇਰੇ ਦੋਸਤ ਕੈਪਟਨ ਨਰੇਸ਼ ਵਰਮਾ ਨੇ ਦਿੱਤੀ। ਇੱਥੇ ਵਰਨਣਯੋਗ ਹੈ ਕਿ ਪਵਨ ਗੁਪਤਾ ਜੈਪੁਰ ਵਿੱਚ ਲਾ ਵੇਲਾ ਕੈਸਲ ਦੇ ਐਮ. ਡੀ. ਨੇ ਅਤੇ ਬਹੁਤ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਂਦੇ ਹਨ। ਇਸ ਮੌਕੇ ਐਲੁਮੀਨੀ ਐਸੋਸੀਏਸ਼ਨ ਦੇ ਜਨਰਲ ਸੇਕ੍ਰੇਟਰੀ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਪਵਨ ਗੁਪਤਾ ਦੇ ਇਸ ਵੱਡੇ ਸਹਿਯੋਗ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਜਗਰਾਉਂ ਆਉਂਦੇ ਰਹਿਣ ਦੀ ਬੇਨਤੀ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾਕਟਰ ਅਨੁਜ ਸ਼ਰਮਾ, ਚੇਅਰਮੈਨ ਰਾਜ ਕੁਮਾਰ ਭੱਲਾ ਅਤੇ ਐਲੁਮੀਨੀ ਦੇ ਸਕੱਤਰ ਕੈਪਟਨ ਨਰੇਸ਼ ਵਰਮਾ ਨੇ ਪਵਨ ਗੁਪਤਾ ( ਜੈਪੁਰ ) ਸਮੇਤ ਦਾਨੀ ਸੱਜਣ ਭੂਵਨ ਗੋਇਲ, ਗੁਲਸ਼ਨ ਅਰੋੜਾ, ਦਿਨੇਸ਼ ਮਲਹੋਤਰਾ, ਕਨਹਈਆ ਗੁਪਤਾ( ਬਾਂਕਾ ), ਪੁਨੀਤ ਭੰਡਾਰੀ, ਹਰੀ ਓਮ ਮਿੱਤਲ, ਅੰਕੁਰ ਗੁਪਤਾ, ਗੁਰਿੰਦਰ ਸਿੱਧੂ, ਕੇਵਲ ਮਲਹੋਤਰਾ, ਰਾਕੇਸ਼ ਸਿੰਗਲਾ, ਸੁਰੇਸ਼ ਸਿੰਗਲਾ, ਰਾਜੇਸ਼ ਸਿੰਗਲਾ, ਸਚਿਨ ਕੱਥੂਰੀਆਂ, ਪ੍ਰੋਫੈਸਰ ਮੋਹਨ ਲਾਲ ਗੋਇਲ, ਅਰਵਿੰਦ ਕਥੁਰੀਆ, ਰਾਜਨ ਸਿੰਗਲਾ (ਰਾਜਾ )ਸੁਰਿੰਦਰ ਮਿੱਤਲ ( ਸ਼ਿੰਦੀ ), ਵਿਕਰਮ ਸ਼ਰਮਾ, ਰਾਜਿੰਦਰ ਜੈਨ, ਰਾਜਨ ਸਿੰਗਲਾ, ਸੁਨੀਲ ਕੁਮਾਰ ਸਿੰਗਲਾ, ਕਰਨਲ ਮੁਖਤਿਆਰ ਸਿੰਘ ਅਤੇ ਹੋਰ ਸਹਿਯੋਗੀਆਂ ਦਾ ਕਾਲਜ ਨੁੰ ਅਪਣਾ ਵੱਡਮੁਲਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ।