ਜੌੜੇਪੁਲ ਜਰਗ (ਰਾਜਨ ਜੈਨ) ਬੀਕੇਯੂ ਕਾਦੀਆਂ ਬਲਾਕ ਦੋਰਾਹਾ ਦੇ ਪ੍ਰਧਾਨ ਸਿਮਰਜੀਤ ਸਿੰਘ ਰੌਣੀ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ੀ ਦੇਣ ਦੇ ਮੰਤਵ ਤਹਿਤ ਜਿੱਥੇ ਬਲਾਕ ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਵੱਖ-ਵੱਖ ਪਿੰਡਾਂ ‘ਚ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ।
ਇਸ ਸਬੰਧੀ ਬੀਕੇਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਬਲਾਕ ਪ੍ਰਧਾਨ ਸਿਮਰਜੀਤ ਸਿੰਘ ਸਿਮਰੂ ਰੌਣੀ ਦੀ ਅਗਵਾਈ ਹੇਠ ਪਿੰਡ ਜੰਡਾਲੀ ਇਕਾਈ ਦਾ ਗਠਨ ਕੀਤਾ ਗਿਆ। ਪ੍ਰਧਾਨ ਰੌਣੀ ਨੇ ਦੱਸਿਆ ਕਿ ਇਸ ਦੌਰਾਨ ਸਰਬਸੰਮਤੀ ਨਾਲ ਗੁਰਵੀਰ ਸਿੰਘ ਗਿੱਲ ਨੂੰ ਪ੍ਰਧਾਨ, ਰਮਨਪ੍ਰਰੀਤ ਸਿੰਘ ਮੀਤ ਪ੍ਰਧਾਨ, ਪਰਵਿੰਦਰ ਸਿੰਘ ਨੂੰ ਖਜਾਨਚੀ, ਸ਼ਮਸ਼ੇਰ ਸਿੰਘ ਨੂੰ ਸਲਾਹਕਾਰ, ਪ੍ਰਦੀਪ ਸਿੰਘ ਨੂੰ ਸੈਕਟਰੀ ਤੇ ਹਰਪਿੰਦਰਬੀਰ ਸਿੰਘ, ਨਰਦੀਪ ਸਿੰਘ, ਤਰਨਜੀਤ ਸਿੰਘ, ਮਹਿਕਜੋਤ ਸਿੰਘ, ਗੁਰਪ੍ਰਰੀਤ ਸਿੰਘ, ਹਰਦੀਪ ਸਿੰਘ, ਊਧਮ ਸਿੰਘ ਤੇ ਜੋਧਵੀਰ ਸਿੰਘ ਨੂੰ ਮੈਂਬਰ ਨਿਯਕੁਤ ਕੀਤਾ ਗਿਆ। ਇਸ ਮੌਕੇ ਬਲਾਕ ਦੇ ਮੀਤ ਪ੍ਰਧਾਨ ਜਸਕਰਨਜੀਤ ਸਿੰਘ, ਦਵਿੰਦਰ ਸਿੰਘ ਰੌਣੀ, ਰੁਪਿੰਦਰ ਸਿੰਘ ਰੌਣੀ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਗਿੱਲ, ਬੀਕੇਯੂ ਇਕਾਈ ਰੌਣੀ ਦੇ ਪ੍ਰਧਾਨ ਨੰਬਰਦਾਰ ਦਵਿੰਦਰ ਸਿੰਘ ਵਿਸਕੀ ਰੌਣੀ, ਹਰਵਿੰਦਰ ਸਿੰਘ ਰਾਮਾ, ਦਵਿੰਦਰ ਸਿੰਘ ਰੌਣੀ, ਨਿੱਕਾ ਰੌਣੀ ਆਦਿ ਹਾਜ਼ਰ ਸਨ।